Punjabi Actor Wedding: ਇੰਟਰਨੈੱਟ 'ਤੇ ਛਾਈਆਂ ਮਸ਼ਹੂਰ ਪੰਜਾਬੀ ਕਲਾਕਾਰ ਦੇ ਵਿਆਹ ਦੀਆਂ ਤਸਵੀਰਾਂ, ਆਹ ਮੁਟਿਆਰ ਬਣੀ ਹਮਸਫਰ

ਉਨ੍ਹਾਂ ਦੀਆਂ ਖੁਸ਼ੀਆਂ ਵਿੱਚ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰਿਆਂ ਨੇ ਹਿੱਸਾ ਲਿਆ। ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In App
ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਮਸ਼ਹੂਰ ਅਦਾਕਾਰ ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਨਜ਼ਰ ਆ ਰਿਹਾ ਹੈ।ਇੰਟਰਨੈੱਟ ‘ਤੇ ਇਸ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਜ਼ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਵ-ਵਿਆਹੀ ਜੋੜੀ ਨੂੰ ਵਧਾਈ ਦੇ ਰਹੇ ਹਨ।

ਦੱਸ ਦੇਈਏ ਕਿ ਪੰਜਾਬੀ ਅਦਾਕਾਰ ਦੇ ਵਿਆਹ ਵਿੱਚ ਗੁਰਲੇਜ ਅਖਤਰ ਅਤੇ ਜੋਤੀ ਨੂਰਾਂ ਨੇ ਸ਼ਾਨਦਾਰ ਪਰਫਾਰਮ ਕੀਤਾ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਵਿਆਹ ਦੇ ਜਸ਼ਨ ਨੂੰ ਹੋਰ ਵੀ ਖਾਸ ਬਣਾ ਦਿੱਤਾ।
ਇਸ ਵਿਆਹ ‘ਚ ਸੁਲਤਾਨਾ ਨੂਰਾਂ ਅਤੇ ਗੁਰਲੇਜ ਅਖਤਰ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ। ਇਸ ਤੋਂ ਇਲਾਵਾ ਦੀਪ ਮਠਾਰੂ, ਸੰਦੀਪ ਤੂਰ, ਪ੍ਰਿਆ ਸਣੇ ਕਈ ਸੋਸ਼ਲ ਮੀਡੀਆ ਸਟਾਰ ਵੀ ਇਸ ਵਿਆਹ ਦਾ ਹਿੱਸਾ ਬਣੇ।
ਦੱਸ ਦੇਈਏ ਕਿ ਕਲਾਕਾਰ ਵੱਲ਼ੋਂ ਖੁਦ ਫਿਲਮੀ ਹਸਤੀਆਂ ਦੇ ਘਰ ਪਹੁੰਚ ਵਿਆਹ ਦੇ ਕਾਰਡ ਦਿੱਤੇ ਗਏ ਸੀ। ਜਿਸ ਵਿੱਚ ਕਈ ਸੋਸ਼ਲ ਮੀਡੀਆ ਹਸਤੀਆਂ ਵੀ ਸ਼ਾਮਲ ਸਨ।
ਦੱਸ ਦਈਏ ਕਿ ਦੇਵਗਨ ਪਰਿਵਾਰ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ ਅਤੇ ਅਕਸਰ ਆਪਣੇ ਵਧੀਆ ਕੰਟੈਂਟ ਕਾਰਨ ਚਰਚਾ ‘ਚ ਰਹਿੰਦਾ ਹੈ। ਪਰਿਵਾਰ ਦੇ ਵੱਲੋਂ ਅਕਸਰ ਅਜਿਹੇ ਵੀਡੀਓ ਬਣਾਏ ਜਾਂਦੇ ਹਨ, ਜਿਨ੍ਹਾਂ ਨੂੰ ਯੂਜ਼ਰਸ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।