Parmish Verma ਨੇ ਕਰੋੜਾਂ ਰੁਪਏ ਦੀ Rolls Royce ਖਰੀਦੀ, ਵੇਖੋ ਤਸਵੀਰਾਂ
ਮਹਿੰਗੀਆਂ ਗੱਡੀ ਦੇ ਸ਼ੌਕੀਨ ਪੰਜਾਬੀ ਕਲਾਕਾਰ ਵੀ ਹਨ। ਪੰਜਾਬੀ ਐਕਟਰ ਅਤੇ ਸਿੰਗਰ ਪਰਮੀਸ਼ ਵਰਮਾ ਨੇ ਕਰੋੜਾਂ ਦੀ ਲਗਜ਼ਰੀ ਕਾਰ ਆਪਣੇ ਨਾਂ ਕੀਤੀ ਹੈ।
Download ABP Live App and Watch All Latest Videos
View In Appਕੈਨੇਡਾ ਵਿਚ ਪਰਮੀਸ਼ ਨੇ Rolls Royce Wraith ਖਰੀਦੀ ਹੈ। ਇਸ ਲਗਜ਼ਰੀ ਕਾਰ ਬਾਰੇ ਪਰਮੀਸ਼ ਨੇ ਜਾਣਕਾਰੀ ਸ਼ੇਅਰ ਕੀਤੀ। ਦੱਸ ਦਈਏ ਕਿ ਇੰਡੀਅਨ ਮਾਰਕੀਟ ਦੇ ਵਿਚ ਇਸ Rolls Royce Wraith ਦੀ ਕੀਮਤ ਤਕਰੀਬਨ 5 ਤੋਂ 6 ਕਰੋੜ ਰੁਪਏ ਹੈ।
ਹੁਣ ਇਸ ਕਾਰ ਦੀ ਸਪੈਲਿਸ਼ਟੀ ਇਹ ਹੈ ਕਿ ਇਸ ਕਾਰ ਨੂੰ Rolls Royce ਨੇ ਖੁਦ ਪਰਮੀਸ਼ ਦੇ ਲਈ ਕਸਟਾਮੀਜ਼ ਕੀਤਾ ਹੈ। Rolls Royce ਸਪੈਸ਼ਲ ਡਿਮਾਂਡ 'ਤੇ ਕੁਝ ਕਾਰਾਂ ਨੂੰ ਆਪਣੇ ਅਲੱਗ ਤਰੀਕੇ ਨਾਲ ਤਿਆਰ ਕਰਕੇ ਕਸਮਟਰ ਨੂੰ ਡੇਲੀਵਰ ਕਰਦਾ ਹੈ।
ਇਨ੍ਹਾਂ ਸਪੈਸ਼ਲ ਕਾਰਾਂ 'ਤੇ ਕਸਮਟਰ ਦਾ ਨਾਂ ਵੀ ਲਿਖਿਆ ਜਾਂਦਾ ਹੈ। ਇਸੇ ਤਰਾਂ ਇਸ Rolls Royce ਉਪਰ ਵੀ ਪਰਮੀਸ਼ ਦਾ ਨਾਂ ਪ੍ਰੇਸੈਂਟ ਕੀਤਾ ਗਿਆ ਹੈ।
ਪਰਮੀਸ਼ ਦੇ ਇਸ ਨਵੀਂ ਅਚੀਵਮੈਂਟ ਦੇ ਇੰਡਸਟਰੀ ਦੇ ਕਈ ਸਿਤਾਰੇ ਪਰਮੀਸ਼ ਨੂੰ ਵਧਾਈਆਂ ਦੇ ਰਹੇ ਹਨ। ਭਾਰਤ ਵਿਚ ਵੀ ਪਰਮੀਸ਼ ਦੀ ਕਾਰ ਕੁਲੈਕਸ਼ਨ ਕਾਫੀ ਵੱਡੀ ਅਤੇ ਮਹਿੰਗੀਆਂ ਲਗਜ਼ਰੀ ਕਾਰਾਂ ਨਾਲ ਭਰੀ ਹੋਈ ਹੈ। ਇਨ੍ਹਾਂ ਗੱਡੀਆਂ ਨੂੰ ਪਰਮੀਸ਼ ਅਕਸਰ ਆਪਣੇ ਗਾਣਿਆਂ ਦੇ ਵਿਚ ਵੀ ਫ਼ੀਚਰ ਕਰਦੇ ਰਹਿੰਦੇ ਹਨ।