Diljit Dosanjh First Look from Moon Child: ਦਿਲਜੀਤ ਦੁਸਾਂਝ ਨੇ ਆਪਣੀ ਆਉਣ ਵਾਲੀ ਐਲਬਮ 'ਮੂਨ ਚਾਈਲਡ ਈਰਾ' ਦੀ look ਫੈਨਸ ਨਾਲ ਕੀਤੀ ਸ਼ੇਅਰ
ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ ਪ੍ਰਸ਼ੰਸਕਾਂ ਲਈ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਆਉਣ ਵਾਲੀ ਐਲਬਮ 'ਮੂਨ ਚਾਈਲਡ ਈਰਾ' ਦੀ ਸ਼ੂਟਿੰਗ ਤੋਂ ਬੀਟੀਐਸ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।
Download ABP Live App and Watch All Latest Videos
View In Appਤਸਵੀਰਾਂ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਦਿਲਜੀਤ ਦੁਸਾਂਝ ਆਪਣੀ ਸਹਿ-ਸਟਾਰ ਐਲਵਾ ਨਾਲ ਇੱਕ ਯਾਟ 'ਤੇ ਮਜ਼ਾ ਲੈ ਰਹੇ ਹਨ। ਉਹ ਉਹੀ ਮਾਡਲ ਹੈ ਜਿਨ੍ਹਾਂ ਆਖਰੀ ਐਲਬਮ 'G.O.A.T'.' ਵਿੱਚ ਦਿਲਜੀਤ ਨਾਲ ਅਭਿਨੈ ਕੀਤਾ ਸੀ।
ਸਾਰੀਆਂ ਫੋਟੋਆਂ ਸ਼ਾਨਦਾਰ ਵਾਈਬਜ਼ ਆ ਰਹੀਆਂ ਹਨ ਤੇ ਅਜਿਹਾ ਲਗਦਾ ਹੈ ਕਿ ਇਹ ਆਉਣ ਵਾਲੀ ਐਲਬਮ ਕੁਝ ਉਤਸ਼ਾਹਜਨਕ ਗਾਣਿਆਂ ਤੇ ਹੈਰਾਨਕੁਨ ਵੀਡੀਓ ਨਾਲ ਲੈਸ ਹੋਵੇਗੀ।
‘ਮੂਨ ਚਾਇਲਡ ਏਰਾ’ ਨਾਲ ਦਿਲਜੀਤ ਦੋਸਾਂਝ ਦੀ ਬੀਟੀਐਸ ਦੀਆਂ ਤਸਵੀਰਾਂ ਦੇਖੋ। ਜਿੱਥੇ ਦਿਲਜੀਤ ਦੁਸਾਂਝ ਆਪਣੀ ਨਵੀਂ ਐਲਬਮ ਨੂੰ ਲੈ ਕੇ ਚਰਚਾ ਵਿੱਚ ਹਨ, ਦੂਜੇ ਪਾਸੇ ਉਨ੍ਹਾਂ ਹਾਲ ਹੀ ਵਿੱਚ ਆਪਣੀ ਤਾਜ਼ਾ ਸਿੰਗਲ 'ਅੰਬਰੇਲਾ' ਨਾਲ ਮਿਊਜ਼ਿਕ ਚਾਰਟਸ ਵਿੱਚ ਸ਼ਾਮਲ ਕੀਤਾ ਹੈ। ਇਹ ਗਾਣਾ ਇੱਕ ਅਜਿਹਾ ਡਾਂਸ ਨੰਬਰ ਹੈ ਜਿਸ ਨੇ ਹਰ ਦੇ ਮੂਡ ਵਿੱਚ ਜੋਸ਼ ਭਰ ਦਿੱਤਾ ਹੈ।
ਇਸ ਦੌਰਾਨ ਸਿਨੇਮਾ ਦੇ ਮੋਰਚੇ 'ਤੇ ਦਿਲਜੀਤ ਦੁਸਾਂਝ ਨੇ ਕਈ ਫਿਲਮਾਂ ਨਾਲ ਆਪਣੀ ਪਲੇਟਫੁਲ ਕੀਤੀ ਹੈ। ਉਹ 'ਜੋੜੀ' ਵਿੱਚ ਨਿਮਰਤ ਖਹਿਰਾ ਨਾਲ ਤੇ ਸ਼ਿੰਦਾ ਗਰੇਵਾਲ, ਸੋਨਮ ਬਾਜਵਾ ਤੇ ਸ਼ਹਿਨਾਜ਼ ਗਰੇਵਾਲ ਦੇ ਨਾਲ 'ਹੌਂਸਲਾ ਰੱਖ' ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਕੋਲ 'ਰੰਨਾ ਚ ਧੰਨਾ' ਵੀ ਹੈ।