ਰੇਡ ਤੋਂ ਬਾਅਦ Anurag Kashyap ਦੇ ਘਰੋਂ ਫ਼ਿਲਮੀ ਸਟਾਈਲ 'ਚ ਨਿਕਲੇ ਆਈਟੀ ਅਧਿਕਾਰੀ, ਸਾਹਮਣੇ ਆਈਆਂ ਇਹ ਤਸਵੀਰਾਂ
ਕੱਲ੍ਹ ਮੁੰਬਈ ਵਿੱਚ ਇਨਕਮ ਟੈਕਸ ਵਿਭਾਗ ਨੇ ਅਨੁਰਾਗ ਕਸ਼ਯਪ, ਅਭਿਨੇਤਰੀ ਤਾਪਸੀ ਪਨੂੰ, ਵਿਕਾਸ ਬਹਿਲ ਤੇ ਮਧੂ ਮੰਟੇਨਾ ਦੇ ਘਰ ਛਾਪਾ ਮਾਰਿਆ। ਇਨਕਮ ਟੈਕਸ ਵਿਭਾਗ ਦਾ ਇਹ ਛਾਪਾ ਰਾਤ ਵੇਲੇ ਵੀ ਜਾਰੀ ਰਿਹਾ।
Download ABP Live App and Watch All Latest Videos
View In Appਖਬਰਾਂ ਦੇ ਅਨੁਸਾਰ ਇਨ੍ਹਾਂ ਮਸ਼ਹੂਰ ਹਸਤੀਆਂ ਤੋਂ ਕਈ ਘੰਟਿਆਂ ਲਈ ਪੁੱਛਗਿੱਛ ਵੀ ਕੀਤੀ ਗਈ। ਛਾਪੇਮਾਰੀ ਤੋਂ ਬਾਅਦ ਅਨੁਰਾਗ ਕਸ਼ਯਪ ਦੇ ਘਰ 'ਚੋਂ ਨਿਕਲਣ ਤੋਂ ਬਾਅਦ ਇਨਕਮ ਟੈਕਸ ਅਧਿਕਾਰੀ ਫਿਲਮੀ ਅੰਦਾਜ਼ 'ਚ ਦਿਖਾਈ ਦਿੱਤੇ।
ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਦੋਂ ਇਨਕਮ ਟੈਕਸ ਅਧਿਕਾਰੀ ਦੇਰ ਰਾਤ ਪੁੱਛਗਿੱਛ ਤੋਂ ਬਾਅਦ ਅਨੁਰਾਗ ਕਸ਼ਯਪ ਦੇ ਘਰੋਂ 'ਚੋਂ ਨਿਕਲੇ।
ਹੁਣ ਇਸ 'ਤੇ ਰਾਜਨੀਤੀ ਗਰਮ ਹੈ। ਅਨੁਰਾਗ ਕਸ਼ਯਪ ਨੇ ਕਈ ਵਾਰ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਵਿਰੋਧੀ ਧਿਰ ਹੁਣ ਇਸ ਕਾਰਵਾਈ ਬਾਰੇ ਸਵਾਲ ਖੜੇ ਕਰ ਰਹੀ ਹੈ। ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਇਨ੍ਹਾਂ ਮਸ਼ਹੂਰ ਹਸਤੀਆਂ ਤੋਂ ਬਦਲਾ ਲੈ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਛਾਪੇਮਾਰੀ ਟੈਕਸ ਚੋਰੀ ਦੇ ਮਾਮਲੇ ‘ਚ ‘ਫੈਂਟਮ ਫਿਲਮਸ’ ਨਾਲ ਜੁੜੇ ਲੋਕਾਂ ‘ਤੇ ਕੀਤੀ ਗਈ ਹੈ ਜਿਨ੍ਹਾਂ 'ਚ ਅਨੁਰਾਗ ਕਸ਼ਯਪ, ਤਾਪਸੀ ਪਨੂੰ, ਵਿਕਾਸ ਬਹਿਲ ਅਤੇ ਮਧੂ ਮੰਤੇਨਾ ਸ਼ਾਮਲ ਹਨ।
ਇਨਕਮ ਟੈਕਸ ਵਿਭਾਗ ਨੂੰ ਦੱਸਿਆ ਗਿਆ ਕਿ ਫੈਂਟਮ ਫਿਲਮਸ ਵਿੱਚ ਟੈਕਸ ਚੋਰੀ ਕੀਤਾ ਗਿਆ ਹੈ। ਫੈਂਟਮ ਫਿਲਮਸ ਨੇ ਕਮਾਈ ਕੀਤੀ ਰਕਮ ਦੀ ਸਹੀ ਜਾਣਕਾਰੀ ਨਹੀਂ ਦਿੱਤੀ।
raid
raid
raid