ਕੰਗਨਾ ਰਣੌਤ ਦਾ ਲੌਕ ਅੱਪ! ਸਾਰਾ ਖਾਨ ਤੋਂ ਪਾਇਲ ਰੋਹਤਗੀ ਤੱਕ ਸੈਲੇਬਸ ਜੇਲ੍ਹ 'ਚ ਬੰਦ
ਕੰਗਨਾ ਰਣੌਤ (Kangana Ranaut) ਰਿਐਲਿਟੀ ਸ਼ੋਅਜ਼ ਦੀ ਦੁਨੀਆ 'ਚ ਐਂਟਰੀ ਕਰ ਚੁੱਕੀ ਹੈ। ਉਨ੍ਹਾਂ ਨੇ ਹੋਸਟ ਦੇ ਤੌਰ 'ਤੇ ਆਪਣੀ ਸ਼ੁਰੂਆਤ ਕੀਤੀ ਹੈ। ਕੰਗਨਾ ਦਾ ਸ਼ੋਅ ਲੌਕ ਅੱਪ ਐਤਵਾਰ ਤੋਂ ਸ਼ੁਰੂ ਹੋ ਗਿਆ ਹੈ ਤੇ ਸੈਲੇਬਸ ਜੇਲ੍ਹ ਵਿੱਚ ਬੰਦ ਹੋਣ ਲਈ ਤਿਆਰ ਹਨ। ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਮੇਕਰਸ ਨੇ ਕੁਝ ਸੈਲੇਬਸ ਦੇ ਨਾਵਾਂ ਤੋਂ ਪਰਦਾ ਹਟਾ ਦਿੱਤਾ ਸੀ, ਹੁਣ ਸ਼ੋਅ ਸ਼ੁਰੂ ਹੋਣ ਦੇ ਨਾਲ ਹੀ ਸਾਰੇ 16 ਸੈਲੇਬਸ ਦੇ ਨਾਂ ਸਾਹਮਣੇ ਆ ਗਏ ਹਨ। ਇਸ ਸ਼ੋਅ 'ਚ ਸੈਲੇਬਸ ਨੂੰ 72 ਦਿਨਾਂ ਤੱਕ ਜੇਲ੍ਹ 'ਚ ਰਹਿਣਾ ਹੋਵੇਗਾ।
Download ABP Live App and Watch All Latest Videos
View In Appਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਆਪਣੇ ਸ਼ੋਅਜ਼ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਪਿਛਲੇ ਸਾਲ ਬੈਂਗਲੁਰੂ ਵਿੱਚ ਉਨ੍ਹਾਂ ਦਾ ਸ਼ੋਅ ਵੀ ਰੱਦ ਕਰ ਦਿੱਤਾ ਗਿਆ ਸੀ। ਇੰਨਾ ਹੀ ਨਹੀਂ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਉਨ੍ਹਾਂ ਨੂੰ 1 ਮਹੀਨੇ ਤੱਕ ਜੇਲ 'ਚ ਵੀ ਰਹਿਣਾ ਪਿਆ।
ਚੱਕਰਪਾਣੀ ਮਹਾਰਾਜ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ 'ਚ ਕਾਫੀ ਸੁਰਖੀਆਂ 'ਚ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਗਊ ਮੂਤਰ ਪੀਣ ਨਾਲ ਕਰੋਨਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
ਟੀਵੀ ਅਦਾਕਾਰ ਕਰਨਵੀਰ ਬੋਹਰਾ ਨੂੰ ਸੀਰੀਅਲ ਕਸੌਟੀ ਜ਼ਿੰਦਗੀ ਕੀ ਤੋਂ ਪਛਾਣ ਮਿਲੀ। ਉਹ ਹਾਲ ਹੀ 'ਚ ਸੀਰੀਅਲ ਨਾਗਿਨ 'ਚ ਨਜ਼ਰ ਆਈ ਸੀ। ਕਰਨਵੀਰ ਬਿੱਗ ਬੌਸ 12 ਦਾ ਹਿੱਸਾ ਵੀ ਰਹਿ ਚੁੱਕੇ ਹਨ।
ਪੂਨਮ ਪਾਂਡੇ ਨੇ ਫਿਲਮ 'ਨਸ਼ਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਪੂਨਮ ਵਿਵਾਦਾਂ ਲਈ ਜਾਣੀ ਜਾਂਦੀ ਹੈ। ਸਾਲ 2020 ਵਿੱਚ ਹੀ, ਉਸ ਨੇ ਆਪਣੇ ਬੁਆਏਫ੍ਰੈਂਡ ਸੈਮ ਬੰਬੇ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਉਸ ਨੇ ਸੈਮ 'ਤੇ ਛੇੜਛਾੜ ਦਾ ਦੋਸ਼ ਲਾਇਆ।
ਵਕੀਲ ਤੇ ਐਕਟੀਵਿਸਟ ਤਹਿਸੀਨ ਪੂਨਾਵਾਲਾ ਵੀ ਲਾਕਅੱਪ ਤੋਂ ਪਹਿਲਾਂ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਦਾ ਹਿੱਸਾ ਬਣ ਚੁੱਕੇ ਹਨ ਪਰ ਉਹ ਸ਼ੋਅ ਵਿੱਚ ਜ਼ਿਆਦਾ ਸਮਾਂ ਨਹੀਂ ਚੱਲ ਸਕੇ।
ਕਾਮੇਡੀਅਨ ਸੁਨੀਲ ਪਾਲ ਮੁਨੱਵਰ ਦੇ ਸਾਥੀ ਬਣੇ ਹਨ। ਸੁਨੀਲ ਨੇ ਕਈ ਫਿਲਮਾਂ ਅਤੇ ਰਿਐਲਿਟੀ ਸ਼ੋਅਜ਼ ਵਿੱਚ ਕੰਮ ਕੀਤਾ ਹੈ।
ਸਪਨਾ ਬਾਬੁਲ ਦੀ ਵਿਦਾਈ ਨਾਲ ਮਸ਼ਹੂਰ ਹੋਈ ਸਾਰਾ ਖਾਨ ਵੀ ਇਸ ਸ਼ੋਅ ਦਾ ਹਿੱਸਾ ਬਣ ਗਈ ਹੈ। ਉਹ ਬਿੱਗ ਬੌਸ 4 ਵਿੱਚ ਵੀ ਹਿੱਸਾ ਲੈ ਚੁੱਕੀ ਹੈ।
ਸ਼ਿਵਮ ਨੇ ਰਿਐਲਿਟੀ ਸ਼ੋਅ ਸਪਲਿਟਸਵਿਲਾ 'ਚ ਵੀ ਹਿੱਸਾ ਲਿਆ ਸੀ।
ਅੰਜਲੀ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ।
ਬਿਗ ਐਫ ਤੇ ਸਪਲਿਟਸਵਿਲਾ 'ਚ ਹਿੱਸਾ ਲੈ ਚੁੱਕੇ ਸਿਧਾਰਥ ਸ਼ਰਮਾ ਵੀ ਇਸ ਸ਼ੋਅ ਦਾ ਹਿੱਸਾ ਬਣ ਚੁੱਕੇ ਹਨ। ਉਹ ਵੈੱਬ ਸੀਰੀਜ਼ ਪੰਚ ਬੀਟ 'ਚ ਵੀ ਕੰਮ ਕਰ ਚੁੱਕੀ ਹੈ।
ਨਿਸ਼ਾ ਰਾਵਲ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਉਹ ਸ਼ਾਦੀ ਮੁਬਾਰਕ ਸ਼ੋਅ 'ਚ ਨਜ਼ਰ ਆਈ ਸੀ। ਉਸ ਨੇ ਕੁਝ ਸਮਾਂ ਪਹਿਲਾਂ ਪਤੀ ਕਰਨ ਮਹਿਰਾ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ ਅਤੇ ਉਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।
ਡਿਜ਼ਾਈਨਰ ਸਾਇਸ਼ਾ ਸ਼ਿੰਦੇ ਸਾਲ 2021 'ਚ ਪਹਿਲੀ ਵਾਰ ਟਰਾਂਸ ਵੂਮੈਨ ਦੇ ਰੂਪ 'ਚ ਸਾਹਮਣੇ ਆਈ ਸੀ। ਸਾਇਸ਼ਾ ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹੀ ਹੈ। ਉਸ ਨੇ ਕਈ ਇੰਟਰਵਿਊ ਦਿੱਤੇ ਹਨ, ਜਿਨ੍ਹਾਂ ਵਿੱਚ ਉਸ ਨੇ ਆਪਣੇ ਸੰਘਰਸ਼ ਬਾਰੇ ਗੱਲ ਕੀਤੀ ਹੈ। ਸਾਇਸ਼ਾ ਦੀ ਜੋੜੀ ਚੱਕਰਪਾਣੀ ਨਾਲ ਹੈ।
ਪਹਿਲਵਾਨ ਬਬੀਤਾ ਫੋਗਾਟ ਵੀ ਕੰਗਨਾ ਰਣੌਤ ਦੇ ਸ਼ੋਅ ਦਾ ਹਿੱਸਾ ਬਣ ਚੁੱਕੀ ਹੈ। ਬਬੀਤਾ 'ਤੇ ਫਿਲਮ ਦੰਗਲ ਵੀ ਬਣੀ ਹੈ। ਉਹ ਡਾਂਸ ਰਿਐਲਿਟੀ ਸ਼ੋਅ ਨੱਚ ਬਲੀਏ ਵਿੱਚ ਵੀ ਹਿੱਸਾ ਲੈ ਚੁੱਕੀ ਹੈ। ਉਨ੍ਹਾਂ ਦੀ ਜੋੜੀ ਪੂਨਮ ਨਾਲ ਬਣੀ ਹੈ।
ਕਈ ਫਿਲਮਾਂ ਅਤੇ ਟੀਵੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਪਾਇਲ ਰੋਹਤਗੀ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਵੀ ਇਸ ਸ਼ੋਅ ਦਾ ਹਿੱਸਾ ਬਣ ਚੁੱਕੀ ਹੈ।