Janhvi Kapoor Pics: ਜਾਨ੍ਹਵੀ ਕਪੂਰ ਦੇ ਗਲੈਮਰਸ ਲੁੱਕ ਨੇ ਬਣਾਇਆ ਫ਼ੈਨਜ਼ ਨੂੰ ਆਸ਼ਿਕ, ਰੈੱਡ ਮੈਟਾਲਿਕ ਗਾਊਨ `ਚ ਦਿੱਤਾ ਕਿੱਲਰ ਪੋਜ਼
'ਧੜਕ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਜਾਨ੍ਹਵੀ ਕਪੂਰ ਅੱਜ ਉਨ੍ਹਾਂ ਸਟਾਰ ਕਿਡਜ਼ 'ਚ ਗਿਣੀ ਜਾਂਦੀ ਹੈ, ਜਿਨ੍ਹਾਂ ਨੇ ਆਪਣੇ ਦਮ 'ਤੇ ਪ੍ਰਸ਼ੰਸਕਾਂ 'ਚ ਇਕ ਵੱਖਰੀ ਪਛਾਣ ਬਣਾਈ ਹੈ।
Download ABP Live App and Watch All Latest Videos
View In Appਜਾਨ੍ਹਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਗੁੱਡ ਲੱਕ ਜੈਰੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
ਜਾਨ੍ਹਵੀ ਕਪੂਰ ਦੀ ਫਿਲਮ 'ਗੁੱਡ ਲੱਕ ਜੈਰੀ' 29 ਜੁਲਾਈ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਸਟ੍ਰੀਮ ਕਰੇਗੀ।
ਜਾਨ੍ਹਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ, ਤੁਹਾਨੂੰ ਉਸ ਦੀਆਂ ਇਕ ਤੋਂ ਵੱਧ ਲੁੱਕਾਂ ਵਿਚ ਫੋਟੋਆਂ-ਵੀਡੀਓ ਦੇਖਣ ਨੂੰ ਮਿਲਣਗੇ।
ਫੈਨਜ਼ ਵੀ ਜਾਨਵੀ ਦੀ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਜਾਨ੍ਹਵੀ ਨੇ ਰੈੱਡ ਮੈਟਲਿਕ ਗਾਊਨ 'ਚ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਕੇ ਪੂਰੇ ਸੋਸ਼ਲ ਮੀਡੀਆ ਨੂੰ ਹਿਲਾ ਦਿੱਤਾ ਸੀ।
ਬੈਕਲੇਸ ਗਾਊਨ, ਖੁੱਲ੍ਹੇ ਵਾਲਾਂ ਅਤੇ ਬੋਲਡ ਮੇਕਅੱਪ ਲੁੱਕ ਨਾਲ ਇਨ੍ਹਾਂ ਤਸਵੀਰਾਂ 'ਚ ਜਾਹਨਵੀ ਨਜ਼ਰ ਆ ਰਹੀ ਹੈ। ਉਸ ਦੇ ਇਸ ਲੁੱਕ 'ਤੇ ਪ੍ਰਸ਼ੰਸਕ ਅੱਗ ਅਤੇ ਕੁਝ ਦਿਲ ਦੇ ਇਮੋਜੀ ਭੇਜ ਰਹੇ ਹਨ।
ਜਾਨ੍ਹਵੀ ਦੀ ਟੋਨ ਬਾਡੀ ਦੇ ਵੀ ਲੋਕ ਕਾਇਲ ਹਨ। ਖੁਦ ਨੂੰ ਫਿੱਟ ਰੱਖਣ ਲਈ ਅਭਿਨੇਤਰੀ ਜ਼ਬਰਦਸਤ ਵਰਕਆਊਟ ਕਰਦੀ ਹੈ।
ਜਾਨ੍ਹਵੀ ਵਰੁਣ ਧਵਨ ਨਾਲ ਫਿਲਮ 'ਬਾਵਲ' ਅਤੇ ਰਾਜਕੁਮਾਰ ਰਾਓ ਨਾਲ ਫਿਲਮ 'ਮਿਸਟਰ ਐਂਡ ਮਿਸਿਜ਼ ਮਾਹੀ' 'ਚ ਵੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਦੀ ਆਉਣ ਵਾਲੀ ਫਿਲਮ 'ਮਿਲੀ' ਵੀ ਹੈ।