Jasmine Sandlas: ਜੈਸਮੀਨ ਸੈਂਡਲਾਸ ਨੇ ਐਮੀ ਵਿਰਕ ਦੀ ਇਸ ਫਿਲਮ 'ਚ ਗੀਤ ਗਾਉਣ ਲਈ ਲਏ 1 ਕਰੋੜ! ਬੰਟੀ ਬੈਂਸ ਨੇ ਦਿੱਤਾ ਸੰਗੀਤ
ਉਨ੍ਹਾਂ ਵੱਲੋਂ ਇੱਕ ਤੋਂ ਵੱਧ ਇੱਕ ਸੁਪਰਹਿੱਟ ਗੀਤ ਰਾਹੀਂ ਦਰਸ਼ਕਾਂ ਦਗਾ ਭਰਪੂਰ ਮਨੋਰੰਜਨ ਕੀਤਾ ਗਿਆ ਹੈ। ਦੱਸ ਦੇਈਏ ਕਿ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਜੈਸਮੀਨ ਦਰਸ਼ਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ।
Download ABP Live App and Watch All Latest Videos
View In Appਇਸ ਵਿਚਕਾਰ ਜੈਸਮੀਨ ਦੇ ਨਵੇਂ ਗੀਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਬਹੁਤ ਜਲਦ ਸੈਂਡਲਾਸ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਫਿਲਮ ਮੌੜ ਵਿੱਚ ਇੱਕ ਗੀਤ ਗਾਉਂਦੇ ਹੋਏ ਦਿਖਾਈ ਦੇਵੇਗੀ।
ਇਸਦੀ ਜਾਣਕਾਰੀ SirfPanjabiyat ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉ੍ਨ੍ਹਾਂ ਲਿਖਿਆ ਕਿ, ਜੈਸਮੀਨ ਸੈਂਡਲਾਸ ਨੇ ਆਉਣ ਵਾਲੀ ਫਿਲਮ ਮੌੜ ਦੇ ਇੱਕ ਗਾਣੇ ਲਈ 1 ਕਰੋੜ ਰੁਪਏ ਲਏ ਹਨ। ਫਿਲਮ ਦਾ ਸੰਗੀਤ ਬੰਟੀ ਬੈਂਸ ਦੁਆਰਾ ਤਿਆਰ ਕੀਤਾ ਗਿਆ ਹੈ।
ਇਸ ਪੋਸਟ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸੱਚੀ ਯਾਰ ਚੱਲੋ ਤਰੱਕੀ ਹੋ ਗਈ...
ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ, ਕਰੋੜ ਉਹ ਵੀ ਇਹਦੇ ਲਈ... ਹੋਰ ਕਈ ਟੈਂਲੇਟਿੰਗ ਆਰਟਿਸਟ ਹੈਗੇ ਸੀ ਲਾਈਕ ਹਿਮਤ ਸੰਧੂ, ਅਰਜੁਨ ਢਿੱਲੋਂ, ਨਵੀਨ ਸੰਧੂ ਵਰਗੇ...
ਜਾਣਕਾਰੀ ਲਈ ਦੱਸ ਦੇਈਏ ਕਿ ਜੈਸਮੀਨ ਵੱਲੋਂ ਆਪਣੇ ਨਵੇਂ ਗੀਤ ਪਤਲੋਂ ਦਾ ਐਲਾਨ ਕੀਤਾ ਗਿਆ ਹੈ। ਜੋ 21 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਜੈਸਮੀਨ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪਰਿਵਾਰ ਨਾਲ ਵੀ ਮਸਤੀ ਭਰੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।