Karan Aujla: ਸਪੌਟੀਫਾਈ ਦੇ ਬਿਲਬੋਰਡ 'ਤੇ ਛਾਇਆ ਕਰਨ ਔਜਲਾ, ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਨੂੰ ਦੁਨੀਆ ਭਰ 'ਚ ਮਿਲ ਰਿਹਾ ਪਿਆਰ
ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਹ ਗੀਤਾਂ ਦੀ ਮਸ਼ੀਨ ਦੇ ਨਾਂ ਨਾਲ ਵੀ ਕਾਫੀ ਮਸ਼ਹੂਰ ਹੈ। ਕਰਨ ਔਜਲਾ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਸਭ ਤੋਂ ਜ਼ਿਆਦਾ ਹਿੱਟ ਗਾਣੇ ਦਿੱਤੇ ਹਨ।
Download ABP Live App and Watch All Latest Videos
View In Appਕਰਨ ਦੀ ਹਾਲ ਹੀ 'ਚ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਰਿਲੀਜ਼ ਹੋਈ ਹੈ। ਇਸ ਐਲਬਮ ਨੇ ਰਿਲੀਜ਼ ਹੁੰਦਿਆ ਹੀ ਕਈ ਰਿਕਾਰਡ ਬਣਾਏ ਹਨ।
ਐਲਬਮ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇੱਥੋਂ ਤੱਕ ਕਿ ਗੋਰੇ ਵੀ ਕਰਨ ਦੇ ਗਾਣਿਆਂ 'ਤੇ ਥਿਰਕਦੇ ਨਜ਼ਰ ਆ ਰਹੇ ਹਨ।
ਕਰਨ ਔਜਲਾ ਨੇ ਕੁੱਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਸਪੌਟੀਫਾਈ ਦੇ ਬਿਲਬੋਰਡ 'ਤੇ ਨਜ਼ਰ ਆ ਰਿਹਾ ਹੈ।
ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' 18 ਅਗਸਤ ਨੂੰ ਰਿਲੀਜ਼ ਹੋਈ ਸੀ ਅਤੇ ਖੂਬ ਪਸੰਦ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਕਰਨ ਦੀ ਐਲਬਮ ਦਾ ਪਹਿਲਾ ਗਾਣਾ 'ਐਡਮਾਇਰਿੰਗ ਯੂ' 1 ਅਗਸਤ ਨੂੰ ਰਿਲੀਜ਼ ਹੋਇਆ ਸੀ। ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਗਾਣਾ ਸਾਇੰਸ ਫਿਕਸ਼ਨ ਥੀਮ ਦੇ ਅਨੁਸਾਰ ਫਿਲਮਾਇਆ ਗਿਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ।
ਆਪਣੀ ਐਲਬਮ ਨੂੰ ਇੰਨਾਂ ਪਿਆਰ ਮਿਲਦਾ ਦੇਖ ਕੇ ਕਰਨ ਔਜਲਾ ਖੁਸ਼ ਨਜ਼ਰ ਆ ਰਿਹਾ ਹੈ।
ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਲਿਿਖਿਆ, 'ਮੇਕਿੰਗ ਮੈਮੋਰੀਜ਼ ਪੂਰੀ ਦੁਨੀਆ 'ਚ ਰਿਲੀਜ਼ ਹੋ ਗਈ ਹੈ, ਐਲਬਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।'