Milind Gaba Wedding: Bigg Boss OTT ਫੇਮ ਮਿਲਿੰਦ ਗਾਬਾ ਨੇ ਗਰਲਫ੍ਰੈਂਡ ਨਾਲ ਗ੍ਰੈਂਡ ਅੰਦਾਜ਼ 'ਚ ਰਚਾਇਆ ਵਿਆਹ, ਸਾਹਮਣੇ ਆਈਆਂ ਪਹਿਲੀਆਂ ਤਸਵੀਰਾਂ
ਬਿੱਗ ਬੌਸ ਓਟੀਟੀ ਫੇਮ ਅਤੇ ਗਾਇਕ ਮਿਲਿੰਦ ਗਾਬਾ ਨੇ ਆਪਣੀ ਗਰਲਫ੍ਰੈਂਡ ਪ੍ਰਿਆ ਬੇਨੀਵਾਲ ਨਾਲ ਵਿਆਹ ਕਰਵਾ ਲਿਆ ਹੈ। ਪ੍ਰਿਆ ਅਤੇ ਮਿਲਿੰਦ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਦੋਵਾਂ ਦੇ ਵਿਆਹ ਦੀਆਂ ਰਸਮਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਸਨ।
Download ABP Live App and Watch All Latest Videos
View In Appਮਿਲਿੰਦ ਗਾਬਾ ਅਤੇ ਪ੍ਰਿਆ ਦਾ ਵਿਆਹ 16 ਅਪ੍ਰੈਲ ਨੂੰ ਦਿੱਲੀ ਵਿੱਚ ਹੋਇਆ ਸੀ। ਇਸ ਤੋਂ ਪਹਿਲਾਂ ਕਈ ਸਮਾਰੋਹ ਹੋਏ, ਜਿਸ 'ਚ ਮਹਿੰਦੀ ਲਗਾਉਣ ਦਾ ਪ੍ਰੋਗਰਾਮ ਵੀ ਸ਼ਾਮਲ ਸੀ।
ਮਿਲਿੰਦ ਗਾਬਾ ਨੇ ਪ੍ਰਿਆ ਨਾਲ ਬੜੀ ਧੂਮਧਾਮ ਨਾਲ ਵਿਆਹ ਰਚਾਇਆ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਵਿਆਹ ਦੇ ਮੌਕੇ 'ਤੇ ਮਿਲਿੰਦ ਗਾਬਾ ਨੇ ਖੂਬਸੂਰਤ ਸ਼ੇਰਵਾਨੀ ਪਾਈ ਹੋਈ ਸੀ, ਜਦਕਿ ਪ੍ਰਿਆ ਨੇ ਮੈਰੂਨ ਰੰਗ ਦਾ ਲਹਿੰਗਾ ਪਾਇਆ ਸੀ।
ਵਿਆਹ ਦੇ ਦੌਰਾਨ, ਸਭ ਕੁਝ ਬਹੁਤ ਹੀ ਸ਼ਾਹੀ ਅੰਦਾਜ਼ ਵਿੱਚ ਕੀਤਾ ਗਿਆ ਸੀ. ਵਰਮਾਲਾ ਦੇ ਸਮੇਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਪ੍ਰਿਆ ਮਿਲਿੰਦ ਨੂੰ ਮਾਲਾ ਪਾਉਂਦੀ ਨਜ਼ਰ ਆ ਰਹੀ ਹੈ।
ਵਿਆਹ ਦੌਰਾਨ ਮਿਲਿੰਦ ਗਾਬਾ ਅਤੇ ਪ੍ਰਿਆ ਬੇਨੀਵਾਲ ਕਾਫੀ ਖੁਸ਼ ਨਜ਼ਰ ਆਏ। ਦੋਵਾਂ ਦੀ ਜੋੜੀ ਕਮਾਲ ਲੱਗ ਰਹੀ ਸੀ।
ਇਸ ਗ੍ਰੈਂਡ ਵਿਆਹ 'ਚ ਮਹਿਮਾਨਾਂ ਦੀ ਕਾਫੀ ਭੀੜ ਲੱਗੀ ਹੋਈ ਸੀ।
ਹਾਲ ਹੀ 'ਚ ਇਕ ਇੰਟਰਵਿਊ 'ਚ ਮਿਲਿੰਦ ਗਾਬਾ ਨੇ ਦੱਸਿਆ ਸੀ ਕਿ ਉਹ ਹਮੇਸ਼ਾ ਤੋਂ ਬਿਗ ਫੈਟ ਵੈਡਿੰਗ ਕਰਨਾ ਚਾਹੁੰਦੇ ਸਨ।
ਉਨ੍ਹਾਂ ਨੇ ਕਿਹਾ ਸੀ ਕਿ ਮੇਰਾ ਹਮੇਸ਼ਾ ਸੁਪਨਾ ਰਿਹਾ ਹੈ ਕਿ ਵਿਆਹ ਸ਼ਾਨਦਾਰ ਅੰਦਾਜ਼ 'ਚ ਹੋਵੇ।
ਦੱਸ ਦੇਈਏ ਕਿ ਮਿਲਿੰਦ ਗਾਬਾ ਨੇ ਕਈ ਸੁਪਰਹਿੱਟ ਗੀਤ ਗਾਏ ਹਨ, ਜਿਨ੍ਹਾਂ ਵਿੱਚ ਜ਼ਿੰਦਗੀ ਦੀ ਪੌੜੀ, ਮੈਂ ਤੇਰਾ ਹੋ ਗਿਆ, ਦਾਰੂ ਪਾਰਟੀ ਅਤੇ ਨਾਚੀ ਨਾਚੀ ਵਰਗੇ ਗੀਤ ਸ਼ਾਮਲ ਹਨ।