Simar Dorraha: ਸਿਮਰ ਦੋਰਾਹਾ ਦੀ ਜ਼ਿੰਦਗੀ 'ਚ ਆਈਆਂ ਖੁਸ਼ੀਆਂ, ਪੰਜਾਬੀ ਗਾਇਕ ਨੂੰ ਵਾਪਸ ਮਿਲਿਆ ਖੋਇਆ ਹੋਇਆ ਪਿਆਰ
ਦੱਸ ਦੇਈਏ ਕਿ ਕਲਾਕਾਰ ਅਕਸਰ ਆਪਣੇ ਖੋਏ ਹੋਏ ਪਿਆਰ ਨੂੰ ਲੈ ਸੋਸ਼ਲ ਮੀਡੀਆ ਉੱਪਰ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਸਨ। ਜਿਸ ਵਿੱਚ ਉਹ ਆਪਣੇ ਪਿਆਰ ਲਈ ਦਰਦ ਬਿਆਨ ਕਰਦੇ ਸੀ।
Download ABP Live App and Watch All Latest Videos
View In Appਪਰ ਇਸ ਵਿਚਾਲੇ ਕਲਾਕਾਰ ਦੀ ਲਵ ਲਾਈਫ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸਿਮਰ ਦੋਰਾਹਾ ਨੂੰ ਉਨ੍ਹਾਂ ਦਾ ਖੋਇਆ ਹੋਇਆ ਪਿਆਰ ਵਾਪਸ ਮਿਲ ਗਿਆ ਹੈ।
ਇਸ ਦੀ ਖੁਸ਼ੀ ਸਿਮਰ ਦੋਰਾਹਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਕਲਾਕਾਰ ਨੇ ਆਪਣੇ ਬੂਟਾਂ ਦੇ ਨਾਲ-ਨਾਲ ਗਰਲਫ੍ਰੈਂਡ ਦੀਆਂ ਚਪਲਾਂ ਦੀ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਲਿਖਿਆ, ਮੇਰੇ ਬੂਟ ਤੇਰੀਆਂ ਚਪਲਾਂ ਨੂੰ ਕਹਿੰਦੇ ਸਾਨੂੰ ਮਿਸ ਕੀਤਾ... ਕਹਿੰਦੀਆਂ ਹਾਂ... ਤਾਂਹੀ ਤਾਂ ਬਾਬਾ ਦੀ ਨੇ ਤੈਨੂੰ ਮੇਰੇ ਕੋਲ ਦੋਬਾਰਾ ਭੇਜ ਦਿੱਤਾ...
ਇਸ ਤੋਂ ਅੱਗੇ ਸਿਮਰ ਨੇ ਲਿਖਿਆ, ਨਹੀਂ ਤਾਂ ਮੇਲਾ ਵੀ ਲੱਗ ਗਿਆ, ਮੇਰਾ ਜਨਮਦਿਨ ਵੀ ਬੱਸ ਸਾਡੀ ਜਿੱਦ ਸੀ ਉਹਦੀਆਂ ਚਪਲਾਂ ਫਿਰ ਮੇਰੇ ਬੂਟਾ ਨੂੰ ਕਹਿੰਦੀਆਂ ਤੁਸੀ ਯਾਦ ਕੀਤਾ ਉਨ੍ਹਾਂ ਨੇ ਕਹਿ ਤਾ ਨਹੀਂ ਤੇ ਅੱਡ ਹੋਕੇ ਬੇਗਾਨਿਆਂ ਹੁਣ ਕੌਣ ਬੇਚਾਰਿਆਂ ਨੂੰ ਦੱਸੇ ਇਹ ਕਿੰਨਾ ਯਾਦ ਕਰਦੀਆਂ ਰਹੀਆਂ ਪਾਗਲ... ਜਿਹੇ ਬੱਸ ਕਹਿਣਾ ਨੀ ਆਉਂਦਾ ਇਹਨੂੰ ਵੀ ਮੇਰੇ ਵਾਂਗ ਨਾ ਮਨਾਉਣਾ ਆਉਂਦਾ... ਹੁਣ ਕੀ ਕਰੇ ਫਸ ਗਿਆ ਬੇਚਾਰਾ, ਮੇਰੇ ਜਿਹਾ ਦੱਸੋ ਕਿਵੇ ਮਨਾਵਾ.. ?
ਹਾਲਾਂਕਿ ਸਿਮਰ ਦੋਰਾਹਾ ਦੀ ਇਹ ਪੋਸਟ ਪ੍ਰਸ਼ੰਸਕਾਂ ਨੂੰ ਵੀ ਭਾਵੁਕ ਕਰ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਾਈ ਪਹਿਲਾ ਮੈ ਸਿਰਫ ਤੇਰੇ ਗਾਣੇ ਸੁਣਦਾ ਸੀ। ਪਰ ਤੇਰੀ ਕਿਤਾਬ ਪੜ ਕੇ ਮੈ ਤੇਰਾ ਫੈਨ ਹੋਗਿਆ ਭਰਾ।।। ♥️♥️ਲਵ ਯੂ ਵੀਰੇ...
ਦੱਸ ਦੇਈਏ ਕਿ ਸਿਮਰ ਦੋਰਾਹਾ ਦਾ ਖੋਇਆ ਹੋਇਆ ਪਿਆਰ ਉਨ੍ਹਾਂ ਨੂੰ ਵਾਪਸ ਮਿਲ ਗਿਆ ਹੈ। ਆਪਣੀ ਖੁਸ਼ੀ ਨੂੰ ਸਿਮਰ ਪ੍ਰਸ਼ੰਸਕਾਂ ਕੋਲੋਂ ਲੁਕਾ ਕੇ ਨਹੀਂ ਰੱਖ ਸਕੇ। ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਗਰਲਫ੍ਰੈਂਡ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਕਾਬਿਲੇਗੌਰ ਹੈ ਕਿ ਸਿਮਰ ਦੋਰਾਹਾ ਦੇ ਗੀਤਾਂ ਅਤੇ ਲਿਖਤ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਦਾ ਹੈ। ਉਹ ਆਪਣੇ ਸੋਸਲ਼ ਮੀਡੀਆ ਹੈਂਡਲ ਰਾਹੀਂ ਫੈਨਜ਼ ਨਾਲ ਆਪਣੀ ਪ੍ਰੋਫੈਸ਼ਨਲ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ।