ਮੇਕਅਪ ਬਗੈਰ ਹੀਰੋਇਨਾਂ ਦਾ ਇਹ ਹਾਲ, ਇਸ ਤਰ੍ਹਾਂ ਆਉਂਦੀਆਂ ਨਜ਼ਰ, ਦੇਖੋ ਤਸਵੀਰਾਂ
ਸੋਸ਼ਲ ਮੀਡੀਆ ਨੇ ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਹੁਣ ਫੈਨਜ਼ ਆਪਣੇ ਸਟਾਰਸ ਦੀਆਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹਨ। ਅੱਜ ਤਹਾਨੂੰ ਬਾਲੀਵੁੱਡ ਹੀਰੋਇਨਾਂ ਦੀ ਬਗੈਰ ਮੇਕਅਪ ਲੁੱਕ ਦਿਖਾ ਰਹੇ ਹਾਂ।
Download ABP Live App and Watch All Latest Videos
View In Appਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਅਦਾਕਾਰਾਂ 'ਚੋਂ ਇਕ ਕਰੀਨਾ ਕਪੂਰ ਨੇ ਵੀ ਫੈਨਜ਼ ਦੇ ਨਾਲ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਹੁਣ ਟ੍ਰੈਂਡਿੰਗ 'ਚ ਸ਼ਾਮਲ ਹੈ।
ਬਾਲੀਵੁੱਡ 'ਚ ਇਕ ਤੋਂ ਬਾਅਦ ਇਕ ਹਿੱਟ ਮਿਊਜ਼ਿਕ ਵੀਡੀਓਜ਼ 'ਚ ਨਜ਼ਰ ਆਉਣ ਵਾਲੀ ਮਲਾਇਕਾ ਅਰੋੜਾ ਦੀਆਂ ਬੋਲਡ ਤਸਵੀਰਾਂ ਚਰਚਾ 'ਚ ਹਨ। ਮਲਾਇਕਾ ਇਕ ਅਜਿਹੀ ਅਦਾਕਾਰਾ ਹੈ ਜੋ ਆਪਣੀ ਫਿੱਟਨੈਸ ਨਾਲ ਉਮਰ ਦਾ ਭੁਲੇਖਾ ਪਾਉਂਦੀ ਹੈ।
ਅਦਾਕਾਰਾ ਉਰਮਿਲਾ ਮਾਤੋਂਡਕਰ ਵੀ ਇਸ ਟ੍ਰੈਂਡ ਦੇ ਨਾਲ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਨੂੰ ਦੇਖ ਕੇ ਫੈਨਜ਼ ਉਨ੍ਹਾਂ ਦੀ ਖੂਬਸੂਰਤੀ ਦਾ ਰਾਜ਼ ਪੁੱਛ ਰਹੇ ਹਨ।
ਸੰਜੇ ਦੱਤ ਦੇ ਨਾਲ ਫ਼ਿਲਮ ਵਾਸਤਵ 'ਚ ਨਜ਼ਰ ਆਉਣ ਵਾਲੀ ਨਮਰਤਾ ਸ਼ਿਰੋਡਕਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਅਦਾਕਾਰੀ ਨਾਲ ਪੂਰੀ ਤਰ੍ਹਾਂ ਮੂੰਹ ਫੇਰ ਲਿਆ ਸੀ ਤੇ ਆਪਣੀ ਨਿੱਜੀ ਲਾਈਫ 'ਚ ਬਿਜ਼ੀ ਹੋ ਗਈ ਸੀ।
ਬਾਲੀਵੁੱਡ 'ਚ ਦਿਲ ਵਾਲੇ ਦੁਲਹਨੀਆ ਜਿਹੀ ਸੁਪਰਹਿੱਟ ਫ਼ਿਲਮ ਕਰਨ ਵਾਲੀ ਕਾਜੋਲ ਅੱਜਕੱਲ੍ਹ ਆਪਣੀਆਂ ਤਸਵੀਰਾਂ ਦੇ ਚੱਲਦਿਆਂ ਸੁਰਖੀਆਂ 'ਚ ਹੈ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਇਕ ਤੋਂ ਬਾਅਦ ਇਕ ਕਈ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੀ ਮਾਧੁਰੀ ਦੀਕਸ਼ਿਤ ਨੇ ਵੀ ਇਹ ਤਸਵੀਰਾਂ ਸ਼ੇਅਰ ਕੀਤੀ ਸੀ। ਇਕ ਤਸਵੀਰ 'ਚ ਤਾਂ ਮਾਧੁਰੀ ਮੌਰਨਿੰਗ ਵਰਕਆਊਟ ਕਰਦਿਆਂ ਨਜ਼ਰ ਆ ਰਹੀ ਸੀ।
ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਆਪਣੀ ਕੈਂਸਰ ਨਾਲ ਜੰਗ ਲੜੀ ਤੇ ਆਖਿਰਕਾਰ ਉਸ ਨੂੰ ਮਾਤ ਦੇਕੇ ਇਕ ਵਾਰ ਫਿਰ ਫੈਨਜ਼ ਦੇ ਵਿਚ ਮੌਜੂਦ ਹੈ। ਸੋਨਾਲੀ ਨੂੰ ਉਨ੍ਹਾਂ ਦੇ ਫੈਨਜ਼ ਇਕ ਮਜਬੂਤ ਮਹਿਲਾ ਕਹਿੰਦੇ ਹਨ।