Punjabi Singer: ਮਸ਼ਹੂਰ ਪੰਜਾਬੀ ਗਾਇਕ ਦਾ ਹੋਇਆ ਦੇਹਾਂਤ, ਪਰਿਵਾਰ ਸਣੇ ਫੈਨਜ਼ ਦੀਆਂ ਅੱਖਾਂ ਕਰ ਗਿਆ ਨਮ
ਜਾਣਕਾਰੀ ਅਨੁਸਾਰ, ਗੁਰਦਰਸ਼ਨ ਧੂਰੀ ਲੀਵਰ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਆਪਣਾ ਇਲਾਜ ਕਰਵਾ ਰਹੇ ਸਨ। ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਯਾਦ ਰਹੇ ਕਿ ਗੁਰਦਰਸ਼ਨ ਧੂਰੀ ਨੇ ਪੰਜਾਬੀ ਗਾਇਕ ਗੁਰਲੇਜ਼ ਅਖਤਰ, ਦੀਪਕ ਢਿੱਲੋਂ ਸਮੇਤ ਕਈ ਮਸ਼ਹੂਰ ਕਲਾਕਾਰਾਂ ਨਾਲ ਕੰਮ ਕੀਤਾ। ਧੂਰੀ ਨੇ ਸਰਪੰਚ ਸਾਬ, ਜੋਕਰ, ਘੂਰੀ ਯਾਰ ਦੀ ਤੇ ਜਨਾਜ਼ਾ ਗਾਣਾ ਗਾਇਆ। ਜਨਾਜ਼ਾ ਗੀਤ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕੀਤਾ ਸੀ।
Download ABP Live App and Watch All Latest Videos
View In Appਇਸ ਦੁੱਖ ਦੀ ਘੜੀ ਵਿੱਚ ਗਾਇਕ ਗੁਰਦਰਸ਼ਨ ਸਿੰਘ ਧੂਰੀ ਦੇ ਪਰਿਵਾਰ ਨਾਲ ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ, ਅਸ਼ੋਕ ਕੁਮਾਰ ਲੱਖਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ, ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਜੱਸੀ ਸੇਖੋਂ , ਡਾ ਅਨਵਰ ਭਸੌੜ ਮੈਂਬਰ ਵਕਫ਼ ਬੋਰਡ ਪੰਜਾਬ ਚੇਅਰਮੈਨ ਸਤਿੰਦਰ ਸਿੰਘ ਚੱਠਾ ਸਣੇ ਹੋਰ ਕਈ ਸਿਆਸੀ ਹਸਤੀਆਂ ਵੱਲੋਂ ਦੁੱਖ ਪ੍ਰਗਟਾਵਾ ਕੀਤਾ ਗਿਆ ਹੈ।
ਦੱਸ ਦੇਈਏ ਕਿ ਗਾਇਕ ਗੁਰਦਰਸ਼ਨ ਦੇ ਗੀਤ ਪ੍ਰਾਹੁਣਾ, ਡਾਊਟ, ਕੱਲਾ-ਕੱਲਾ ਪੁੱਤ, ਚਕਮਾ ਸਵੈਗ ਅਤੇ ਸਰਪੰਚ ਸਾਬ੍ਹ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ।
ਕਲਾਕਾਰ ਦੇ ਲਗਭਗ ਸਾਰੇ ਗੀਤਾਂ ਨੇ ਪ੍ਰਸ਼ੰਸਕਾਂ ਦਾ ਰੱਜ ਕੇ ਮਨੋਰੰਜਨ ਕੀਤਾ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਪਰਿਵਾਰ ਸਣੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਹੈ। ਇਹ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।