Stefflon Don Pics: ਹਾਲੀਵੁੱਡ ਰੈਪਰ Stefflon Don ਨੂੰ ਚੜ੍ਹਿਆ ਪੰਜਾਬੀਅਤ ਦਾ ਰੰਗ, ਦੇਖੋ ਸ਼ਾਨਦਾਰ ਤਸਵੀਰਾਂ
ਦੱਸ ਦੇਈਏ ਕਿ ਉਹ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਪੁਹੰਚੀ ਸੀ। ਇਸ ਦੌਰਾਨ ਉਸਨੇ ਮਰਹੂਮ ਗਾਇਕ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ। ਹਾਲਾਂਕਿ ਇਸ ਦੌਰਾਨ ਉਸ ਵੱਲੋਂ ਸਿੱਧੂ ਦੀਆਂ ਤਾਰੀਫ਼ਾਂ ਦੇ ਪੁੱਲ ਵੀ ਬੰਨ੍ਹੇ ਗਏ। ਇਸ ਤੋਂ ਇਲਾਵਾ ਹਾਲ ਹੀ ਵਿੱਚ ਸਟੈਫ਼ਲੋਨ ਡੌਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ। ਜਿਸਦਾ ਵੀਡੀਓ ਸਾਹਮਣੇ ਆਇਆ ਹੈ।
Download ABP Live App and Watch All Latest Videos
View In Appਦੱਸ ਦੇਈਏ ਕਿ ਇਸ ਦੌਰਾਨ ਹਾਲੀਵੁੱਡ ਰੈਪਰ ਚਿੱਟੇ ਰੰਗ ਦੇ ਪਹਿਰਾਵੇ ਵਿੱਚ ਦਿਖਾਈ ਦਿੱਤੀ। ਰੈਪਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ।
Stefflon Don ਦੀ ਗੱਲ ਕਰਿਏ ਤਾਂ ਉਸਨੇ ਪੰਜਾਬ ਆ ਪੰਜਾਬੀ ਲਿਬਾਸ ਵਿੱਚ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਬ੍ਰਿਟਿਸ਼ ਰੈਪਰ Stefflon Don ਪੰਜਾਬ ਪੁੱਜੀ।
ਖਾਸ ਗੱਲ ਇਹ ਹੈ ਕਿ ਉਸ ਨੇ ਮਾਨਸਾ ਪਹੁੰਚ ਸਿੱਧੂ ਦੇ ਮਾਤਾ ਅਤੇ ਪਿਤਾ ਨਾਲ ਮੁਲਾਕਾਤ ਕੀਤੀ, ਇਸ ਤੋਂ ਇਲਾਵਾ ਉਹ ਪ੍ਰਸ਼ੰਸਕਾਂ ਨਾਲ ਵੀ ਮੁਲਾਕਾਤ ਕਰਦੇ ਹੋਏ ਦਿਖਾਈ ਦਿੱਤੀ। ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਪਹੁੰਚੀ ਬ੍ਰਿਟਿਸ਼ ਰੈਪਰ ਨੇ ਸਿੱਧੂ ਦੀ ਤਾਰੀਫ ਵਿੱਚ ਕਈ ਗੱਲਾਂ ਕਹੀਆਂ।
ਉਨ੍ਹਾਂ ਕਿਹਾ ਕਿ ‘‘ਮੈਂ ਸਿੱਧੂ ਮੂਸੇਵਾਲਾ ਨਾਲ ਕੁਝ ਸਮਾਂ ਬਿਤਾਇਆ ਸੀ ਤੇ ਮੈਂ ਕਹਿਣਾ ਚਾਹਾਂਗੀ ਕਿ ਉਹ ਲਾਜਵਾਬ ਨੌਜਵਾਨ ਸੀ।
ਉਹ ਆਪਣੇ ਲੋਕਾਂ ਨਾਲ ਖੜ੍ਹਦਾ ਸੀ ਤੇ ਇਹੀ ਵਜ੍ਹਾ ਹੈ ਕਿ ਮੈਂ ਉਸ ਨੂੰ ਸਭ ਤੋਂ ਵੱਧ ਪਸੰਦ ਕਰਦੀ ਹਾਂ... ਸਿੱਧੂ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗਾ।’’ ਸਟੈਫਲੋਨ ਨੇ ਕਿਹਾ ਕਿ ਉਹ ਇਕ ਗੀਤ ਦੀ ਸ਼ੂਟਿੰਗ ਵੀ ਇਸ ਇਲਾਕੇ ਵਿੱਚ ਕਰਕੇ ਜਾਵੇਗੀ।
ਇਸ ਖਾਸ ਮੌਕੇ 'ਤੇ ਸਿੱਧੂ ਮੂਸੇਵਾਲਾ ਦੇ ਬਹੁਤ ਸਾਰੇ ਪ੍ਰਸ਼ੰਸਕ ਉਨ੍ਹਾਂ ਦੇ ਪਿੰਡ ਮੂਸਾ ਵਿਖੇ ਇਕੱਠੇ ਹੋਏ। ਦੱਸ ਦੇਈਏ ਕਿ ਰੈਪਰ ਸਟੈਫ਼ਲੋਨ ਪੰਜਾਬੀ ਰੰਗਾਂ ਦਾ ਖੂਬ ਆਨੰਦ ਮਾਣ ਰਹੀ ਹੈ।