Punjab's Top 5 Actresses: ਪੰਜਾਬ ਦੀਆਂ ਇਨ੍ਹਾਂ ਅਭਿਨੇਤਰੀਆਂ ਦੀ ਧੂਮ, ਕਮਾਈ 'ਚ ਬਾਲੀਵੁੱਡ ਅਭਿਨੇਤਰੀਆਂ ਨੂੰ ਦਿੰਦੀਆਂ ਮਾਤ !
ਪੈਨ ਇੰਡੀਆ ਸਿਨੇਮਾ 'ਤੇ ਬਹਿਸ ਤਾਂ ਬਦਸਤੂਰ ਜਾਰੀ ਰਹੇਗੀ ਪਰ ਸਿਨੇਮਾ ਦੀ ਦਰਸ਼ਕਾਂ ਵਿਚਕਾਰ ਨਾ ਕੋਈ ਸੀਮਾ ਸੀ ਤੇ ਨਾ ਹੀ ਰਹੇਗੀ। ਅਕਸਰ ਵੱਖ-ਵੱਖ ਭਾਸ਼ਾਵਾਂ ਦੀਆਂ ਫਿਲਮਾਂ ਨੂੰ ਡਬਿੰਗ ਕਰਦੇ ਦੇਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਾਲੀਵੁੱਡ ਦੇ ਨਾਂ ਨਾਲ ਜਾਣਿਆ ਜਾਂਦਾ ਪੰਜਾਬੀ ਸਿਨੇਮਾ ਵੀ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਨਾਲ ਭਰਿਆ ਹੋਇਆ ਹੈ। ਪੰਜਾਬ ਤੇ ਬਾਲੀਵੁੱਡ ਦਾ ਤਾਲਮੇਲ ਤਾਂ ਅਕਸਰ ਹੀ ਹੁੰਦਾ ਰਿਹਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਨ੍ਹਾਂ ਫਿਲਮਾਂ ਤੇ ਵੀਡੀਓਜ਼ 'ਚ ਨਜ਼ਰ ਆਉਣ ਵਾਲੀਆਂ ਪੰਜਾਬੀ ਅਭਿਨੇਤਰੀਆਂ, ਜਿਨ੍ਹਾਂ ਦੀ ਇਕ ਲੁੱਕ ਤੁਹਾਨੂੰ ਦੀਵਾਨਾ ਬਣਾ ਦਿੰਦੀ ਹੈ, ਉਹ ਕਿੰਨਾ ਚਾਰਜ ਲੈਂਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਉਹ ਪ੍ਰਸਿੱਧੀ ਦੇ ਮਾਮਲੇ ਵਿੱਚ ਕਿਸੇ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਹੈ। ਜਾਣੋ ਕੌਣ ਹਨ ਪਾਲੀਵੁੱਡ ਦੀਆਂ ਟਾਪ 5 ਅਭਿਨੇਤਰੀਆਂ...
Download ABP Live App and Watch All Latest Videos
View In App'ਤੂੰ ਲੌਂਗ ਮੈਂ ਲੈਚੀ...ਤੇਰੇ ਪਿੱਛੇ ਹਾਂ ਜੀ ਹਾਂ ਜੀ', ਹੋ ਨਹੀਂ ਸਕਦਾ ਕਿ ਤੁਸੀਂ ਇਹ ਗੀਤ ਨਾ ਸੁਣਿਆ ਹੋਵੇ। ਸਰਵੋਤਮ ਪੰਜਾਬੀ ਅਭਿਨੇਤਰੀ ਦੀ ਸੂਚੀ 'ਚ ਪਹਿਲਾ ਨਾਂ ਨੀਰੂ ਬਾਜਵਾ ਦਾ ਹੈ ਤੇ ਇਸ ਗੀਤ 'ਚ ਨੀਰੂ ਕਾਫੀ ਸ਼ਾਨਦਾਰ ਲੱਗ ਰਹੀ ਸੀ। ਨੀਰੂ ਦੀ ਪ੍ਰਸਿੱਧੀ ਹਰ ਪਾਸੇ ਹੈ। ਫਿਲਮਾਂ ਤਾਂ ਉਸਦੇ ਨਾਂ 'ਤੇ ਚੱਲ ਹੀ ਜਾਂਦੀਆਂ ਹਨ। ਨੀਰੂ ਨੇ ਕਈ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ। ਨੀਰੂ ਬਾਜਵਾ ਇੱਕ ਫਿਲਮ ਲਈ ਇੱਕ ਤੋਂ ਦੋ ਕਰੋੜ ਰੁਪਏ ਲੈਂਦੀ ਹੈ, ਜਦੋਂਕਿ ਉਸ ਦੀ ਕੁੱਲ ਜਾਇਦਾਦ 111 ਕਰੋੜ ਹੈ।
ਬੈਸਟ ਅਦਾਕਾਰਾ ਦੀ ਲਿਸਟ ਵਿੱਚ ਸੋਨਮ ਬਾਜਵਾ ਦਾ ਦੂਜਾ ਨਾਂ ਆਉਂਦਾ ਹੈ। ਪੰਜਾਬ ਦੀ ਇਸ ਬੋਲਡ ਅਦਾਕਾਰਾ ਦੀ ਲੋਕਪ੍ਰਿਅਤਾ ਨਾ ਸਿਰਫ਼ ਪਾਲੀਵੁੱਡ ਵਿੱਚ ਸਗੋਂ ਤਾਮਿਲ ਤੇ ਤੇਲਗੂ ਸਿਨੇਮਾ ਵਿੱਚ ਵੀ ਹੈ। ਭਾਵੇਂ ਇਸ ਅਦਾਕਾਰਾ ਨੂੰ ਪਾਲੀਵੁੱਡ ਵਿੱਚ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਸਰਦਾਰ ਜੀ, ਪੰਜਾਬ 1984 ਵਰਗੀਆਂ ਵੱਡੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਸੋਨਮ ਇੱਕ ਫਿਲਮ ਲਈ ਕਰੋੜਾਂ ਰੁਪਏ ਵੀ ਲੈਂਦੀ ਹੈ। ਸੋਨਮ ਦੀ ਕੁੱਲ ਜਾਇਦਾਦ 5 ਕਰੋੜ ਤੱਕ ਹੈ।
ਸਰਗੁਣ ਮਹਿਤਾ ਇੱਕ ਘਰੇਲੂ ਨਾਮ ਹੈ, ਸਰਗੁਣ ਨੇ ਪਾਲੀਵੁੱਡ ਵਿੱਚ ਹਿੱਟ ਫਿਲਮਾਂ ਦੇ ਨਾਲ-ਨਾਲ ਕਈ ਸੰਗੀਤ ਵੀਡੀਓਜ਼ ਕੀਤੇ ਹਨ। ਸਰਗੁਣ ਮਹਿਤਾ ਵੀ ਇੱਕ ਫਿਲਮ ਲਈ ਇੱਕ ਕਰੋੜ ਰੁਪਏ ਤੱਕ ਦਾ ਖਰਚਾ ਲੈਂਦੀ ਹੈ, ਜਦੋਂ ਕਿ ਮਿਊਜ਼ਿਕ ਵੀਡੀਓ ਲਈ 20 ਤੋਂ 25 ਲੱਖ ਤੱਕ ਚਾਰਜ ਕਰਦੀ ਹੈ। ਉਸ ਦੀ ਕੁੱਲ ਜਾਇਦਾਦ 50 ਕਰੋੜ ਰੁਪਏ ਤੱਕ ਹੈ।
ਪੰਜਾਬ ਦੀ ਸਿਮੀ ਚਾਹਲ ਦੀ ਫੈਨ ਫਾਲੋਇੰਗ ਜਿਨੀ ਜ਼ਬਰਦਸਤ ਹੈ , ਓਨੀ ਹੀ ਉਸਦੀ ਫੀਸ ਹੈ। ਅਦਾਕਾਰਾ ਇੱਕ ਫਿਲਮ ਲਈ 5 ਤੋਂ 6 ਕਰੋੜ ਰੁਪਏ ਲੈਂਦੀ ਹੈ। ਮੰਜੇ ਬਿਸਤਰੇ 1-2, ਚਲ ਮੇਰਾ ਪੁਤ, ਭੱਜੋ ਵੀਰਾਂ ਵੇ ਵਰਗੀਆਂ ਵੱਡੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਭਿਨੇਤਰੀ ਦੀ ਕੁੱਲ ਜਾਇਦਾਦ ਲਗਪਗ 125 ਮਿਲੀਅਨ ਦੱਸੀ ਜਾਂਦੀ ਹੈ। ਸਿਮੀ ਦੀਆਂ ਫਿਲਮਾਂ ਅਕਸਰ ਬਾਕਸ ਆਫਿਸ 'ਤੇ ਰਿਕਾਰਡ ਤੋੜਦੀਆਂ ਹਨ।
ਹਾਲਾਂਕਿ ਮੈਂਡੀ ਤੱਖਰ ਦਾ ਜਨਮ ਬ੍ਰਿਟੇਨ 'ਚ ਹੋਇਆ ਸੀ ਪਰ ਉਸ ਨੂੰ ਪਾਲੀਵੁੱਡ 'ਚ ਸਹੀ ਪਛਾਣ ਮਿਲੀ। ਮੈਂਡੀ ਨੇ 2010 ਵਿੱਚ ਪੰਜਾਬੀ ਗਾਇਕ ਬੱਬੂ ਮਾਨ ਨਾਲ ਪੋਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਪਹਿਲੀ ਫਿਲਮ ਤੋਂ ਹੀ ਉਨ੍ਹਾਂ ਨੇ ਕਰੋੜਾਂ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਮੈਂਡੀ ਨੇ ਲੁਕਨ ਮੀਚੀ, ਮਿਰਜ਼ਾ-ਦ ਅਨਟੋਲਡ ਸਟੋਰੀ ਅਤੇ ਸਰਦਾਰ ਜੀ ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਹਾਲਾਂਕਿ ਉਸ ਦੀ ਫੀਸ ਬਾਰੇ ਕੋਈ ਜ਼ਿਆਦਾ ਨਹੀਂ ਜਾਣਦਾ ਪਰ ਉਸ ਦੀ ਕੁੱਲ ਜਾਇਦਾਦ 15 ਲੱਖ ਹੈ।