Jasmeen Akhtar's Wedding: ਗੁਰਲੇਜ਼ ਅਖਤਰ ਦੀ ਛੋਟੀ ਭੈਣ ਜੈਸਮੀਨ ਅਖਤਰ ਬਣਨ ਜਾ ਰਹੀ ਹੈ ਦੁਲਹਣ, ਰਸਮਾਂ ਹੋਈਆਂ ਸ਼ੁਰੂ ਦੇਖੋ ਤਸਵੀਰਾਂ
ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਜੋ ਕਿ ਹਾਲ ਵਿੱਚ ਦੂਜੀ ਵਾਰ ਮਾਂ ਬਣੀ ਹੈ। ਗਾਇਕਾ ਨੇ ਫਰਵਰੀ ਮਹੀਨੇ ਵਿੱਚ ਇੱਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ ਸੀ। ਹੁਣ ਉਨ੍ਹਾਂ ਦੇ ਘਰ ਤੋਂ ਇੱਕ ਹੋਰ ਖੁਸ਼ਖਬਰੀ ਆ ਸਾਹਮਣੇ ਆਈ ਹੈ। ਜੀ ਹਾਂ ਉਨ੍ਹਾਂ ਦੀ ਛੋਟੀ ਭੈਣ ਅਤੇ ਗਾਇਕਾ ਜੈਸਮੀਨ ਅਖਤਰ ਦੁਲਹਣ ਬਣਨ ਜਾ ਰਹੀ ਹੈ।
Download ABP Live App and Watch All Latest Videos
View In Appਪੰਜਾਬੀ ਗਾਇਕਾ ਜੈਸਮੀਨ ਅਖਤਰ ਜੋਕਿ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ।
ਜਿਸ ਕਰਕੇ ਵਿਆਹ ਤੋਂ ਪਹਿਲਾਂ ਵਾਲੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ।
ਹਾਲ ਵਿੱਚ ਜੈਸਮੀਨ ਦੀ BANGLE CEREMONY ਹੋਈ ਹੈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
ਇਸ ਰਸਮ ਵਿੱਚ ਕਈ ਪੰਜਾਬੀ ਕਲਾਕਾਰ ਜਿਵੇਂ ਦੀਪ ਢਿੱਲੋਂ, ਜੈਸਮੀਨ ਜੱਸੀ, ਮਾਹੀ ਸ਼ਰਮਾ ਤੇ ਕਈ ਹੋਰ ਨਾਮੀ ਹਸਤੀਆਂ ਨਜ਼ਰ ਆਈਆਂ। ਇਸ ਤੋਂ ਇਲਾਵਾ ਪਰਿਵਾਰ ਮੈਂਬਰ ਤੇ ਰਿਸ਼ਤੇਦਾਰਾਂ ਨੇ ਵੀ ਖੂਬ ਗੀਤ ਗਾ ਕੇ ਰੰਗ ਬੰਨੇ।
ਗਾਇਕ ਜੈਸਮੀਨ ਅਖਤਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪਿਆਰਾ ਜਿਹਾ ਵੀਡੀਓ ਵੀ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।
ਖੁਦ ਜੈਸਮੀਨ ਅਖਤਰ ਵੀ ਜੰਮ ਕੇ ਨੱਚਦੀ ਨਜ਼ਰ ਆਈ।
ਜੈਸਮੀਨ ਅਖਤਰ ਨੇ ਵੀ ਆਪਣੀ ਵੱਡੀ ਭੈਣ ਵਾਂਗ ਪੰਜਾਬੀ ਮਿਊਜ਼ਿਕ ਜਗਤ 'ਚ ਚੰਗਾ ਨਾਂਅ ਬਣਾ ਲਿਆ ਹੈ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਹਨ।