Neeru Bajwa: ਨੀਰੂ ਬਾਜਵਾ ਦੇ ਜਲਵੇ ਵੇਖ ਬੋਲੇ ਫੈਨਜ਼- 'ਸਾਡੀ ਨੀਰੂ Kylie Jenner ਤੋਂ ਨਹੀਂ ਘੱਟ...'
ਇਸ ਵਿਚਾਲੇ ਇੱਕ ਵਾਰ ਫਿਰ ਤੋਂ ਨੀਰੂ ਨੇ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਹੈ। ਦਰਅਸਲ, ਨੀਰੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਹੌਟਨੈਸ ਦਾ ਜਲਵਾ ਦਿਖਾਇਆ ਹੈ।
Download ABP Live App and Watch All Latest Videos
View In Appਨੀਰੂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿੱਚ ਪੰਜਾਬੀ ਅਦਾਕਾਰਾ ਦਾ ਹੌਟ ਅੰਦਾਜ਼ ਵਿਖਾਈ ਦੇ ਰਿਹਾ ਹੈ।
ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸਾਡੀ ਨੀਰੂ ਕਿਤੇ ਕੈਲੀ ਨਾਲੋਂ ਘੱਟ ਆ...
ਦੱਸ ਦੇਈਏ ਕਿ ਇੱਕ ਇੰਟਰਵਿਊ ਦੌਰਾਨ ਦਿਲਜੀਤ ਦੋਸਾਂਝ ਨੇ ਨੀਰੂ ਬਾਜਵਾ ਦੀ ਲੁੱਕ ਨੂੰ ਕੈਲੀ ਵਰਗਾ ਦੱਸਿਆ ਸੀ।
ਟੈਲੀਵਿਜ਼ਨ ਸੀਰੀਅਲਸ ਨੂੰ ਛੱਡ ਪੰਜਾਬੀ ਫਿਲਮ ਇੰਡਸਟਰੀ ਵਿੱਚ ਨੀਰੂ ਬਾਜਵਾ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ਹਾਲ ਹੀ 'ਚ ਆਪਣੀ ਫਿਲਮ 'ਸ਼ਾਇਰ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਫਿਲਮ 'ਚ ਅਦਾਕਾਰਾ ਇੱਕ ਵਾਰ ਫਿਰ ਗਾਇਕੀ ਦੇ 'ਸਰਤਾਜ' ਸਤਿੰਦਰ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ।
ਦੱਸ ਦਈਏ ਨੀਰੂ ਤੇ ਸਰਤਾਜ ਦੀ ਇਹ ਫਿਲਮ 19 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਨੀਰੂ ਬਾਜਵਾ ਦਿਲਜੀਤ ਦੋਸਾਂਝ ਨਾਲ ਫਿਲਮ ਜੱਟ ਐਂਡ ਜੁਲੀਅਟ 3 ਵਿੱਚ ਵੀ ਵਿਖਾਈ ਦਏਗੀ।