Lata Mangeshkar: 51 ਸਾਲਾਂ 'ਚ Lata Mangeshkar ਨੂੰ ਮਿਲ ਗਏ 75 ਐਵਾਰਡਸ, 2001 'ਚ ਭਾਰਤ ਰਤਨ ਨਾਲ ਨਵਾਜਿਆ
Lata Mangeshkar: ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਹੈ। ਕੋਰੋਨਾ ਇਨਫੈਕਟਡ ਹੋਣ ਤੋਂ ਬਾਅਦ ਉਹਨਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਅੱਜ ਉਨ੍ਹਾਂ ਦੀ ਦਿਹਾਂਤ ਹੋ ਗਿਆ। ਲਤਾ ਜੀ ਨੇ ਆਪਣਾ ਸਾਰਾ ਜੀਵਨ ਸੰਗੀਤ ਨੂੰ ਸਮਰਪਿਤ ਕਰ ਦਿੱਤਾ ਸੀ। 51 ਸਾਲਾਂ ਵਿੱਚ, ਉਹਨਾਂ ਨੂੰ 75 ਤੋਂ ਵੱਧ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
Download ABP Live App and Watch All Latest Videos
View In Appਲਤਾ ਜੀ ਦੀ ਉਮਰ ਸਿਰਫ਼ 30 ਸਾਲਾਂ ਦੀ ਸੀ ਜਦੋਂ ਉਨ੍ਹਾਂ ਨੂੰ ਪਹਿਲਾ ਐਵਾਰਡ ਮਿਲਿਆ ਸੀ। ਦੇਖਦੇ ਹੀ ਦੇਖਦੇ ਉਹਨਾਂ ਨੇ ਸਫਲਤਾ ਦੀਆਂ ਇੰਨੀਆਂ ਪੌੜੀਆਂ ਚੜ੍ਹ ਲਈਆਂ ਕਿ ਸਾਲ 2001 ਵਿੱਚ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਲਤਾ ਜੀ ਨੂੰ ਆਖਰੀ ਵਾਰ ਸਾਲ 2019 ਵਿੱਚ TRA ਦੇ ਮੋਸਟ ਡਿਜ਼ਾਇਰਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਆਓ ਜਾਣਦੇ ਹਾਂ ਲਤਾ ਜੀ ਦੇ ਐਵਾਰਡਸ ਦੀ ਕਹਾਣੀ। ਭਾਰਤ ਸਰਕਾਰ ਤੋਂ ਉਹਨਾਂ ਨੂੰ ਮਿਲੇ ਇਹ ਪੁਰਸਕਾਰ
1969 ਵਿੱਚ ਲਤਾ ਜੀ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। 1989 ਵਿੱਚ, ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਾਲ 1999 ਵਿੱਚ ਲਤਾ ਜੀ ਨੂੰ ਪਦਮ ਵਿਭੂਸ਼ਣ ਦਿੱਤਾ ਗਿਆ, ਜਿਸ ਤੋਂ ਬਾਅਦ ਸਾਲ 2001 ਵਿੱਚ ਉਨ੍ਹਾਂ ਨੂੰ ਭਾਰਤ ਰਤਨ ਅਤੇ ਸਾਲ 2008 ਵਿੱਚ ਉਨ੍ਹਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲਿਆ।
ਲਤਾ ਜੀ ਨੂੰ ਮਿਲੇ 3 ਨੈਸ਼ਨਲ ਐਵਾਰਡ - ਸਾਲ 1972 ਵਿੱਚ, ਉਨ੍ਹਾਂ ਨੂੰ ਫਿਲਮ ਪਰਿਚੈ ਲਈ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਸਾਲ 1974 ਵਿੱਚ ਫਿਲਮ 'ਕੋਰਾ ਕਾਗਜ਼' ਲਈ ਸਨਮਾਨਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਾਲ 1990 ਵਿੱਚ ਉਨ੍ਹਾਂ ਨੂੰ ਫਿਲਮ 'ਲੇਕਿਨ' ਲਈ ਇਹ ਐਵਾਰਡ ਦਿੱਤਾ ਗਿਆ ਸੀ।
7 ਵਾਰ ਮਿਲਿਆ ਫਿਲਮਫੇਅਰ ਅਵਾਰਡ ਲਤਾ ਜੀ ਨੂੰ ਸਾਲ 1959 ਵਿੱਚ ਅੱਜ ਰੇ ਪਰਦੇਸੀ ਲਈ ਫਿਲਮਫੇਅਰ ਐਵਾਰਡ ਦਿੱਤਾ ਗਿਆ ਸੀ। ਫਿਰ 1963 ਵਿੱਚ ਉਨ੍ਹਾਂ ਨੂੰ 'ਕਹੀਂ ਦੀਪ ਜਲੇ ਕਹੀ ਦਿਲ ਲਈ' ਐਵਾਰਡ ਦਿੱਤਾ ਗਿਆ। ਸਾਲ 1966 ਵਿੱਚ, 'ਤੁਮਹੀ ਮੇਰੀ ਪੂਜਾ, ਤੁਮਹੀ ਮੇਰੇ ਮੰਦਰ ਲਈ ਸਨਮਾਨਿਤ ਕੀਤਾ ਗਿਆ ਸੀ। ਸਾਲ 1970 ਵਿੱਚ, ਉਨ੍ਹਾਂ ਨੂੰ 'ਆਪ ਮੁਝੇ ਅੱਛੇ ਲਗਨੇ ਲਗੇ' ਲਈ ਸਨਮਾਨਿਤ ਕੀਤਾ ਗਿਆ ਸੀ।
ਸਾਲ 1993 ਵਿੱਚ ਲਤਾ ਜੀ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 1994 ਵਿੱਚ, ਦੀਦੀ ਤੇਰਾ ਦੇਵਰ ਦੀਵਾਨਾ ਲਈ ਫਿਲਮਫੇਅਰ ਅਵਾਰਡ ਦਿੱਤਾ ਗਿਆ। ਸਾਲ 2004 ਵਿੱਚ ਉਨ੍ਹਾਂ ਨੂੰ ਫਿਲਮਫੇਅਰ ਸਪੈਸ਼ਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਦੱਸ ਦਈਏ ਕਿ ਦੁਨੀਆ ਵਿੱਚ ਸਭ ਤੋਂ ਵੱਧ ਗੀਤ ਗਾਉਣ ਲਈ ਲਤਾ ਜੀ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਵੀ ਦਰਜ ਹੈ।