Laddi Chahal: ਵਿਆਹ ਦੇ ਬੰਧਨ 'ਚ ਬੱਝੇ ਲਾਡੀ ਚਾਹਲ, ਪਤਨੀ ਨਾਲ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
ਦੱਸ ਦੇਈਏ ਕਿ ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਤਸਵੀਰ ਸ਼ੇਅਰ ਕਰ ਲਾਡੀ ਚਾਹਲ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ ਹਨ। ਕਲਾਕਾਰ ਦੀ ਇਸ ਤਸਵੀਰ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।
Download ABP Live App and Watch All Latest Videos
View In Appਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮੇਰੇ ਵੀਰ ਤੁਹਾਡੇ ਲਈ ਜੀਵਨ ਭਰ ਦੀਆਂ ਖੁਸ਼ੀਆਂ ਦੀ ਕਾਮਨਾ ਕਰਦਾ ਹਾਂ। ਵਾਹਿਗੁਰੂ ਮੇਹਰ ਕਰੇ ❤️ ਖੁਸ਼ ਰਹਿ ਛੋਟੇ ਵੀਰ, ਰੱਬ ਸਭ ਸੁਪਨੇ ਪੂਰੇ ਕਰੇ...
ਦੱਸ ਦੇਈਏ ਕਿ ਪਰਮੀਸ਼ ਵਰਮਾ ਦੇ ਵਿਆਹ ਵਿੱਚ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਸ਼ਾਮਿਲ ਹੋਏ ਹਨ। ਕਲਾਕਾਰ ਦੇ ਵਿਆਹ ਵਿੱਚ ਪਰਮੀਸ਼ ਵਰਮਾ ਤੋਂ ਇਲਾਵਾ ਮਨਮੋਹਨ ਵਾਰਿਸ ਵੱਲੋਂ ਰੌਣਕਾਂ ਲਗਾਈਆਂ ਗਈਆਂ। ਵੇਖੋ punjabi_grooves ਵੱਲੋਂ ਇੰਸਟਾ ਤੇ ਸ਼ੇਅਰ ਕੀਤੀਆਂ ਤਸਵੀਰਾਂ...
ਲਾਡੀ ਚਾਹਲ ਦੇ ਵਿਆਹ ਦੇ ਵੀਡੀਓ ਇੰਸਟਾਗ੍ਰਾਮ ਫੈਨ ਪੇਜ਼ ਉੱਪਰ ਸ਼ੇਅਰ ਕੀਤੇ ਗਏ ਹਨ। ਇਨ੍ਹਾਂ ਵੀਡੀਓ ਵਿੱਚ ਪੰਜਾਬੀ ਸਿਤਾਰਿਆਂ ਨੂੰ ਮਸਤੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਲਾਡੀ ਚਾਹਲ ਇੱਕ ਪੰਜਾਬੀ ਗੀਤਕਾਰ, ਸੰਗੀਤਕਾਰ, ਅਤੇ ਗਾਇਕ ਹੈ। ਜਿਸਦਾ ਪੰਜਾਬੀ ਇੰਡਸਟਰੀ ਵਿੱਚ ਨਾਂ ਕਾਫੀ ਮਸ਼ਹੂਰ ਹੈ।
ਉਸਨੇ ਸਿੰਘਮ, ਦਿਲ ਦੀਆਂ ਗੱਲਾਂ, ਜਿੰਦੇ ਮੇਰੀਏ, ਅਤੇ ਚਲ ਮੇਰਾ ਪੁੱਤ 2 ਵਰਗੀਆਂ ਪੰਜਾਬੀ ਫਿਲਮਾਂ ਲਈ ਗੀਤ ਵੀ ਲਿਖੇ ਹਨ। ਇਸ ਤੋਂ ਇਲਾਵਾ ਲਾਡੀ ਨੇ ਦਿਲਜੀਤ ਦੋਸਾਂਝ ਦੀ ਐਲਬਮ G.O.A.T ਲਈ ਦੋ ਗੀਤ ਲਿਖੇ ਹਨ। ਲਾਡੀ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ।