Nimrat Khaira: ਨਿਮਰਤ ਖਹਿਰਾ ਨੂੰ ਕਿਸ ਨਾਲ ਹੋਇਆ ਪਿਆਰ ? ਤਸਵੀਰਾਂ ਸਾਂਝੀਆਂ ਕਰ ਲਗਾਏ ਰੋਮਾਂਟਿਕ Song
ਨਿਮਰਤ ਖਹਿਰਾ ਵੱਲੋਂ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।
Download ABP Live App and Watch All Latest Videos
View In Appਦਰਅਸਲ, ਇਨ੍ਹਾਂ ਤਸਵੀਰਾਂ ਵਿੱਚ ਨਿਮਰਤ ਵੱਲੋਂ ਰੋਮਾਂਟਿਕ ਗੀਤਾਂ ਦੇ ਨਾਲ ਆਪਣੀਆਂ ਕਈ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਨਿਮਰਤ ਖਹਿਰਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਦਿਲ ਹਾਰ ਚੁੱਕੇ ਹਨ। ਦੱਸ ਦੇਈਏ ਕਿ ਨਿਮਰਤ ਨੇ ਕਈ ਪੋਜ਼ਾਂ ਨਾਲ ਖੂਬਸੂਰਤ ਤਸਵੀਰਾਂ ਨਾਲ ਫੈਨਜ਼ ਦਾ ਧਿਆਨ ਖਿੱਚਿਆ ਹੈ।
ਇਨ੍ਹਾਂ ਤਸਵੀਰਾਂ ਵਿੱਚ ਨਿਮਰਤ ਨੇ ਪ੍ਰੀਤ ਹਰਪਾਲ ਦਾ ਗੀਤ ਅੱਤ ਗੋਰਿਏ ਗੀਤ ਲਗਾਇਆ ਹੈ। ਗਾਇਕਾ ਦੀਆਂ ਅਦਾਵਾਂ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।
ਇਸ ਤੋਂ ਇਲਾਵਾ ਨਿਮਰਤ ਨੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵਿੱਚ ਉਨ੍ਹਾਂ ਦਿਲਜੀਤ ਦੋਸਾਂਝ ਦਾ ਗੀਤ ਦਿਲ ਨੂੰ ਤੇਰੇ ਨਾ ਕਿੰਨਾ ਪਿਆਰ ਹੈ, ਸਾਨੂੰ ਤੇ ਕਹਿਣਾ ਵੀ ਨਈ ਆਉਂਦਾ।
ਇਨ੍ਹਾਂ ਤਸਵੀਰਾਂ ਵਿੱਚ ਨਿਰਮਤ ਦੀ ਖੁਸ਼ੀ ਸਾਫ ਝਲਕ ਰਹੀ ਹੈ। ਨਿੰਮੋ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ।
ਇੱਕ ਯੂਜ਼ਰ ਨੇ ਨਿੰਮੋ ਦੀਆਂ ਤਸਵੀਰਾਂ ਉੱਪਰ ਕਮੈਂਟ ਕਰ ਲਿਖਿਆ, ਇੰਨੀਆ ਪੋਸਟਾਂ ਨਾ ਪੋਸਟ ਕਰੋ, ਜਦਕਿ ਦੂਜੇ ਨੇ ਲਿਖਦੇ ਹੋਏ ਕਿਹਾ ਪੱਕੀ ਕਣਕ ਨੂੰ ਅੱਗ ਲੱਗ ਜਾਉਗੀ ਨਾ ਵੱਟਾ ਉੱਤੇ ਨੱਚ ਕੁੜੀਏ...
ਵਰਕਫਰੰਟ ਦੀ ਗੱਲ ਕਰਿਏ ਤਾਂ ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਵਿੱਚ ਨਾ ਸਿਰਫ ਆਪਣੇ ਗੀਤਾਂ ਬਲਕਿ ਅਦਾਕਾਰੀ ਨਾਲ ਵੀ ਵਾਹੋ-ਵਾਹੀ ਖੱਟ ਰਹੀ ਹੈ।