ਬੌਲੀਵੁੱਡ 'ਚ ਗੂੰਜੇਗੀ ਮਨਿੰਦਰ ਬੁੱਟਰ ਦੀ ਆਵਾਜ਼
ਚੰਡੀਗੜ੍ਹ: ਅਕਸ਼ੇ ਕੁਮਾਰ ਦੀ ਆਉਣ ਵਾਲੀ ਥ੍ਰਿਲਰ ਫਿਲਮ 'ਬੈਲਬੌਟਮ' ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ ਦੇ ਪਹਿਲੇ ਗਾਣੇ ਮਰਜਾਵਾਂ ਦੇ ਬਾਅਦ, ਮੇਕਰਸ ਨੇ ਫਿਲਮ ਦੇ ਦੂਜੇ ਗਾਣੇ ਦਾ ਖੁਲਾਸਾ ਕੀਤਾ ਹੈ ਜਿਸ ਦਾ ਨਾਮ ਸਖੀਆਂ 2.0 ਹੈ।
Download ABP Live App and Watch All Latest Videos
View In Appਇਸ ਦੇ ਓਰੀਜ਼ਨਲ ਵਰਜ਼ਨ ਨੂੰ ਪੰਜਾਬੀ ਸਟਾਰ ਗਾਇਕ ਮਨਿੰਦਰ ਬੁੱਟਰ ਨੇ ਗਾਇਆ ਹੈ।
ਮਨਿੰਦਰ ਬੁੱਟਰ ਦੀ ਲਾਈਫ ਦਾ ਟਰਨਿੰਗ ਪੁਆਇੰਟ ਰਿਹਾ ਗੀਤ 'ਸਖੀਆਂ' ਅਕਤੂਬਰ 2018 ਵਿੱਚ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਯੂਟਿਊਬ ਦੇ ਉੱਤੇ 498 ਮਿਲੀਅਨ ਤੋਂ ਵੱਧ ਵਿਊਜ਼ ਹਨ। ਫਿਲਮ ਬੈੱਲਬੋਟਮ ਵਿੱਚ ਗੀਤ ਸਖੀਆਂ 2.0, 13 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਅਕਸ਼ੇ ਕੁਮਾਰ ਤੇ ਵਨੀ ਕਪੂਰ ਉੱਪਰ ਫਿਲਮਾਇਆ ਗਿਆ ਹੈ। ਫਿਲਮ ਲਈ ਇਸ ਗੀਤ ਨੂੰ ਗਣੇਸ਼ ਅਚਾਰਿਆ ਨੇ ਕੋਰੀਓਗ੍ਰਾਫ ਕੀਤਾ ਹੈ।
ਤੁਸੀਂ ਸਭ ਨੇ ਬਹੁਤ ਸਾਰੇ ਪੰਜਾਬੀ ਗਾਣਿਆਂ ਨੂੰ ਬਾਲੀਵੁੱਡ ਵਿੱਚ ਦੁਬਾਰਾ ਰਿਕ੍ਰਿਏਟ ਹੁੰਦੇ ਤੇ ਰਿਲੀਜ਼ ਹੁੰਦੇ ਵੇਖਿਆ ਹੈ ਤੇ ਸਭ ਨਿਸ਼ਚਤ ਤੌਰ ਤੇ ਚਾਹੁੰਦੇ ਹਨ ਇਹ ਗੀਤ ਉੱਥੇ ਵੀ ਕਮਾਲ ਕਰਨ। ਇਹ ਪਿਆਰਾ ਰੋਮਾਂਟਿਕ ਨੰਬਰ ਬੱਬੂ, ਮਨਿੰਦਰ ਬੁੱਟਰ ਤੇ ਤਨਿਸ਼ਕ ਬਾਗਚੀ ਦੁਆਰਾ ਤਿਆਰ ਕੀਤਾ ਗਿਆ ਹੈ। ਮਨਿੰਦਰ ਤੇ ਜ਼ਾਰਾ ਖਾਨ ਨੇ ਇਸ ਨਵੇਂ ਵਰਜ਼ਨ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਹ ਪੰਜਾਬੀ ਗਾਇਕ ਮਨਿੰਦਰ ਬੁੱਟਰ ਦਾ ਬਾਲੀਵੁੱਡ ਡੈਬਿਊ song ਹੋਣ ਜਾ ਰਿਹਾ ਹੈ।
ਗੀਤ ਬਾਰੇ ਗੱਲ ਕਰਦਿਆਂ ਤਨਿਸ਼ਕ ਬਾਗਚੀ ਦਾ ਕਹਿਣਾ ਹੈ ਕਿ ਸਖੀਆਂ 2.0 ਉਨ੍ਹਾਂ ਗਾਣਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਤੁਸੀਂ ਪਹਿਲੀ ਵਾਰ ਸੁਣਦਿਆਂ ਹੀ ਆਪਣੇ ਦਿਮਾਗ ਵਿੱਚੋਂ ਬਾਹਰ ਨਹੀਂ ਕੱਢ ਸਕਦੇ। ਇਸ ਗਾਣੇ ਦੀ ਬੀਟਸ ਤੇ ਬੋਲ, ਕੰਪੋਜ਼ੀਸ਼ਨ ਦੇ ਨਾਲ ਬਿਲਕੁਲ ਸਟੀਕ ਬੈਠਦੇ ਹਨ।
ਇਸ ਤੋਂ ਪਹਿਲਾ ਫਿਲਮ 'ਬੈੱਲਬੋਟਮ' ਰਾਹੀਂ ਇੱਕ ਹੋਰ ਪੰਜਾਬੀ ਗਾਇਕ ਦਾ ਬੌਲੀਵੁੱਡ ਵਿਚ ਡੈਬਿਊ ਹੋ ਚੁੱਕਿਆ ਹੈ। ਉਹ ਪੰਜਾਬੀ ਗਾਇਕ ਗੁਰਨਜ਼ਰ ਹੈ ਜਿੰਨਾ ਦੀ ਆਵਾਜ਼ ਵਿੱਚ ਇਸ ਫਿਲਮ ਦਾ ਗੀਤ 'ਮਰਜਾਵਾਂ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਵੀ ਅਕਸ਼ੇ ਤੇ ਵਨੀ ਉੱਪਰ ਫਿਲਮਾਇਆ ਗਿਆ ਹੈ।