Gippy Grewal: ਗਿੱਪੀ ਗਰੇਵਾਲ ਦੇ ਸਿਰ 'ਤੇ ਮੰਡਰਾ ਰਿਹਾ ਖਤਰਾ, ਲਾਰੈਸ਼ ਦੇ ਨਿਸ਼ਾਨੇ 'ਤੇ ਆਇਆ ਪੰਜਾਬੀ ਕਲਾਕਾਰ
ਪੰਜਾਬੀ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ 'ਚ ਗਾਇਕੀ ਅਤੇ ਅਦਾਕਾਰੀ ਵਿੱਚ ਵੀ ਹੱਥ ਅਜਮਾਇਆ। ਖਾਸ ਗੱਲ਼ ਇਹ ਹੈ ਕਿ ਉਨ੍ਹਾਂ ਦਾ ਬਾਲੀਵੁੱਡ ਦੇ ਕਈ ਸਿਤਾਰਿਆਂ ਨਾਲ ਖਾਸ ਰਿਸ਼ਤਾ ਵੀ ਬਣ ਚੁੱਕਿਆ ਹੈ। ਪਰ ਸ਼ਾਇਦ ਕਲਾਕਾਰ ਲਈ ਉਨ੍ਹਾਂ ਦਾ ਬਾਲੀਵੁੱਡ ਸਿਤਾਰਿਆਂ ਨਾਲ ਬਣਾਈਆ ਜਾਣ ਵਾਲਾ ਇਹ ਰਿਸ਼ਤਾ ਉਨ੍ਹਾਂ ਨੂੰ ਮਹਿੰਗਾ ਪੈ ਰਿਹਾ ਹੈ।
Download ABP Live App and Watch All Latest Videos
View In Appਦਰਅਸਲ, ਗਿੱਪੀ ਗਰੇਵਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਗਿੱਪੀ ਗਰੇਵਾਲ ਦੇ ਘਰ ਤਾਬੜਤੋੜ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ।
ਉਨ੍ਹਾਂ ਦੇ ਕੈਨੇਡਾ ਸਥਿਤ ਘਰ ‘ਤੇ ਫਾਈਰਿੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬੀ ਕਲਾਕਾਰ ਨੂੰ ਕੁਝ ਸਮਾਂ ਪਹਿਲਾਂ ਹੀ ਫਿਰੌਤੀ ਲਈ ਧਮਕੀ ਆਈ ਸੀ। ਇਸ ਵਿਚਾਲੇ ਲ਼ਾਰੈਸ ਬਿਸ਼ਨੋਈ ਗੁਰੱਪ ਨੇ ਕਥਿਤ ਤੌਰ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਦੱਸ ਦੇਈਏ ਕਿ ਹਰ ਪਾਸੇ ਵਾਇਰਲ ਹੋ ਰਹੀ ਇਸ ਪੋਸਟ ਵਿੱਚ ਇਹ ਲਿਖਿਆ ਗਿਆ ਹੈ ਕਿ ਅੱਜ ਵੈਨਕੂਵਰ ਦੇ ਵਾਈਟ ਰੋਕ ਏਰੀਆ ਵਿੱਚ ਗਿੱਪੀ ਗਰੇਵਾਲ ਦੇ ਬੰਗਲੇ ਤੇ ਫਾਇਰਿੰਗ ਲਾਰੇਂਸ ਬਿਸ਼ਨੋਈ ਨੇ ਕਰਵਾਈ ਹੈ।
ਸਲਮਾਨ ਖਾਨ ਨੂੰ ਬਹੁਤ ਭਾਈ-ਭਾਈ ਕਰਦਾ ਤੂੰ...ਕਹਿ ਹੁਣ ਬਚਾਵੇ ਤੈਨੂੰ ਤੇਰਾ ਭਾਜੀ। ਇਸਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਇਹ ਸਲਮਾਨ ਨੂੰ ਵੀ ਮੈਸੇਜ ਆ ਕਿ ਤੈਨੂੰ ਵਹਿਮ ਹੀ ਆ ਕਿ ਦਾਓਦ ਤੇਰੀ ਮਦਦ ਕਰਦੂ, ਕੋਈ ਨਹੀਂ ਬਚਾ ਸਕਦਾ ਤੈਨੂੰ ਸਾਡੇ ਤੋਂ, ਤੁਸੀ ਵੀ ਵੇਖੋ ਵਾਇਰਲ ਹੋ ਰਹੀ ਇਹ ਪੋਸਟ...
ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਸ ਪੋਸਟ ਨੇ ਤਹਿਲਕਾ ਮਚਾ ਦਿੱਤਾ ਹੈ। ਹਾਲਾਂਕਿ ਗਿੱਪੀ ਗਰੇਵਾਲ ਵੱਲੋਂ ਇਸ ਉੱਪਰ ਅਧਿਕਾਰਤ ਤੌਰ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਪਰ ਇਸ ਵਾਇਰਲ ਹੋ ਰਹੀ ਪੋਸਟ ਨੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਪਰ ਅਸਲ ਸੱਚਾਈ ਕੀ ਹੈ ਇਹ ਤਾਂ ਗਿੱਪੀ ਗਰੇਵਾਲ ਦੇ ਬਿਆਨ ਤੋਂ ਬਾਅਦ ਹੀ ਪਤਾ ਲੱਗੇਗਾ।