Punjabi Singer: ਇਨ੍ਹਾਂ ਪੰਜਾਬੀ ਗਾਇਕਾਂ ਦੇ ਬੱਚਿਆਂ ਨੂੰ ਪੰਜਾਬੀ ਇੰਡਸਟਰੀ ਨੇ ਬੁਰੀ ਤਰ੍ਹਾਂ ਕੀਤਾ ਇਗਨੋਰ, ਅੱਜ ਵੀ ਤਰਸ ਰਹੇ ਵੱਡੇ ਬਰੇਕ ਲਈ
ਕੁਲਵਿੰਦਰ ਢਿੱਲੋਂ 90 ਦੇ ਦਹਾਕਿਆਂ ਦੇ ਸੁਪਰਸਟਾਰ ਰਹੇ ਹਨ। ਉਨ੍ਹਾਂ ਨੇ ਆਪਣੇ ਛੋਟੇ ਜਿਹੇ ਕਰੀਅਰ 'ਚ ਇੰਡਸਟਰੀ 'ਚ ਤਹਿਲਕਾ ਮਚਾ ਦਿੱਤਾ ਸੀ। ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਤੇ ਐਲਬਮਾਂ ਦੇ ਕੇ ਉਨ੍ਹਾਂ ਨੇ ਖੂਬ ਨਾਮ ਤੇ ਸ਼ੋਹਰਤ ਕਮਾਈ ਸੀ।
Download ABP Live App and Watch All Latest Videos
View In Appਪਰ ਢਿੱਲੋਂ ਦੇ ਪੁੱਤਰ ਅਰਮਾਨ ਨੂੰ ਉਹ ਕਾਮਯਾਬੀ ਨਹੀਂ ਮਿਲ ਸਕੀ। ਜਿਸ ਦਾ ਇੱਕ ਸਟਾਰ ਕਿੱਡ ਹੋਣ ਨਾਤੇ ਉਹ ਹੱਕਦਾਰ ਸੀ। ਦੇਖਿਆ ਜਾਵੇ ਤਾਂ ਲੁੱਕਸ ਵਿੱਚ ਤੇ ਗਾਇਕੀ 'ਚ ਉਹ ਆਪਣੇ ਪਿਤਾ ਨਾਲੋਂ ਘੱਟ ਨਹੀਂ ਹੈ, ਪਰ ਹਾਲੇ ਤੱਕ ਉਸ ਨੂੰ ਪੰਜਾਬੀ ਇੰਡਸਟਰੀ ਦੇ ਕਿਸੇ ਵੀ ਏ ਲਿਸਟਰ ਕਲਾਕਾਰ ਨੇ ਚਾਂਸ ਨਹੀਂ ਦਿੱਤਾ ਹੈ। ਉਹ ਇੱਕ ਵੱਡੇ ਬਰੇਕ ਲਈ ਹਾਲੇ ਵੀ ਸੰਘਰਸ਼ ਕਰ ਰਿਹਾ ਹੈ।
ਅਮਰ ਸਿੰਘ ਚਮਕੀਲਾ 80 ਦੇ ਦਹਾਕਿਆਂ 'ਚ ਪੰਜਾਬੀ ਇੰਡਸਟਰੀ ਦਾ ਰੌਕਸਟਾਰ ਰਿਹਾ ਹੈ। ਉਸ ਦੇ ਗਾਏ ਗਾਣੇ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਹਾਲ ਹੀ 'ਚ ਨੈੱਟਫਲਿਕਸ 'ਤੇ ਰਿਲੀਜ਼ ਹੋਈ ਫਿਲਮ 'ਅਮਰ ਸਿੰਘ ਚਮਕੀਲਾ' ਰਾਹੀਂ ਵੀ ਲੋਕਾਂ ਨੂੰ ਚਮਕੀਲਾ ਨੂੰ ਬਰੀਕੀ ਨਾਲ ਜਾਨਣ ਦਾ ਮੌਕਾ ਮਿਿਲਿਆ ਹੈ।
ਪਰ ਅਮਰ ਸਿੰਘ ਚਮਕੀਲਾ ਦੇ ਬੇਟੇ ਜੈਮਨ ਚਮਕੀਲਾ ਨੂੰ ਇੰਡਸਟਰੀ ਨੇ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਹੋਇਆ ਹੈ। ਉਸ ਨੂੰ ਕਿਸੇ ਏ ਲਿਸਟਰ ਕਲਾਕਾਰ ਨੇ ਮੌਕਾ ਨਹੀਂ ਦਿੱਤਾ। ਉਹ ਆਪਣੇ ਅਖਾੜੇ ਲਾਉਂਦਾ ਹੈ, ਜਿੱਥੇ ਉਹ ਆਪਣੇ ਕੁੱਝ ਗੀਤ ਤੇ ਜ਼ਿਆਦਾਤਰ ਆਪਣੇ ਮਰਹੂਮ ਮਾਪਿਆਂ ਦੇ ਗਾਣੇ ਸੁਣਾ ਕੇ ਆਪਣਾ ਘਰ ਚਲਾ ਰਿਹਾ ਹੈ। ਹੁਣ ਇਸ ਨੂੰ ਕਿਸਮਤ ਕਹਿ ਲਓ ਜਾ ਇੰਡਸਟਰੀ ਦੀ ਇਗਨੋਰੈਂਸ।
ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਸਟਾਰ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਇੰਡਸਟਰੀ 'ਚ ਸਾਫ ਸੁਥਰੀ ਤੇ ਸੱਭਿਆਚਾਰ ਨਾਲ ਜੁੜੀ ਗਾਇਕੀ ਨੂੰ ਪ੍ਰਮੋਟ ਕੀਤਾ। ਉਨ੍ਹਾਂ ਦੇ ਗਾਏ ਗਾਣੇ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਉਹ 30 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇੰਡਸਟਰੀ 'ਚ ਐਕਟਿਵ ਹਨ ਅਤੇ ਅੱਜ ਤੱਕ ਗਾਇਕੀ ਦੇ ਖੇਤਰ 'ਚ ਧਮਾਲਾਂ ਪਾ ਰਹੇ ਹਨ।
ਦੂਜੇ ਪਾਸੇ, ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਮਾਨ ਨੂੰ ਇੰਨੀਂ ਜ਼ਿਆਦਾ ਕਾਮਯਾਬੀ ਨਹੀਂ ਮਿਲ ਸਕੀ ਹੈ। ਉਸ ਨੇ ਆਂਪਣੀ ਗਾਇਕੀ ਦਾ ਕਰੀਅਰ 2019 'ਚ ਸ਼ੁਰੂ ਕੀਤਾ ਸੀ। ਪਰ ਉਸ ਨੂੰ ਹਾਲੇ ਤੱਕ ਮਨ ਮੁਤਾਬਕ ਸਫਲਤਾ ਨਹੀਂ ਮਿਲੀ ਹੈ। ਇਸ ਨੂੰ ਭਾਵੇਂ ਕਿਸਮਤ ਕਹਿ ਲਓ ਜਾਂ ਫਿਰ ਕੁੱਝ ਹੋਰ....
ਸੁਰਜੀਤ ਬਿੰਦਰੱਖੀਆ 90 ਦੇ ਦਹਾਕਿਆਂ ਦੇ ਸੁਪਰਹਿੱਟ ਸਿੰਗਰ ਰਹੇ ਹਨ। ਉਨ੍ਹਾਂ ਦੀ ਜੋੜੀ ਗੀਤਕਾਰ ਸ਼ਮਸ਼ੇਰ ਸੰਧੂ ਨਾਲ ਖੂਬ ਹਿੱਟ ਰਹੀ ਸੀ। ਬਿੰਦਰੱਖੀਆ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਅਜਿਹੇ ਜ਼ਬਰਦਸਤ ਤੇ ਯਾਦਗਾਰੀ ਗਾਣੇ ਦਿੱਤੇ ਹਨ, ਜੋ ਕਈ ਦਹਾਕਿਆਂ ਬਾਅਦ ਹਾਲੇ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ।
ਦੂਜੇ ਪਾਸੇ, ਮਰਹੂਮ ਗਾਇਕ ਦਾ ਪੁੱਤਰ ਹਾਲਾਂਕਿ ਇੰਡਸਟਰੀ 'ਚ ਸਰਗਰਮ ਤਾਂ ਹੈ, ਤੇ ਕਈ ਹਿੱਟ ਫਿਲਮਾਂ ਵੀ ਇੰਡਸਟਰੀ ਨੂੰ ਦੇ ਚੁੱਕਿਆ ਹੈ, ਪਰ ਉਸ ਨੂੰ ਉਹ ਕਾਮਯਾਬੀ ਹਾਲੇ ਤੱਕ ਨਸੀਬ ਨਹੀਂ ਹੋਈ, ਜੋ ਉਸ ਦੇ ਪਿਤਾ ਨੇ ਖੱਟੀ। ਉਹ ਇੱਕ ਵੱਡੇ ਬਰੇਕ ਦੀ ਤਲਾਸ਼ 'ਚ ਹੈ।