Popular TV Actress: 20 ਸਾਲ ਦੀ ਉਮਰ ਵਿੱਚ ਟੀਵੀ ਦੀ ਸਟਾਰ ਬਣ ਚੁੱਕੀਆਂ ਹਨ ਇਹ ਅਦਾਕਾਰਾ
Jannat Zubair: ਜੰਨਤ ਜ਼ੁਬੈਰ ਨੂੰ ਟੀਵੀ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਕਹੋਗੇ ਤਾਂ ਕੁਝ ਵੀ ਗਲਤ ਨਹੀਂ ਹੋਵੇਗਾ। ਸਿਰਫ 20 ਸਾਲਾ ਦੀ ਅਦਾਕਾਰਾ ਦਾ ਨਾਂ ਕੌਣ ਨਹੀਂ ਜਾਣਦਾ। 13 ਟੀਵੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੀ ਜੰਨਤ ਕਈ ਮਿਊਜ਼ਿਕ ਵੀਡੀਓਜ਼ ਦਾ ਹਿੱਸਾ ਵੀ ਰਹਿ ਚੁੱਕੀ ਹੈ। ਪਿਛਲੇ 10 ਸਾਲਾਂ ਤੋਂ 'ਜੰਨਤ ਜਾ ਜਲਵਾ' ਟੀਵੀ 'ਤੇ ਬਰਕਰਾਰ ਹੈ। ਇਨ੍ਹੀਂ ਦਿਨੀਂ ਇਹ ਅਦਾਕਾਰਾ 'ਖਤਰੋਂ ਕੇ ਖਿਲਾੜੀ' 'ਚ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In AppAvneet Kaur: ਹੁਣ ਇਨ੍ਹਾਂ ਵਾਰੇ ਅਸੀਂ ਕੀ ਕਹਿ ਸਕਦੇ ਹਾਂ। ਇਹ ਹਸੀਨਾ ਸਿਰਫ 20 ਸਾਲ ਦੀ ਹੈ ਪਰ ਇੰਨੀ ਘੱਟ ਉਮਰ 'ਚ ਇਨ੍ਹਾਂ ਦੀ ਬੋਲਡਨੈੱਸ ਨੂੰ ਲੈ ਕੇ ਕਾਫੀ ਚਰਚਾਵਾਂ ਹਨ। ਅਵਨੀਤ ਕੌਰ ਨੇ ਜਿਵੇਂ ਹੀ ਕੋਈ ਤਸਵੀਰ ਸ਼ੇਅਰ ਕਰਦੀ ਹੈ ਤਾਂ ਦੇਖਣ ਵਾਲੇ ਦੇ ਪਸੀਨੇ ਛੁੱਟ ਜਾਂਦੇ ਹਨ। ਇਨ੍ਹੀਂ ਦਿਨੀਂ ਅਵਨੀਤ ਸਟਾਰਡਮ ਦਾ ਕਾਫੀ ਆਨੰਦ ਲੈ ਰਹੀ ਹੈ। ਉਸਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਅਵਨੀਤ ਜਲਦੀ ਹੀ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਇੱਕ ਮਹਿਲਾ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।
Anushka Sen: ਬਾਲਵੀਰ ਵਰਗੇ ਸ਼ੋਅਜ਼ ਵਿੱਚ ਨਜ਼ਰ ਆ ਚੁੱਕੀ ਅਨੁਸ਼ਕਾ ਸੇਨ ਵੀ ਪ੍ਰਸਿੱਧ ਟੀਵੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਇਹ 19 ਸਾਲਾ ਅਦਾਕਾਰਾ ਵੀ ਕਿਸੇ ਤੋਂ ਘੱਟ ਨਹੀਂ ਹੈ। 2009 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਨੁਸ਼ਕਾ ਪਿਛਲੇ ਸਾਲ 'ਖਤਰੋਂ ਕੇ ਖਿਲਾੜੀ' 'ਚ ਨਜ਼ਰ ਆਈ ਸੀ, ਉਹ ਸ਼ੋਅ ਦੀ ਸਭ ਤੋਂ ਛੋਟੀ ਪ੍ਰਤੀਯੋਗੀ ਸੀ।
Reem Shakh: 19 ਸਾਲ ਦੀ ਰੀਮ ਸ਼ੇਖ ਦੀ ਸਾਦਗੀ ਲੋਕਾਂ ਦੇ ਦਿਲਾਂ ਨੂੰ ਤਾਂ ਜਿਵੇਂ ਲੁੱਟ ਲੈਂਦੀ ਹੈ ਪਰ ਉਨ੍ਹਾਂ ਦੀ ਅਦਾਕਾਰੀ ਸਾਰਿਆਂ 'ਤੇ ਭਾਰੀ ਪੈਂਦੀ ਹੈ। ਇਸ ਟੀਵੀ ਅਦਾਕਾਰਾ ਦੀ ਸ਼ਾਨ ਵੀ ਕਿਸੇ ਤੋਂ ਘੱਟ ਨਹੀਂ ਹੈ। ਰੀਮ ਕਈ ਟੀਵੀ ਸੀਰੀਅਲਾਂ ਵਿੱਚ ਨਜ਼ਰ ਆ ਚੁੱਕੀ ਹੈ। ਵਰਤਮਾਨ ਵਿੱਚ, ਉਹ ਸੀਰੀਅਲ ਫਨਾਹ ਇਸ਼ਕ ਮੈਂ ਮਰਜਾਵਾਂ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ।
Ashnoor Kaur: 18 ਸਾਲ ਦੀ ਉਮਰ ਵਿੱਚ ਅਸ਼ਨੂਰ ਕੌਰ ਨੇ ਉਹ ਨਾਮ ਕਮਾਇਆ ਹੈ ਜਿਸਦਾ ਹਰ ਕੋਈ ਸੁਪਨਾ ਲੈਂਦਾ ਹੈ। ਹਾਲਾਂਕਿ ਅਸ਼ਨੂਰ ਕਈ ਸੀਰੀਅਲਾਂ 'ਚ ਨਜ਼ਰ ਆਈ ਸੀ ਪਰ ਉਸ ਨੂੰ ਸਭ ਤੋਂ ਜ਼ਿਆਦਾ ਪਛਾਣ 'ਯੇ ਰਿਸ਼ਤਾ ਕੀ ਕਹਿਲਾਤਾ ਹੈ' 'ਚ ਨਾਇਰਾ ਦੀ ਭੂਮਿਕਾ ਤੋਂ ਮਿਲੀ। ਅਸ਼ਨੂਰ ਸੰਜੂ ਅਤੇ ਮਨਮਰਜ਼ੀਆਂ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।