Election Results 2024
(Source: ECI/ABP News/ABP Majha)
ਇਨ੍ਹਾਂ ਪੰਜਾਬੀ ਕਾਲਕਾਰਾਂ ਦੀ ਸੋਸ਼ਲ ਮੀਡੀਆ ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ, ਬਾਲੀਵੁੱਡ ਅਦਾਕਾਰਾਂ ਨੂੰ ਦਿੰਦੇ ਹਨ ਟੱਕਰ
ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਚਮਕਦੇ ਹੋਏ ਸਟਾਰ ਹਨ। ਉਹ ਨਾ ਸਿਰਫ਼ ਸੁਰੀਲੀ ਅਵਾਜ਼ ਦੇ ਮਾਲਕ ਹਨ ਸਗੋਂ ਇੱਕ ਦਮਦਾਰ ਐਕਟਿੰਗ ਲਈ ਵੀ ਜਾਣੇ ਜਾਂਦੇ ਹਨ। ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਉਹ ਸਟਾਰ ਹਨ, ਜਿਨ੍ਹਾਂ ਦੀ ਦੇਸ਼ ਦੁਨੀਆ `ਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ `ਤੇ ਵੀ ਰਾਜ ਕਰਦੇ ਹਨ। ਉਨ੍ਹਾਂ ਦੇ ਇੰਸਟਾਗ੍ਰਾਮ ਤੇ 13.9 ਮਿਲੀਅਨ ਯਾਨਿ 1 ਕਰੋੜ 29 ਲੱਖ ਫ਼ਾਲੋਅਰਜ਼ ਹਨ। ਕਿਸੇ ਵੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਦੇ ਇੰਨੇਂ ਜ਼ਿਆਦਾ ਫ਼ਾਲੋਅਰਜ਼ ਨਹੀਂ ਹਨ।
Download ABP Live App and Watch All Latest Videos
View In Appਪੰਜਾਬ ਦੀ ਕੈਟਰੀਨਾ ਕੈਫ਼ ਸ਼ਹਿਨਾਜ਼ ਗਿੱਲ ਬਿੱਗ ਬੌਸ 13 ਤੋਂ ਬਾਅਦ ਪੂਰੇ ਹਿੰਦੁਸਤਾਨ ਦੀ ਸ਼ਾਨ ਬਣ ਗਈ। ਸ਼ਹਿਨਾਜ਼ ਦੇ ਇੰਸਟਾਗ੍ਰਾਮ ਤੇ 11.9 ਮਿਲੀਅਨ ਯਾਨਿ 1 ਕਰੋੜ 19 ਲੱਖ ਫ਼ਾਲੋਅਰਜ਼ ਹਨ। ਇਸ ਦੇ ਨਾਲ ਹੀ ਸ਼ਹਿਨਾਜ਼ ਕਈ ਬਾਲੀਵੁੱਡ ਫ਼ਿਲਮਾਂ `ਚ ਵੀ ਕੰਮ ਕਰ ਰਹੀ ਹੈ। ਉਹ ਜਲਦ ਹੀ ਫ਼ਿਲਮ `ਕਿਸੀ ਕਾ ਭਾਈ ਕਿਸੀ ਕੀ ਜਾਨ` `ਚ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਹੀ ਉਹ ਜੌਨ ਅਬਰਾਹਮ ਨਾਲ ਵੀ ਇੱਕ ਫ਼ਿਲਮ ਕਰ ਰਹੀ ਹੈ।
ਸਿੱਧੂ ਮੂਸੇਵਾਲਾ ਦੀ ਮੌਤ ਹੋਏ 3 ਮਹੀਨੇ ਹੋ ਚੁੱਕੇ ਹਨ, ਪਰ ਉਹ ਆਪਣੇ ਗੀਤਾਂ ਕਰਕੇ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ। ਮੂਸੇਵਾਲਾ ਦੇ ਮਰਨ ਉਪਰੰਤ ਸੋਸ਼ਲ ਮੀਡੀਆ `ਤੇ ਉਨ੍ਹਾਂ ਦੀ ਫ਼ੈਨ ਫ਼ਾਲੋਇੰਗ `ਚ ਜ਼ਬਰਦਸਤ ਵਾਧਾ ਹੋਇਆ। ਇਸ ਸਮੇਂ ਉਨ੍ਹਾਂ ਦੇ ਇੰਸਟਾਗ੍ਰਾਮ `ਤੇ 11.1 ਮਿਲੀਅਨ ਯਾਨਿ 1 ਕਰੋੜ 11 ਲੱਖ ਫ਼ਾਲੋਅਰਜ਼ ਹਨ।
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀਆਂ ਚੋਂ ਇੱਕ ਹੈ। ਉਨ੍ਹਾਂ ਦੇ ਦੇਸ਼ ਦੁਨੀਆ `ਚ ਲੱਖਾਂ ਫ਼ੈਨਜ਼ ਹਨ। ਸੋਸ਼ਲ ਮੀਡੀਆ ਤੇ ਜਿਹੜੀ ਪੰਜਾਬੀ ਅਦਾਕਾਰਾ ਦੇ ਸਭ ਤੋਂ ਵੱਧ ਫ਼ਾਲੋਅਰਜ਼ ਹਨ, ਉਹ ਸੋਨਮ ਬਾਜਵਾ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ਤੇ 8.1 ਮਿਲੀਅਨ ਯਾਨਿ 81 ਲੱਖ ਫ਼ਾਲੋਅਰਜ਼ ਹਨ।
ਨਿਮਰਤ ਖਹਿਰਾ ਸੁਰੀਲੀ ਆਵਾਜ਼ ਦੀ ਮਾਲਕ ਹੋਣ ਦੇ ਨਾਲ ਨਾਲ ਖੂਬਸੂਰਤ ਕਿਰਦਾਰ ਦੀ ਵੀ ਮਾਲਕ ਹੈ। ਉਨ੍ਹਾਂ ਦੀ ਸੋਸ਼ਲ ਮੀਡੀਆ ;ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਨ੍ਹਾਂ ਦੇ ਗਾਏ ਹੋਏ ਗੀਤ ਟਰੈਂਡਿੰਗ `ਚ ਰਹਿੰਦੇ ਹਨ। ਉਨ੍ਹਾਂ ਦੇ ਇੰਸਟਾਗ੍ਰਾਮ ਤੇ 8 ਮਿਲੀਅਨ ਯਾਨਿ 80 ਲੱਖ ਫ਼ਾਲੋਅਰਜ਼ ਹਨ।
ਸਰਗੁਣ ਮਹਿਤਾ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ `ਚ ਕਦਮ ਰੱਖਿਆ। ਅੱਜ ਪੰਜਾਬ `ਚ ਉਨ੍ਹਾਂ ਦੇ ਲੱਖਾਂ ਚਾਹੁਣ ਵਾਲੇ ਹਨ। ਉਨ੍ਹਾਂ ਨੇ ਆਪਣੇ ਪੰਜਾਬੀ ਸਿਨੇਮਾ ਦੇ ਕਰੀਅਰ `ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਫ਼ਿਲਮ ਦਿਤੀ ਹੈ। ਇੰਨੀਂ ਦਿਨੀਂ ਉਹ ਆਪਣੀ ਫ਼ਿਲਮ ਮੋਹ ਨੂੰ ਲੈਕੇ ਚਰਚਾ ਵਿੱਚ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ਤੇ 7.6 ਮਿਲੀਅਨ ਯਾਨਿ 76 ਲੱਖ ਫ਼ਾਲੋਅਰਜ਼ ਹਨ।
ਐਮੀ ਵਿਰਕ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਚੋਂ ਇੱਕ ਹਨ। ਉਨ੍ਹਾਂ ਦੇ ਇੰਸਟਾਗ੍ਰਾਮ ਤੇ 7.2 ਮਿਲੀਅਨ ਯਾਨਿ 72 ਲੱਖ ਫ਼ਾਲੋਅਰਜ਼ ਹਨ।
ਮਨਕੀਰਤ ਔਲਖ ਦੇ ਇੰਸਟਾਗ੍ਰਾਮ ਤੇ 6.1 ਮਿਲੀਅਨ ਯਾਨਿ 61 ਲੱਖ ਫ਼ਾਲੋਅਰਜ਼ ਹਨ।
ਨੀਰੂ ਬਾਜਵਾ ਨੇ ਵੀ ਟੀਵੀ ਤੋਂ ਪੰਜਾਬੀ ਇੰਡਸਟਰੀ ਦਾ ਰੁਖ ਕੀਤਾ। ਉਨ੍ਹਾਂ ਦੇ ਇੰਸਟਾਗ੍ਰਾਮ ਤੇ 4.7 ਮਿਲੀਅਨ ਯਾਨਿ 47 ਲੱਖ ਫ਼ਾਲੋਅਰਜ਼ ਹਨ।
ਗਿੱਪੀ ਗਰੇਵਾਲ ਦੇ ਇੰਸਟਾਗ੍ਰਾਮ ਤੇ 4.6 ਮਿਲੀਅਨ ਯਾਨਿ 46 ਲੱਖ ਫ਼ਾਲੋਅਰਜ਼ ਹਨ।