Harnaaz Sandhu: ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ ਬਣਿਆਂ ਹੋਇਆ ਇੱਕ ਸਾਲ, ਹਰਨਾਜ਼ ਨੇ ਤਸਵੀਰਾਂ ਸ਼ੇਅਰ ਕਰ ਕਹੀ ਇਹ ਗੱਲ
ਕੋਈ ਵੀ ਭਾਰਤੀ 12 ਦਸੰਬਰ 2021 ਦੇ ਉਸ ਪਲ ਨੂੰ ਨਹੀਂ ਭੁੱਲ ਸਕਦਾ ਹੈ, ਜਦੋਂ ਹਰਨਾਜ਼ ਕੌਰ ਸੰਧੂ(Harnaaz Kaur Sandhu) ਨੇ ਮਿਸ ਯੂਨੀਵਰਸ ਦਾ ਤਾਜ ਪਹਿਨ ਕੇ ਆਪਣਾ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। 21 ਸਾਲ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਦੇਸ਼ ਨੂੰ ਵਾਪਸ ਲਿਆਉਣ ਵਾਲੀ ਹਰਨਾਜ਼ ਦੀ ਕਾਫੀ ਚਰਚਾ ਹੋਈ ਸੀ।
Download ABP Live App and Watch All Latest Videos
View In Appਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਹਰਨਾਜ਼ ਆਪਣੇ ਤਾਜ ਦੀ ਪਹਿਲੀ ਵਰ੍ਹੇਗੰਢ 'ਕਰਾਊਨਵਰਸਰੀ' ਦੀ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਮਨਾ ਰਹੀ ਹੈ।
ਹਰਨਾਜ਼ ਕੌਰ ਸੰਧੂ ਨੇ 12 ਦਸੰਬਰ ਨੂੰ 70ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਦੁਨੀਆ ਭਰ ਦੀਆਂ 75 ਤੋਂ ਵੱਧ ਸੁੰਦਰ ਕੁੜੀਆਂ ਨੂੰ ਹਰਾ ਕੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ। ਇਕ ਸਾਲ ਪਹਿਲਾਂ ਬਿਤਾਏ ਹਰ ਪਲ ਦੀਆਂ ਯਾਦਾਂ ਨੂੰ ਸਾਂਝਾ ਕਰਨ ਲਈ ਹਰਨਾਜ਼ ਨੇ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ।
ਦੱਸ ਦੇਈਏ ਕਿ ਹਰਨਾਜ਼ ਤੋਂ ਪਹਿਲਾਂ ਦੋ ਭਾਰਤੀ ਕੁੜੀਆਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਆਪਣੀ ਜਿੱਤ ਦਰਜ ਕਰ ਚੁੱਕੀਆਂ ਹਨ। 1994 ਵਿੱਚ ਸੁਸ਼ਮਿਤਾ ਸੇਨ ਅਤੇ 2000 ਵਿੱਚ ਲਾਰਾ ਦੱਤਾ ਨੇ ਮਿਸ ਯੂਨੀਵਰਸ ਦਾ ਤਾਜ ਬਣ ਕੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ।
ਲੰਬੇ ਸਮੇਂ ਬਾਅਦ ਫਿਰ ਤੋਂ ਮਿਸ ਯੂਨੀਵਰਸ ਦਾ ਤਾਜ ਹਾਸਲ ਕਰਨ ਵਾਲੀ ਹਰਨਾਜ਼ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਵਧਾਈਆਂ ਮਿਲ ਰਹੀਆਂ ਹਨ।
ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ, ਹਰਨਾਜ਼ ਨੇ ਇੱਕ ਬੀਟੀਐਸ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, 'ਸਟੇਜ 'ਤੇ ਹੁੰਦੇ ਹੋਏ, ਮੈਂ ਹਰ ਪਲ ਪ੍ਰਾਰਥਨਾ ਕੀਤੀ ਕਿ ਮੈਂ ਆਪਣੇ ਦੇਸ਼ ਨੂੰ ਮਾਣ ਦਿਵਾ ਸਕਾਂ। ਜਦੋਂ ਵੀ ਮੈਂ ਇਨ੍ਹਾਂ ਯਾਦਾਂ ਨੂੰ ਯਾਦ ਕਰਦੀ ਹਾਂ, ਮੈਂ ਪਿੱਛੇ ਮੁੜ ਕੇ ਨਹੀਂ ਦੇਖਦੀ, ਪਰ ਮੈਂ ਹੋਰ ਬਹੁਤ ਕੁਝ ਕਰਨ ਦੀ ਉਮੀਦ ਕਰਦੀ ਹਾਂ।
ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਹਿਯੋਗ ਤੋਂ ਬਿਨਾਂ ਮੈਂ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਦੀ ਸੀ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਜਤਾਇਆ ਅਤੇ ਮੇਰਾ ਸਮਰਥਨ ਕੀਤਾ। ਮੈਂ ਅੱਜ ਅਤੇ ਸਦਾ ਲਈ ਸ਼ੁਕਰਗੁਜ਼ਾਰ ਹਾਂ। ਦੱਸ ਦੇਈਏ ਕਿ ਹਰਨਾਜ਼ ਨੇ 2017 ਵਿੱਚ ਮਿਸ ਚੰਡੀਗੜ੍ਹ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮਿਸ ਇੰਡੀਆ 2019 ਵਿੱਚ ਹਿੱਸਾ ਲਿਆ। ਆਪਣੇ ਵਧੇ ਹੋਏ ਭਾਰ ਲਈ ਹਰਨਾਜ਼ ਨੂੰ ਬਾਡੀ ਸ਼ੇਮਿੰਗ ਦਾ ਵੀ ਸ਼ਿਕਾਰ ਹੋਣਾ ਪਿਆ।