ਫੋਨ ਬੂਥ 'ਚ ਕੰਮ ਕਰਕੇ ਤੋਰਿਆ ਘਰ ਦਾ ਗੁਜ਼ਾਰਾ, ਫਿਰ ਇੱਕ ਸ਼ੋਅ ਨੇ ਬਦਲੀ Kapil Sharma ਦੀ ਜ਼ਿੰਦਗੀ, ਪੜ੍ਹੋ ਸੰਘਰਸ਼ ਦੀ ਦਾਸਤਾਨ
ਕਾਮਯਾਬੀ ਤੋਂ ਪਹਿਲਾਂ ਕਪਿਲ ਸ਼ਰਮਾ ਦੀ ਜ਼ਿੰਦਗੀ 'ਚ ਵੀ ਸੰਘਰਸ਼ ਦੀ ਇਕ ਲੰਬੀ ਕਹਾਣੀ ਹੈ ਜਿਸ 'ਚ ਕਈ ਉਤਰਾਅ-ਚੜਾਅ, ਕਈ ਦੁੱਖ ਤਕਲੀਫ ਉਨ੍ਹਾਂ ਝੱਲੇ ਤੇ ਅੱਜ ਉਹ 'ਦ ਕਪਿਲ ਸ਼ਰਮਾ' ਬਣ ਚੁੱਕੇ ਹਨ। ਕਪਿਲ ਜਿਨ੍ਹਾਂ ਦੀ ਜ਼ਿੰਦਗੀ ਦਾ ਅਸਲ ਸੰਘਰਸ਼ ਪਿਤਾ ਦੀ ਮੌਤ ਮਗਰੋਂ ਹੋਇਆ।
Download ABP Live App and Watch All Latest Videos
View In Appਉਹ ਸਾਲ 2004 ਸੀ ਜਦੋਂ ਕਪਿਲ ਦੇ ਪਿਤਾ ਦਾ ਦੇਹਾਂਤ ਹੋਇਆ ਤਾਂ ਉਹ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਪਿਤਾ ਪੰਜਾਬ ਪੁਲਿਸ 'ਚ ਸਨ। ਕਪਿਲ ਚਾਹੁੰਦੇ ਤਾਂ ਉਨ੍ਹਾਂ ਦੇ ਪਿਤਾ ਦੀ ਥਾਂ ਉਨ੍ਹਾਂ ਨੂੰ ਆਸਾਨੀ ਨਾਲ ਨੌਕਰੀ ਮਿਲ ਜਾਂਦੀ ਪਰ ਉਸ ਸਮੇਂ ਕਪਿਲ ਨੇ ਆਪਣੇ ਮਨ ਦੀ ਸੁਣੀ ਤੇ ਨੌਕਰੀ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਸਾਹਮਣੇ ਘਰ ਚਲਾਉਣ ਦੀ ਵੱਡੀ ਚੁਣੌਤੀ ਸੀ।
ਆਖਿਰਕਾਰ ਕਪਿਲ ਨੂੰ ਕੁਝ ਤਾਂ ਕਰਨਾ ਹੀ ਸੀ ਤਾਂ ਉਨ੍ਹਾਂ ਫੋਨ ਬੂਥ 'ਚ ਕੰਮ ਕਰਨਾ ਸ਼ੁਰੂ ਕੀਤਾ। ਹਾਲਾਂਕਿ ਕਪਿਲ ਦਾ ਸੁਫਨਾ 9 ਤੋਂ 5 ਨੌਕਰੀ ਨਹੀਂ ਸੀ। ਬਲਕਿ ਉਨ੍ਹਾਂ ਦੀ ਉਡਾਣ ਕਾਫੀ ਉੱਚੀ ਸੀ। ਪਰ ਫਿਲਹਾਲ ਘਰ ਸੰਭਾਲਨਾ ਜ਼ਰੂਰੀ ਸੀ ਤਾਂ ਉਨ੍ਹਾਂ ਉੱਥੇ ਨੌਕਰੀ ਕਰਕੇ ਪਹਿਲਾਂ ਖੁਦ ਨੂੰ ਸੰਭਾਲਿਆ ਤੇ ਮਜਬੂਤ ਕੀਤਾ ਤੇ ਫਿਰ ਘਰ ਵਾਲਿਆਂ ਨੂੰ ਸੰਭਾਲਿਆ।
ਕਰੀਬ ਚਾਰ ਸਾਲ ਉਹ ਨੌਕਰੀ ਕਰਦੇ ਰਹੇ ਪਰ ਇਸ ਦੌਰਾਨ ਕਪਿਲ ਕਾਲਜ ਤੇ ਯੂਨੀਵਰਸਿਟੀ 'ਚ ਸ਼ੋਅ ਕਰਿਆ ਕਰਦੇ ਸਨ। ਕਿਉਂਕਿ ਉਨ੍ਹਾਂ ਦੇ ਅੰਦਰ ਐਕਟਿੰਗ ਤੇ ਸਿੰਗਿੰਗ ਦਾ ਕੀੜਾ ਸੀ। ਉਸ ਕੀੜੇ ਨੂੰ ਸ਼ਾਂਤ ਕਰਨ ਲਈ ਉਹ ਛੋਟੇ ਛੋਟੇ ਸਟੇਜ ਸ਼ੋਅ ਕਰਇਆ ਕਰਦੇ ਸਨ। ਆਖਿਰਕਾਰ 2008 'ਚ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦੁਨੀਆਂ ਨੂੰ ਦਿਖਾਉਣ ਦਾ ਮੌਕਾ ਮਿਲਿਆ।
ਸਾਲ 2008 'ਚ ਲਾਫਟਰ ਰਿਐਲਿਟੀ ਸ਼ੋਅ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਤੀਜੇ ਸੀਜ਼ਨ 'ਚ ਕਪਿਲ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਉਹ ਦੋ ਸੀਜ਼ਨ ਚੰਗੀ ਤਰ੍ਹਾਂ ਦੇਖ ਤੇ ਸਮਝ ਚੁੱਕੇ ਸਨ। ਲਿਹਾਜ਼ਾ ਉਨ੍ਹਾਂ ਇਹ ਮੌਕਾ ਹੱਥੋਂ ਜਾਣ ਨਾ ਦਿੱਤਾ। ਉਹ ਤੀਜੇ ਸੀਜ਼ਨ 'ਚ ਆਏ ਤੇ ਕਿਸਮਤ ਦੇਖੋ ਉਹ ਜਿੱਤ ਗਏ।
ਬੱਸ ਇੱਥੋਂ ਕਪਿਲ ਦੀ ਜ਼ਿੰਦਗੀ ਦੀ ਅਸਲ ਦੌੜ ਸ਼ੁਰੂ ਹੋਈ। ਇਸ ਤੋਂ ਬਾਅਦ ਉਹ ਕਾਮੇਡੀ ਸਰਕਸ ਨਾਲ ਜੁੜੇ ਤੇ ਆਪਣੇ ਆਪ 'ਚ ਹੀ ਇਤਿਹਾਸ ਹੈ ਕਿ ਇਸਦੇ 6 ਸੀਜ਼ਨ ਕਪਿਲ ਨੇ ਹੀ ਜਿੱਤੇ ਸਨ। ਉਨ੍ਹਾਂ ਦੀ ਮਸ਼ਹੂਰੀ ਵਧੀ ਤਾਂ ਖੁਦ ਨੂੰ ਸਾਬਤ ਕਰਨ ਦੇ ਉਨ੍ਹਾਂ ਨੂੰ ਅਣਗਿਣਤ ਮੌਕੇ ਮਿਲਦੇ ਗਏ।
ਆਖਰਕਾਰ ਉਨ੍ਹਾਂ ਦਾ ਪਹਿਲਾ ਨਿੱਜੀ ਸ਼ੋਅ ਕਾਮੇਡੀ ਨਾਇਟਸ ਵਿਦ ਕਪਿਲ ਲੌਂਚ ਹੋਇਆ। ਬਾਲੀਵੁੱਡ ਦੇ ਜਾਣੇ ਮਾਣੇ ਸੇਲੇਬਸ ਦਾ ਇੰਟਰਵਿਊ ਲੈਕੇ ਉਹ ਅਜਿਹੇ ਛਾਏ ਕਿ ਅੱਜ ਕਪਿਲ ਦਾ ਨਸ਼ਾ ਲੋਕਾਂ ਨੂੰ ਦਿਲਾਂ ਤੇ ਦਿਮਾਗ 'ਤੇ ਛਾਇਆ ਹੈ।