Pollywood News: ਇਹ ਹਨ ਪੰਜਾਬੀ ਇੰਡਸਟਰੀ ਦੀਆਂ ਉਹ ਅਭਿਨੇਤਰੀਆਂ, ਜਿਨ੍ਹਾਂ ਨੇ ਕਦੇ ਨਹੀਂ ਕੀਤਾ ਨੰਗੇਜਪੁਣੇ ਦਾ ਪ੍ਰਚਾਰ, ਨਾ ਪਾਏ ਛੋਟੇ ਕੱਪੜੇ
ਕਮਲ ਖੰਗੂਭਾ: ਇਸ ਨਾਮ ਤੇ ਚਿਹਰੇ ਨੂੰ ਸਭ ਪਛਾਣਦੇ ਹਨ। ਕਮਲ ਖੰਗੂੜਾ 90 ਦੇ ਦਹਾਕਿਆਂ ਦੀ ਬੈਸਟ ਪੰਜਾਬੀ ਮਾਡਲ ਰਹੀ ਹੈ। ਉਹ ਤਕਰੀਬਨ ਹਰ ਪੰਜਾਬੀ ਗਾਣੇ ;ਚ ਹੁੰਦੀ ਸੀ। ਉਸ ਨੇ ਆਪਣੇ ਕਰੀਅਰ 'ਚ 200 ਤੋਂ ਜ਼ਿਆਦਾ ਗਾਣਿਆਂ 'ਚ ਕੰਮ ਕੀਤਾ ਹੈ ਅਤੇ ਖੂਬ ਨਾਮ ਤੇ ਪੈਸਾ ਕਮਾਇਆ ਹੈ। ਪਰ ਉਸ ਨੂੰ ਕਦੇ ਛੋਟੇ ਕੱਪੜਿਆਂ 'ਚ ਨਹੀਂ ਦੇਖਿਆ ਗਿਆ।
Download ABP Live App and Watch All Latest Videos
View In Appਨਿਮਰਤ ਖਹਿਰਾ: ਨਿਮਰਤ ਖਹਿਰਾ ਉਰਫ ਨਿੰਮੋ ਨੇ ਖੁਦ ਇੱਕ ਪੋਸਟ ਸ਼ੇਅਰ ਕਰ ਕਿਹਾ ਸੀ ਕਿ ਨੰਗੇਜਪੁਣੇ ਦੇ ਇਸ ਦੌਰ 'ਚ ਉਹ ਪੂਰੇ ਕੱਪੜੇ ਪਹਿਨਣਾ ਪਸੰਦ ਕਰਦੀ ਹੈ। ਕਿਉਂਕਿ ਉਹ ਆਪਣੇ ਸੱਭਿਆਚਾਰ ਨੂੰ ਕਦੇ ਨਹੀਂ ਭੁੱਲ ਸਕਦੀ। ਪੂਰੇ ਕੱਪੜਿਆਂ 'ਚ ਵੀ ਨਿਮਰਤ ਖੂਬ ਗਲੈਮਰਸ ਲੱਗਦੀ ਹੈ।
ਸਿੰਮੀ ਚਾਹਲ: ਸਿੰਮੀ ਚਾਹਲ ਨੇ ਆਪਣੇ ਕਰੀਅਰ 'ਚ ਜ਼ਬਰਦਸਤ ਹਿੱਟ ਫਿਲਮਾਂ ਦਿੱਤੀਆਂ ਹਨ, ਪਰ ਉਹ ਕਦੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਜਾਂ ਫਿਲਮਾਂ 'ਚ ਛੋਟੇ ਕੱਪੜੇ ਪਹਿਨੇ ਨਜ਼ਰ ਨਹੀਂ ਆਈ।
ਬਾਣੀ ਸੰਧੂ ਕਹਿੰਦੀ ਹੈ ਕਿ ਉਸ ਨੇ ਆਪਣੇ ਮਾਪਿਆਂ ਨੂੰ ਵਾਅਦਾ ਕੀਤਾ ਹੋਇਆ ਹੈ ਕਿ ਉਹ ਕਦੇ ਵੀ ਆਪਣੀ ਹੱਦ ਤੋਂ ਬਾਹਰ ਨਹੀਂ ਜਾਵੇਗੀ। ਅੱਜ ਤੱਕ ਬਾਣੀ ਸੰਧੂ ਨੂੰ ਕਿਸੇ ਨੇ ਛੋਟੇ ਕੱਪੜੇ ਪਹਿਨੇ ਨਹੀਂ ਦੇਖਿਆ।
ਸਤਿੰਦਰ ਸੱਤੀ ਕੈਨੇਡਾ 'ਚ ਰਹਿੰਦੀ ਹੈ, ਪਰ ਅਦਾਕਾਰਾ ਤੋਂ ਵਕੀਲ ਬਣੀ ਸੱਤੀ ਕਦੇ ਵੀ ਆਪਣੀਆਂ ਜੜਾਂ ਨਹੀਂ ਭੁੱਲੀ। ਉਹ ਵਿਦੇਸ਼ 'ਚ ਰਹਿ ਕੇ ਆਪਣੇ ਵਿਰਸੇ ਨਾਲ ਜੁੜੀ ਹੋਈ ਹੈ।
ਮਿਸ ਪੂਜਾ ਨੂੰ 90 ਦੇ ਦਹਾਕਿਆਂ 'ਚ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਸੀ। ਉਹ ਅੱਜ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਰਗਰਮ ਹੈ। ਉਹ ਕੈਨੇਡਾ ਰਹਿੰਦੀ ਹੈ, ਪਰ ਉਸ ਨੇ ਵੀ ਕਦੇ ਨੰਗੇਜਪੁਣੇ ਦਾ ਪ੍ਰਚਾਰ ਨਹੀਂ ਕੀਤਾ ਤੇ ਨਾ ਹੀ ਉਸ ਨੇ ਕਦੇ ਛੋਟੇ ਕੱਪੜੇ ਪਹਿਨੇ।
ਮੈਂਡੀ ਤੱਖਰ ਨੇ ਪੰਜਾਬੀ ਸਿਨੇਮਾ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਪਰ ਉਹ ਆਪਣੇ ਪੰਜਾਬੀ ਸੱਭਿਆਚਾਰ ਤੋਂ ਕਦੇ ਬਾਹਰ ਨਹੀਂ ਗਈ।