Kangana Ranaut: ਸਫ਼ੇਦ ਸਾੜੀ `ਚ ਮੁੰਬਈ ਏਅਰਪੋਰਟ ਤੇ ਨਜ਼ਰ ਆਈ ਕੰਗਨਾ ਰਣੌਤ, ਖੂਬਸੂਰਤੀ ਦੇਖ ਫ਼ੈਨਜ਼ ਹੋਏ ਫ਼ਿਦਾ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਇੰਡਸਟਰੀ 'ਚ ਵੱਖਰੀ ਪਛਾਣ ਹੈ। ਕੰਗਨਾ ਹਮੇਸ਼ਾ ਆਪਣੇ ਬੇਬਾਕ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।
Download ABP Live App and Watch All Latest Videos
View In Appਇਨ੍ਹੀਂ ਦਿਨੀਂ ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਅਭਿਨੇਤਰੀ ਇਸ ਫਿਲਮ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾ ਰਹੀ ਹੈ।
ਕੰਗਨਾ ਫਿਲਮ ਐਮਰਜੈਂਸੀ ਦੇ ਨਵੇਂ ਕਿਰਦਾਰਾਂ ਦੇ ਲੁੱਕ ਸ਼ੇਅਰ ਕਰ ਰਹੀ ਹੈ। ਅਭਿਨੇਤਰੀ ਨੇ ਅੱਜ ਫਿਲਮ ਵਿੱਚ ਜਗਜੀਵਨ ਰਾਮ ਦੇ ਕਿਰਦਾਰ ਤੋਂ ਪਰਦਾ ਚੁੱਕ ਦਿੱਤਾ ਹੈ, ਸਕ੍ਰੀਨ 'ਤੇ ਇਹ ਕਿਰਦਾਰ ਅਭਿਨੇਤਾ ਸਤੀਸ਼ ਕੌਸ਼ਿਕ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਇਸ ਸਭ ਦੇ ਵਿਚਕਾਰ ਅੱਜ ਕੰਗਨਾ ਰਣੌਤ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ, ਜਿੱਥੇ ਉਨ੍ਹਾਂ ਦਾ ਸਾੜ੍ਹੀ ਲੁੱਕ ਦੇਖਣ ਨੂੰ ਮਿਲਿਆ।
ਕੰਗਨਾ ਰਣੌਤ ਆਫ-ਵਾਈਟ ਸਾੜ੍ਹੀ ਪਹਿਨ ਕੇ ਬਹੁਤ ਖੂਬਸੂਰਤ ਲੱਗ ਰਹੀ ਹੈ, ਇਸ ਦੇ ਨਾਲ ਹੀ ਕੰਗਨਾ ਨੇ ਹੱਥ `ਚ ਇੱਕ ਛੋਟਾ ਪਰਸ ਵੀ ਫੜਿਆ ਹੋਇਆ ਹੈ।
ਚਿੱਟੀ ਸਾੜੀ ਦੇ ਨਾਲ-ਨਾਲ ਚਿਹਰੇ 'ਤੇ ਕਾਲੇ ਰੰਗ ਦੇ ਸਨਗਲਾਸ ਵੀ ਕੰਗਨਾ ਨੂੰ ਕੂਲ ਲੁੱਕ ਦੇ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਫਿਲਮ ਐਮਰਜੈਂਸੀ ਵਿੱਚ ਨਾ ਸਿਰਫ ਇੱਕ ਅਭਿਨੇਤਰੀ ਦੇ ਰੂਪ ਵਿੱਚ ਸਗੋਂ ਇੱਕ ਨਿਰਦੇਸ਼ਕ ਦੇ ਰੂਪ ਵਿੱਚ ਵੀ ਸਖ਼ਤ ਮਿਹਨਤ ਕਰ ਰਹੀ ਹੈ।