ਨੁਸਰਤ ਭਰੂਚਾ ਨੇ ਫਿਲਮ 'ਜਨਹਿਤ ਮੇਂ ਜਾਰੀ' ਦੀ ਟੀਮ ਨਾਲ ਮਨਾਇਆ ਜਨਮ ਦਿਨ, ਵੇਖੋ ਤਸਵੀਰਾਂ
ਅਦਾਕਾਰਾ ਨੁਸਰਤ ਭਰੂਚਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜਨਹਿਤ ਮੇਂ ਜਾਰੀ' ਦੇ ਪ੍ਰਮੋਸ਼ਨ ਲਈ ਵੀ ਸਮਾਂ ਕੱਢ ਰਹੀ ਹੈ। ਬੀਤੀ ਸ਼ਾਮ ਜਦੋਂ ਨੁਸਰਤ ਭਰੂਚਾ ਵਿਨੋਦ ਭਾਨੁਸ਼ਾਲੀ ਦੇ ਦਫ਼ਤਰ ਪਹੁੰਚੀ ਤਾਂ ਉਹ ਹੈਰਾਨ ਰਹਿ ਗਈ, ਉੱਥੇ ਫਿਲਮ ਨਾਲ ਜੁੜੀ ਪੂਰੀ ਟੀਮ ਅਨੋਦ ਸਿੰਘ, ਵਿਨੋਦ ਭਾਨੁਸ਼ਾਲੀ, ਵਿਸ਼ਾਲ ਗੁਰਨਾਨੀ, ਉਨ੍ਹਾਂ ਦੇ ਪ੍ਰਸ਼ੰਸਕ ਤੇ ਮੀਡੀਆ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
Download ABP Live App and Watch All Latest Videos
View In Appimage 2 ਉਨ੍ਹਾਂ ਦੇ ਪ੍ਰਸ਼ੰਸਕ ਫਿਲਮ ਨਾਲ ਜੁੜੇ ਕੁਝ ਪ੍ਰੋਪਸ ਲੈ ਕੇ ਪਹੁੰਚੇ ਸਨ। ਉਸ ਦੀ ਫਿਲਮ ਦੀ ਟੈਗਲਾਈਨ, ਏਕ ਔਰਤ ਸਭ ਪੇ ਭਾਰੀ...ਯੇ ਸੂਚਨਾ ਹੈ ਜਨਹਿਤ ਮੇਂ ਜਾਰੀ ਨੂੰ ਲੈ ਕੇ ਮੀਡੀਆ ਤੇ ਉਸ ਦੇ ਪ੍ਰਸ਼ੰਸਕਾਂ ਉਸ ਨੂੰ ਚੀਅਰ ਕਰ ਰਹੇ ਸੀ। ਇਸ ਨੂੰ ਵੇਖ ਕੇ ਨੁਸਰਤ ਕਾਫੀ ਖੁਸ਼ ਹੋਈ।
ਜਦੋਂ ਤੋਂ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦੀ ਆਉਣ ਵਾਲੀ ਫਿਲਮ 'ਜਨਹਿਤ ਮੇਂ ਜਰੀ' ਦਾ ਪਹਿਲਾ ਪੋਸਟਰ ਰਿਲੀਜ਼ ਹੋਇਆ ਹੈ, ਪ੍ਰਸ਼ੰਸਕ ਇਸ ਫਿਲਮ ਨੂੰ ਦੇਖਣ ਲਈ ਬੇਤਾਬ ਹੋ ਰਹੇ ਹਨ।
ਅੱਜ ਦਰਸ਼ਕਾਂ ਦਾ ਇੰਤਜ਼ਾਰ ਆਖਿਰਕਾਰ ਖਤਮ ਹੋ ਗਿਆ ਹੈ, ਫਿਲਮ 'ਜਨਹਿਤ ਮੇਂ ਜਰੀ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਨੁਸਰਤ ਭਰੂਚਾ ਇੱਕ ਕੰਡੋਮ ਸੇਲਜ਼ ਗਰਲ ਦੇ ਰੂਪ ਵਿੱਚ ਇੱਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਨੁਸਰਤ ਤੋਂ ਇਲਾਵਾ ਇਸ ਵਿੱਚ ਪਵੇਲ ਗੁਲਾਟੀ, ਅਨੂੰ ਕਪੂਰ, ਅਨੁਦ ਢਾਕਾ ਤੇ ਪਰਿਤੋਸ਼ ਤ੍ਰਿਪਾਠੀ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਸੇਲਜ਼ ਗਰਲ ਦੇ ਤੌਰ 'ਤੇ ਕੰਮ ਕਰ ਰਹੀ ਨੁਸਰਤ ਭਰੂਚਾ ਪੈਸੇ ਦੀ ਮਜਬੂਰੀ ਕਾਰਨ ਕੰਡੋਮ ਵੇਚਣ ਦਾ ਕੰਮ ਕਰਦੀ ਹੈ। ਪਹਿਲਾਂ ਤਾਂ ਅਦਾਕਾਰਾ (ਮੰਨੂ) ਨੂੰ ਇਹ ਕੰਮ ਬਿਲਕੁਲ ਵੀ ਪਸੰਦ ਨਹੀਂ ਆਉਂਦਾ, ਪਰ ਹੌਲੀ-ਹੌਲੀ ਉਸ ਨੂੰ ਇਹ ਕੰਮ ਪਸੰਦ ਆਉਣ ਲੱਗਦਾ ਹੈ ਅਤੇ ਉਹ ਸਮਾਜ ਦੇ ਲੋਕਾਂ ਦੀ ਸੋਚ ਨੂੰ ਬਦਲਣ ਦਾ ਫੈਸਲਾ ਕਰਦੀ ਹੈ।
ਹਾਲਾਂਕਿ, ਪਰਿਵਾਰ ਅਤੇ ਸਮਾਜ ਦੋਵੇਂ ਮੰਨੂੰ ਦੇ ਵਿਰੁੱਧ ਹੋ ਜਾਂਦੇ ਹਨ। ਅਜਿਹੇ 'ਚ ਪਿਆਰ ਮੰਨੂੰ ਦੀ ਜ਼ਿੰਦਗੀ 'ਚ ਆ ਜਾਂਦਾ ਹੈ। ਕੰਡੋਮ ਵੇਚਣ ਵਾਲੀ ਔਰਤ ਦਾ ਵਿਆਹ ਧੂਮਧਾਮ ਨਾਲ ਹੋ ਜਾਂਦਾ ਹੈ, ਪਰ ਅਸਲ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮੰਨੂੰ ਦਾ ਵਿਆਹ ਉਸੇ ਕੰਡੋਮ ਕਾਰਨ ਤਣਾਅਗ੍ਰਸਤ ਹੋ ਜਾਂਦਾ ਹੈ।
ਹੁਣ ਦੇਖਣਾ ਇਹ ਹੈ ਕਿ ਮੰਨੂ ਆਪਣੇ ਪਰਿਵਾਰ ਅਤੇ ਪਿਆਰ ਦੇ ਖਿਲਾਫ ਜਾ ਕੇ ਕੰਡੋਮ ਦੀ ਵਰਤੋਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕ ਕੇ ਆਪਣੇ ਮਿਸ਼ਨ ਵਿੱਚ ਕਿੰਨਾ ਕੁ ਕਾਮਯਾਬ ਹੁੰਦੀ ਹੈ।