ਖੁਦ ਤੋਂ 12 ਸਾਲ ਛੋਟੇ ਅਰਜੁਨ ਕਪੂਰ ਨੂੰ ਡੇਟ ਕਰਨ 'ਤੇ ਬੋਲੀ ਸੀ ਮਲਾਇਕਾ, 'ਕੁਛ ਤੋਂ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਨਾ'
ਬਾਲੀਵੁੱਡ ਅਦਾਕਾਰ ਮਾਲਾਇਕਾ ਅਰੋੜਾ ਨੇ 2017 'ਚ ਅਰਬਾਜ਼ ਖਾਨ ਤੋਂ ਤਲਾਕ ਲੈ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਰਜੁਨ ਕਪੂਰ ਨਾਲ ਪਿਆਰ ਹੋ ਗਿਆ। ਦੋਵੇਂ ਕਰੀਬ ਤਿੰਨ ਸਾਲ ਤੋਂ ਰਿਸ਼ਤੇ 'ਚ ਹਨ। ਮਲਾਇਕਾ ਨੂੰ ਅਕਸਰ ਉਮਰ 'ਚ 12 ਸਾਲ ਛੋਟੇ ਅਰਜੁਨ ਦੇ ਨਾਲ ਡੇਟ ਕਰਨ 'ਤੇ ਟ੍ਰੋਲ ਕੀਤਾ ਜਾਂਦਾ ਹੈ। ਜਿਸ 'ਤੇ ਇਕ ਇੰਟਰਵਿਊ 'ਚ ਉਨ੍ਹਾਂ ਵਿਸਥਾਰ ਨਾਲ ਗੱਲ ਕੀਤੀ ਸੀ।
Download ABP Live App and Watch All Latest Videos
View In Appਮਲਾਇਕਾ ਨੇ ਕਿਹਾ ਸੀ, 'ਪਰੇਸ਼ਾਨੀ ਉਮਰ 'ਚ ਨਹੀਂ ਹੈ। ਸਮਾਜ ਮਹਿਲਾਵਾਂ ਨੂੰ ਨੀਚਾ ਦਿਖਾਉਣ 'ਚ ਕੋਈ ਕਸਰ ਨਹੀਂ ਛੱਡਦਾ। ਜੇਕਰ ਤੁਸੀਂ ਆਤਮ ਨਿਰਭਰ ਹੋ ਤੇ ਮਜਬੂਤ ਮਹਿਲਾ ਹੋ ਤਾਂ ਤੁਸੀਂ ਟਾਰਗੇਟ ਹੋ। ਮੈਨੂੰ ਅਕਸਰ ਸੋਸ਼ਲ ਮੀਡੀਆ 'ਤੇ ਸਲਾਹ ਦਿੱਤੀ ਜਾਂਦੀ ਹੈ ਕਿ ਮੈਨੂੰ ਆਪਣੀ ਉਮਰ ਦੇ ਮੁਤਾਬਕ ਕੱਪੜੇ ਪਹਿਣਨੇ ਚਾਹੀਦੇ ਹਨ। ਇਸਦਾ ਕੀ ਮਤਲਬ? ਤੁਸੀਂ ਉਹ ਪਹਿਨਦੇ ਹੋ ਜੋ ਤਹਾਨੂੰ ਪਸੰਦ ਹੈ। ਜੇਕਰ ਮੇਰੇ ਪਹਿਰਾਵੇ ਤੋਂ ਤਹਾਨੂੰ ਦਿੱਕਤ ਹੈ ਤਾਂ ਇਹ ਤੁਹਾਡੀ ਪਰੇਸ਼ਾਨੀ ਹੈ।'
ਮਲਾਇਕਾ ਨੇ ਕਿਹਾ, 'ਜੇਕਰ ਮੇਰੇ ਦੁਬਾਰਾ ਰਿਸ਼ਤੇ 'ਚ ਪੈਣ ਤੋਂ ਤਹਾਨੂੰ ਪਰੇਸ਼ਾਨੀ ਹੈ ਤਾਂ ਤੁਹਾਡੀ ਦਿੱਕਤ ਹੈ। ਅੱਜ ਮੇਰੇ ਪਾਰਟਨਰ ਦੀ ਉਮਰ ਘੱਟ ਹੋਣ ਨਾਲ ਤਹਾਨੂੰ ਦਿੱਕਤ ਹੈ ਤਾਂ ਇਹ ਤੁਹਾਡੀ ਪਰੇਸ਼ਾਨੀ ਹੈ। ਮੈਂ ਸਭ ਨੂੰ ਖੁਸ਼ ਕਰਨ ਨਹੀਂ ਆਈ।'
'ਵਧਦੀ ਉਮਰ ਦੇ ਨਾਲ ਮੈਂ ਸਿੱਖ ਗਈ ਹਾਂ ਲੋਕਾਂ ਦੀਆਂ ਗੱਲਾਂ ਨਾਲ ਕਿਵੇਂ ਨਜਿੱਠਣਾ ਹੈ। ਲੋਕ ਮੇਰੇ ਬਾਰੇ ਕੀ ਸੋਚਦੇ ਹਨ। ਇਸ ਨਾਲ ਮੈਨੂੰ ਭੋਰਾ ਫਰਕ ਨਹੀਂ ਪੈਂਦਾ। ਕੀ ਤੁਸੀਂ ਮੇਰੇ ਬਿੱਲ ਭਰ ਰਹੇ ਹੋ? ਤਾਂ ਮੈਂ ਤਹਾਨੂੰ ਕਿਸ ਗੱਲ ਦੀ ਸਫਾਈ ਦੇਵਾਂ? ਕੁਛ ਤੋਂ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਣਾ।'
ਮਾਲਾਇਕਾ 47 ਸਾਲ ਦੀ ਹੈ ਜਦਕਿ ਅਰਜੁਨ ਦੀ ਉਮਰ 35 ਸਾਲ ਹੈ।