'ਮਿਰਜ਼ਾਪੁਰ' ਦੀ ਭੋਲੀ-ਭਾਲੀ ਡਿੰਪੀ ਪੰਡਿਤ ਨੂੰ ਅਸਲ ਜ਼ਿੰਦਗੀ 'ਚ ਦੇਖ ਕੇ ਹੋ ਜਾਓਗੇ ਹੈਰਾਨ, ਲਾਲ ਡ੍ਰੈੱਸ 'ਚ ਇਹ ਰੂਪ ਦੇਖ ਹੋ ਜਾਵੋਗੇ ਦੀਵਾਨੇ
ਮਿਰਜ਼ਾਪੁਰ (Mirzapur Web Series) ਵੈੱਬ ਸੀਰੀਜ਼ 'ਚ ਕਈ ਕਲਾਕਾਰਾਂ ਨੇ ਸ਼ਾਨਦਾਰ ਐਕਟਿੰਗ ਕੀਤੀ ਸੀ। ਇਸੇ ਲਿਸਟ 'ਚ ਡਿੰਪੀ ਪੰਡਿਤ ਉਰਫ ਹਰਸ਼ਿਤਾ ਗੌੜ (Harshita Gaur) ਦਾ ਨਾਂ ਵੀ ਸ਼ਾਮਲ ਹੈ। ਇਨ੍ਹੀਂ ਦਿਨੀਂ ਹਰਸ਼ਿਤਾ (Harshita) ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਹੈ।
Download ABP Live App and Watch All Latest Videos
View In Appਹਾਲ ਹੀ 'ਚ ਹਰਸ਼ਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਰਸ਼ਿਤਾ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ।
ਹਰਸ਼ਿਤਾ ਨੇ ਮਿਰਜ਼ਾਪੁਰ ਵਿੱਚ ਇੱਕ ਬਹੁਤ ਹੀ ਭੋਲੀ-ਭਾਲੀ ਤੇ ਨਾਜ਼ੁਕ ਲੜਕੀ ਦਾ ਕਿਰਦਾਰ ਨਿਭਾਇਆ ਸੀ ਪਰ ਅਸਲ ਜ਼ਿੰਦਗੀ ਵਿੱਚ ਉਹ ਬਿਲਕੁਲ ਅਲੱਗ ਹੈ।
ਹਰਸ਼ਿਤਾ ਰੀਅਲ ਲਾਈਫ ਵਿੱਚ ਬਹੁਤ ਸਟਾਈਲਿਸ਼ ਤੇ ਮੌਡਰਨ ਹੈ। ਮੋਹਤਰਮਾ ਦੀ ਡਰੈਸਿੰਗ ਸੈਂਸ ਤਾਂ ਗਜਬ ਹੈ।
ਹਰਸ਼ਿਤਾ ਨੇ ਵੀ ਆਪਣੀਆਂ ਤਾਜ਼ਾ ਤਸਵੀਰਾਂ 'ਚ ਸੰਤਰੀ ਰੰਗ ਦਾ ਪੈਂਟ ਸੂਟ ਪਾ ਕੇ ਕਾਫੀ ਬੋਲਡ ਲੁੱਕ ਬਣਾਈ ਹੈ। ਪ੍ਰਸ਼ੰਸਕਾਂ ਲਈ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਤੋਂ ਨਜ਼ਰੇ ਹਟਾਉਣਾ ਮੁਸ਼ਕਲ ਹੋ ਰਿਹਾ ਹੈ।
ਮਿਰਜ਼ਾਪੁਰ 'ਚ ਹਰਸ਼ਿਤਾ ਦੀ ਜ਼ਬਰਦਸਤ ਪ੍ਰਫੋਮਸ ਦੇਖਣ ਨੂੰ ਮਿਲੀ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫੀ ਵਧ ਗਈ ਹੈ।
ਮਿਰਜ਼ਾਪੁਰ 'ਚ ਜਿਸ ਨੇ ਵੀ ਹਰਸ਼ਿਤਾ ਨੂੰ ਦੇਖਿਆ ਹੋਵੇਗਾ, ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਲਈ ਯਕੀਨ ਕਰਨਾ ਮੁਸ਼ਕਿਲ ਹੋਵੇਗਾ ਕਿ ਇਹ ਉਹੀ ਭੋਲੀ-ਭਾਲੀ ਕੁੜੀ ਹੈ।
ਹਰਸ਼ਿਤਾ ਆਪਣੀ ਅਦਾਕਾਰੀ ਜਿੰਨੀ ਖੂਬਸੂਰਤ ਅਤੇ ਸ਼ਾਨਦਾਰ ਹੈ। ਉਸ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹਨ।