ਜਨਮਦਿਨ ਮਨਾਉਣ ਲਈ ਮਾਲਦੀਵ ਪਹੁੰਚੀ ਕਰੀਨਾ ਕਪੂਰ ਖਾਨ
ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅੱਜ ਆਪਣਾ 41 ਵਾਂ ਜਨਮਦਿਨ ਮਨ ਰਹੀ ਹੈ।ਆਪਣੇ ਜਨਮਦਿਨ ਲਈ ਕਰੀਨਾ ਕਪੂਰ ਖਾਨ ਮਾਲਦੀਵ ਪਹੁੰਚੀ ਹੈ।
Download ABP Live App and Watch All Latest Videos
View In Appਕਰੀਨਾ ਨੇ ਆਪਣੇ ਜਨਮਦਿਨ ਨੂੰ ਖਾਸ ਬਣਾਉਣ ਲਈ ਪਹਿਲਾਂ ਹੀ ਆਪਣੇ ਪਤੀ ਸੈਫ ਅਲੀ ਖਾਨ ਅਤੇ ਦੋਵੇਂ ਪੁੱਤਰਾਂ ਤੈਮੂਰ ਅਤੇ ਜਹਾਂਗੀਰ ਦੇ ਨਾਲ ਮਾਲਦੀਵ ਦਾ ਟ੍ਰਿਪ ਫਾਈਨਲ ਕਰ ਲਿਆ ਸੀ।
ਕਰੀਨਾ ਦੀ ਇਕ ਤਸਵੀਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਸੈਫ ਕਰੀਨਾ ਨੂੰ ਹੱਗ ਕਰਦੇ ਹੋਏ ਨਜ਼ਰ ਆ ਰਹੇ ਹਨ।
ਤਸਵੀਰ 'ਚ ਜਿੱਥੇ ਸੈਫ ਚਿੱਟੇ ਕੁੜਤੇ-ਪਜਾਮੇ' ਚ ਨਜ਼ਰ ਆ ਰਹੇ ਹਨ, ਉੱਥੇ ਕਰੀਨਾ ਆਪਣੇ ਸਵਿਮ ਸੂਟ ਦੇ ਵਿਚ ਨਜ਼ਰ ਆ ਰਹੀ ਹੈ।
ਦੋਵਾਂ ਦੇ ਇਸ ਰੋਮਾਂਟਿਕ ਅੰਦਾਜ਼ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਕਰੀਨਾ ਨੇ ਮਾਲਦੀਵ ਤੋਂ ਹੀ ਆਪਣੇ ਛੋਟੇ ਬੇਟੇ ਦੀ ਤਸਵੀਰ ਸਾਂਝੀ ਕੀਤੀ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਆਮਿਰ ਖਾਨ ਦੇ ਨਾਲ 'ਲਾਲ ਸਿੰਘ ਚੱਡਾ' ਦੇ ਵਿੱਚ ਕਰੀਨਾ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਇਸ ਸਾਲ ਦਸੰਬਰ ਮਹੀਨੇ ਵੱਡੇ ਪਰਦੇ ਤੇ ਰਿਲੀਜ਼ ਹੋਣ ਜਾ ਰਹੀ ਹੈ। ਦੂਜੇ ਪਾਸੇ ਸੈਫ ਦੀ ਗੱਲ ਕਰੀਏ ਤਾਂ ਉਹ 'ਪ੍ਰਭਾਸ' ਅਤੇ ਕ੍ਰਿਤੀ ਸੈਨਨ ਦੇ ਨਾਲ ਫਿਲਮ 'ਆਦਿਪੁਰੁਸ਼' ਦੀ ਸ਼ੂਟਿੰਗ ਕਰ ਰਹੇ ਹਨ । ਇਸਦੇ ਨਾਲ ਹੀ ਉਨ੍ਹਾਂ ਨੇ ਰਿਤਿਕ ਰੋਸ਼ਨ ਦੇ ਨਾਲ ਫਿਲਮ 'ਵਿਕਰਮ ਵੇਧਾ' ਦਾ ਰੀਮੇਕ ਵੀ ਬਣਾਇਆ ਹੈ।