ਬੇਟੇ ਨੂੰ ਜਨਮ ਦੇਣ ਮਗਰੋਂ ਵਾਇਰਲ ਹੋਈਆਂ MP ਨੁਸਰਤ ਜਹਾਂ ਦੀਆਂ ਪਤੀ ਨਾਲ ਤਸਵੀਰਾਂ, ਤੁਰਕੀ 'ਚ ਹੋਈ ਗ੍ਰੈਂਡ ਵੈਡਿੰਗ ਪਰ ਇਸ ਵਜ੍ਹਾ ਕਾਰਨ ਟੁੱਟ ਗਿਆ ਰਿਸ਼ਤਾ
ਬੰਗਾਲੀ ਫ਼ਿਲਮ ਅਦਾਕਾਰਾ ਤੇ ਟੀਐਮਸੀ ਸੰਸਦ ਮੈਂਬਰ ਨੁਸਰਤ ਜਹਾਂ ਮਾਂ ਬਣੀ ਹੈ। 25 ਅਗਸਤ ਦੀ ਰਾਤ ਕੋਲਕਾਤਾ ਦੇ ਹਸਪਤਾਲ 'ਚ ਨੁਸਰਤ ਨੇ ਬੇਟੇ ਨੂੰ ਜਨਮ ਦਿੱਤਾ ਹੈ।
Download ABP Live App and Watch All Latest Videos
View In Appਸਾਲ 2019 'ਚ ਨੁਸਰਤ ਜਹਾਂ ਨੇ ਉਦਯੋਗਪਤੀ ਨਿਖਿਲ ਜੈਨ ਦੇ ਨਾਲ ਤੁਰਕੀ 'ਚ ਇਕ ਆਲੀਸ਼ਾਨ ਵਿਆਹ ਕਰਵਾਇਆ ਸੀ। ਹਾਲਾਂਕਿ ਬਾਅਦ 'ਚ ਜੋੜੇ 'ਚ ਵਿਵਾਦ ਸ਼ੁਰੂ ਹੋਣ ਲੱਗਾ ਤੇ ਰਿਸ਼ਤਾ ਕਰੀਬ ਟੁੱਟ ਚੁੱਕਾ ਹੈ। ਦੋਵੇਂ ਇਕ ਦੂਜੇ ਤੋਂ ਵੱਖ ਰਹਿ ਰਹੇ ਹਨ।
ਕੁਝ ਸਮਾਂ ਪਹਿਲਾਂ ਨਿਖਿਲ ਜੈਨ ਨੇ ਬੱਚੇ ਦੇ ਪਿਤਾ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਸਿਰਫ਼ ਦੋ ਸਾਲ ਦੇ ਅੰਦਰ ਵਿਆਹ ਟੁੱਟਣ ਤੋਂ ਲੈਕੇ ਫਿਰ ਬੇਬੀ ਤਕ ਦੀ ਖ਼ਬਰ ਤਕ ਨੁਸਰਤ ਜਹਾਂ ਦੀ ਜ਼ਿੰਦਗੀ ਦੀਆਂ ਕੁਝ ਅਹਿਮ ਗੱਲਾਂ ਦੱਸਦੇ ਹਾਂ।
ਆਪਣੇ ਵਿਆਹ ਦੀ ਸ਼ੁਰੂਆਤ ਤੋਂ ਹੀ ਇਹ ਕਪਲ ਵਿਵਾਦਾਂ 'ਚ ਘਿਰਿਆ ਹੈ। ਨੁਸਰਤ ਤੇ ਉਨ੍ਹਾਂ ਦੇ ਪਤੀ ਨਿਖਿਲ ਵਿਚਾਲੇ ਅਣਬਣ ਦੀ ਪੋਲ ਉਦੋਂ ਖੁੱਲ੍ਹੀ ਜਦੋਂ ਦੋਵੇਂ ਜਨਤਕ ਤੌਰ 'ਤੇ ਇਕ ਦੂਜੇ 'ਤੇ ਇਲਜ਼ਾਮ ਲਾਉਣ ਲੱਗੇ ਸਨ।
ਦੂਜੇ ਪਾਸੇ ਨਿਖਿਲ ਨੇ ਨੁਸਰਤ ਤੇ ਇਲਜ਼ਾਮ ਲਾਏ ਸਨ ਕਿ ਨੁਸਰਤ ਪਤਨੀ ਦੇ ਤੌਰ 'ਤੇ ਉਨ੍ਹਾਂ ਦੇ ਨਾਲ ਤਾਂ ਰਹੀ ਪਰ ਵਿਆਹ ਰਜਿਸਟਰ ਕਰਾਉਣ ਤੋਂ ਨਾ ਨੁੱਕਰ ਕਰਦੀ ਰਹੀ। ਨੁਸਰਤ 'ਤੇ ਪੈਸਾ ਲੈਣ ਦੇ ਇਲਜ਼ਾਮ ਵੀ ਲਾਏ ਸਨ। ਇਸ ਖਿੱਚੋਤਾਣ ਦੇ ਚੱਲਦਿਆਂ ਦੋਵਾਂ ਦਾ ਰਿਸ਼ਤਾ ਦੋ ਸਾਲ ਤੋਂ ਵੀ ਪਹਿਲਾਂ ਖ਼ਤਮ ਹੋ ਗਿਆ।
ਦੋਵਾਂ ਨੇ ਜੂਨ 2019 'ਚ ਤੁਰਕੀ ਦੇ ਬੋਰਡਮ ਸ਼ਹਿਰ 'ਚ ਬੇਹੱਦ ਆਲੀਸ਼ਾਨ ਤਰੀਕੇ ਨਾਲ ਵਿਆਹ ਕਰਵਾਇਆ ਸੀ। ਇਸ ਲਈ ਸਿਕਸ ਸੈਂਸੇਸ ਕਪਲੰਕਾਯਾ ਨਾਂਅ ਦਾ ਲਗਜ਼ਰੀ ਰਿਜ਼ੋਰਟ ਬੁੱਕ ਕਰਵਾਇਆ ਸੀ।
ਇਸ ਵਿਆਹ 'ਚ ਮੌਡਰਨ, ਟ੍ਰਾਡੀਸ਼ਨਲ, ਤੇ ਵੈਸਟਰਨ ਟ੍ਰਾਡਿਸ਼ਨ ਦਾ ਕੌਕਟੇਲ ਦੇਖਣ ਨੂੰ ਮਿਲਿਆ। ਦੋਵਾਂ ਨੇ ਹਿੰਦੂ ਤੇ ਇਸਲਾਮਿਕ ਰੀਤਾਂ ਨਾਲ ਵਿਆਹ ਕੀਤਾ ਸੀ।
ਹੁਣ ਇਨੀਂ ਦਿਨੀਂ ਨੁਸਰਤ ਜਹਾਂ ਦਾ ਨਾਂਅ ਬੀਜੇਪੀ ਲੀਡਰ ਤੇ ਅਦਾਕਾਰ ਯਸ਼ਦਾਸ ਨਾਲ ਵੀ ਜੋੜਿਆ ਜਾ ਰਿਹਾ ਹੈ।
ਕੁਝ ਖ਼ਬਰਾਂ ਮੁਤਾਬਕ ਡਿਲੀਵਰੀ ਲਈ ਨੁਸਰਤ ਨੂੰ ਹਸਪਤਾਲ ਵੀ ਯਸ਼ਦਾਸ ਲੈਕੇ ਆਏ ਸਨ।