Janhvi Kapoor Photos: ਜਾਨਵੀ ਕਪੂਰ ਨੇ ਸ਼ੇਅਰ ਕੀਤੀਆਂ ਰਾਜਸਥਾਨ ਟ੍ਰਿਪ ਦੀਆਂ ਤਸਵੀਰਾਂ, ਅਦਾਕਾਰਾ ਦੇ ਲੁੱਕ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
Janhvi Kapoor Photos: ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਾਨਵੀ ਆਪਣੀ ਜ਼ਿੰਦਗੀ ਦੀ ਹਰ ਗੱਲ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਰਾਜਸਥਾਨ ਯਾਤਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਜੋ ਕਾਫੀ ਵਾਇਰਲ ਵੀ ਹੋ ਰਹੀਆਂ ਹਨ।
Download ABP Live App and Watch All Latest Videos
View In Appਵੈਸੇ ਤਾਂ ਜਾਨਵੀ ਕਪੂਰ ਦੀ ਹਰ ਪੋਸਟ ਦਿਲਚਸਪ ਹੁੰਦੀ ਹੈ ਪਰ ਉਸ ਦੀਆਂ ਹਾਲੀਆ ਪੋਸਟਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਨ੍ਹਾਂ ਤਸਵੀਰਾਂ ਰਾਹੀਂ ਜਾਨਵੀ ਕਪੂਰ ਨੇ ਰਾਜਸਥਾਨ 'ਚ ਬਿਤਾਏ ਕੁਝ ਖਾਸ ਪਲਾਂ ਦੀਆਂ ਝਲਕੀਆਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।
ਇਸ ਵਿੱਚ ਜਾਨਵੀ ਕਪੂਰ ਨੇ ਆਪਣੇ ਫੋਟੋਸ਼ੂਟ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ 'ਚ ਉਹ ਰਵਾਇਤੀ ਲੁੱਕ 'ਚ ਨਜ਼ਰ ਆ ਰਹੀ ਹੈ।
ਸਾਰੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਜਾਨਵੀ ਨੇ ਲਿਖਿਆ, 'ਰਾਜਸਥਾਨ 'ਚ 40 ਘੰਟੇ'।
ਇੱਕ ਤਸਵੀਰ ਵਿੱਚ ਜਾਨਵੀ ਆਪਣੀ ਟੀਮ ਨਾਲ ਨਜ਼ਰ ਆ ਰਹੀ ਹੈ। ਇਸ 'ਚ ਜਾਨ੍ਹਵੀ ਦਾ ਬੇਹੱਦ ਸਾਧਾਰਨ ਲੁੱਕ ਦੇਖਣ ਨੂੰ ਮਿਲਿਆ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਜਾਨਵੀ ਆਖਰੀ ਵਾਰ ਕਾਮੇਡੀ ਹਾਰਰ ਫਿਲਮ ਰੂਹੀ ਵਿੱਚ ਨਜ਼ਰ ਆਈ ਸੀ।
ਜਲਦ ਹੀ ਉਹ 'ਦੋਸਤਾਨਾ 2' ਤੇ 'ਗੁੱਡ ਲੱਕ ਜੈਰੀ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਆਪਣੀ ਫਿਲਮ 'ਮਿਲੀ' ਦੀ ਸ਼ੂਟਿੰਗ ਵੀ ਪੂਰੀ ਕਰ ਚੁੱਕੀ ਹੈ।