Harnaaz Sandhu: ਹਰਨਾਜ਼ ਸੰਧੂ ਮਿਸ ਯੂਨੀਵਰਸ ਦੇ ਸਟੇਜ 'ਤੇ ਵਧੇ ਭਾਰ ਕਰਕੇ ਹੋਈ ਟਰੋਲ, ਇਸ ਬਿਮਾਰੀ ਕਰਕੇ ਵਧ ਰਿਹਾ ਭਾਰ
ਮਿਸ ਯੂਨੀਵਰਸ 2021 ਰਹਿ ਚੁੱਕੀ ਹਰਨਾਜ਼ ਸੰਧੂ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਈ ਹੈ। ਹਰਨਾਜ਼ ਨੂੰ ਮਿਸ ਯੂਨੀਵਰਸ 2022 ਦੇ ਫਿਨਾਲੇ ਵਿੱਚ ਦੇਖਿਆ ਗਿਆ ਸੀ। ਇੱਥੇ ਉਸਨੇ ਮਿਸ ਯੂਨੀਵਰਸ ਦੇ ਤੌਰ 'ਤੇ ਆਪਣੀ ਆਖਰੀ ਵਾਕ ਕੀਤੀ ਅਤੇ ਆਪਣੇ ਤਾਜ ਨੂੰ ਅਲਵਿਦਾ ਕਿਹਾ।
Download ABP Live App and Watch All Latest Videos
View In Appਸਾਲ 2021 ਵਿੱਚ ਹਰਨਾਜ਼ ਸੰਧੂ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ। ਉਹ 21 ਸਾਲ ਬਾਅਦ ਮਿਸ ਯੂਨੀਵਰਸ ਦਾ ਤਾਜ ਭਾਰਤ ਲੈ ਕੇ ਆਈ ਹੈ। ਲਾਰਾ ਦੱਤਾ ਤੋਂ ਬਾਅਦ ਇਹ ਖਿਤਾਬ ਜਿੱਤਣ ਵਾਲੀ ਹਰਨਾਜ਼ ਸੰਧੂ ਹੀ ਸੀ। ਉਸ ਸਮੇਂ ਉਨ੍ਹਾਂ ਦੇ ਫਿੱਟ ਫਿਗਰ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ।
ਹਰਨਾਜ਼ ਸੰਧੂ ਨੂੰ ਐਤਵਾਰ ਨੂੰ ਇੱਕ ਵਾਰ ਫਿਰ ਮਿਸ ਯੂਨੀਵਰਸ ਮੁਕਾਬਲੇ ਵਿੱਚ ਰੈਂਪ ਵਾਕ ਕਰਦੇ ਦੇਖਿਆ ਗਿਆ। ਇੱਥੇ ਉਨ੍ਹਾਂ ਨੇ ਸੁਸ਼ਮਿਤਾ ਸੇਨ ਅਤੇ ਲਾਰਾ ਦੱਤਾ ਨੂੰ ਵੀ ਸ਼ਰਧਾਂਜਲੀ ਦਿੱਤੀ। ਭਾਵੁਕ ਹੋ ਕੇ, ਹਰਨਾਜ਼ ਸੰਧੂ ਨੇ ਆਪਣੇ ਸਾਲ ਭਰ ਦੇ ਮਿਸ ਯੂਨੀਵਰਸ ਸਫ਼ਰ ਨੂੰ ਅਲਵਿਦਾ ਕਹਿ ਦਿੱਤਾ।
ਹਰਨਾਜ਼ ਸੰਧੂ ਨੂੰ ਦੇਖ ਕੇ ਉਸ ਦੇ ਫੈਨਜ਼ ਕਾਫੀ ਖੁਸ਼ ਹੋਏ, ਪਰ ਜਿਵੇਂ ਹੀ ਟਰੋਲਰਾਂ ਨੇ ਦੇਖਿਆ ਕਿ ਹਰਨਾਜ਼ ਦਾ ਭਾਰ ਵਧ ਗਿਆ ਹੈ, ਤਾਂ ਉਹ ਉਸ ਦੇ ਪਿੱਛੇ ਪੈ ਗਏ। ਹਰਨਾਜ਼ ਨੂੰ ਸੋਸ਼ਲ ਮੀਡੀਆ 'ਤੇ ਵਧੇ ਭਾਰ ਕਰਕੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਉਸ ਦੇ ਵਧੇ ਭਾਰ ਬਾਰੇ ਕਾਫੀ ਕਮੈਂਟ ਕੀਤੇ ਜਾ ਰਹੇ ਹਨ।
ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ਤੋਂ ਬਾਅਦ ਹਰਨਾਜ਼ ਸੰਧੂ ਨੂੰ ਅਕਸਰ ਟ੍ਰੋਲਸ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਾਰੇ ਉਸ ਨੇ ਦੱਸਿਆ ਸੀ ਕਿ ਉਹ ਹਮੇਸ਼ਾ ਆਪਣੇ ਵਜ਼ਨ ਨੂੰ ਲੈ ਕੇ ਟ੍ਰੋਲਸ ਦੇ ਨਿਸ਼ਾਨੇ 'ਤੇ ਰਹਿੰਦੀ ਹੈ। ਮਾਡਲ ਦੇ ਪ੍ਰਸ਼ੰਸਕ ਉਸ ਦਾ ਸਮਰਥਨ ਕਰ ਰਹੇ ਹਨ।
ਹਰਨਾਜ਼ ਦੇ ਫੈਨਜ਼ ਦਾ ਕਹਿਣਾ ਹੈ ਕਿ ਉਹ ਜਿਸ ਤਰ੍ਹਾਂ ਦੀ ਵੀ ਹੈ ਪਰਫੈਕਟ ਹੈ। ਉਸ ਦਾ ਭਾਰ ਵਧਦਾ ਹੈ ਤਾਂ ਉਸ ਦੀ ਮਰਜ਼ੀ ਤੇ ਉਸ ਦੀ ਲਾਈਫ। ਪਰ ਲੋਕਾਂ ਵਲੋਂ ਇਸ ਤਰ੍ਹਾਂ ਉਸ ਨੂੰ ਵਧੇ ਭਾਰ ਲਈ ਟਰੋਲ ਕਰਨਾ ਤੇ ਉਸ ਨੂੰ ਸ਼ਰਮਸਾਰ ਕਰਨਾ ਸਹੀ ਨਹੀਂ ਹੈ।
ਪਿਛਲੇ ਸਾਲ ਵੀ ਹਰਨਾਜ਼ ਸੰਧੂ ਨੂੰ ਆਪਣੇ ਵਜ਼ਨ ਨੂੰ ਲੈ ਕੇ ਟ੍ਰੋਲ ਕੀਤਾ ਗਿਆ ਸੀ। ਫਿਰ ਉਸ ਨੇ ਦੱਸਿਆ ਕਿ ਉਸ ਨੂੰ ਸੇਲੀਏਕ (Celiac Disease) ਨਾਂ ਦੀ ਬੀਮਾਰੀ ਹੈ। ਇਸ ਬਿਮਾਰੀ ਕਾਰਨ ਉਹ ਕਣਕ ਦਾ ਆਟਾ ਅਤੇ ਹੋਰ ਗਲੂਟਨ ਵਾਲੀਆਂ ਚੀਜ਼ਾਂ ਨਹੀਂ ਖਾ ਸਕਦੀ।
ਹਰਨਾਜ਼ ਨੇ ਉਸ ਸਮੇਂ ਕਿਹਾ ਸੀ ਕਿ ਕਦੇ ਲੋਕ ਉਸ ਨੂੰ ਹੱਦ ਤੋਂ ਜ਼ਿਆਦਾ ਪਤਲੀ ਹੋਣ ਕਾਰਨ ਤਾਹਨੇ ਮਾਰਦੇ ਹੁੰਦੇ ਸੀ। ਅੱਜ ਉਸ ਨੂੰ ਵਧੇ ਭਾਰ ਲਈ ਸ਼ਰਮਸਾਰ ਕੀਤਾ ਜਾ ਰਿਹਾ ਹੈ, ਪਰ ਕੋਈ ਉਸ ਦੀ ਬਿਮਾਰੀ ਨੂੰ ਨਹੀਂ ਸਮਝਦਾ, ਜੋ ਕਿ ਬਹੁਤ ਦੁੱਖ ਦੀ ਗੱਲ ਹੈ।
ਹਰਨਾਜ਼ ਕੌਰ ਸੰਧੂ ਦਾ ਕਹਿਣਾ ਹੈ ਕਿ ਉਹ ਸਰੀਰ ਦੀ ਸਕਾਰਾਤਮਕਤਾ ਵਿੱਚ ਵਿਸ਼ਵਾਸ ਰੱਖਦੀ ਹੈ। ਮਿਸ ਯੂਨੀਵਰਸ ਹੋਣ ਦਾ ਮਤਲਬ ਸਿਰਫ਼ ਪਤਲਾ ਹੋਣਾ ਨਹੀਂ ਹੈ। ਨਾਰੀ ਸ਼ਕਤੀਕਰਨ, ਨਾਰੀਵਾਦ ਅਤੇ ਸਰੀਰ ਦੀ ਸਕਾਰਾਤਮਕਤਾ ਬਾਰੇ ਵੀ ਗੱਲ ਹੁੰਦੀ ਹੈ।