ਪੜਚੋਲ ਕਰੋ
Sargun Mehta: ਸਰਗੁਣ ਮਹਿਤਾ ਦੀਆਂ ਅਦਾਵਾਂ ਦਾ ਫੈਨਜ਼ 'ਤੇ ਚੱਲਿਆ ਜਾਦੂ, ਗ੍ਰੇ ਸਾੜ੍ਹੀ 'ਚ ਲੁੱਟੀ ਮਹਿਫਲ
Sargun Mehta Pics: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦੀ ਪੰਜਾਬ ਭਰ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਉਹ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤ ਅਦਾਵਾਂ ਨਾਲ ਫੈਨਜ਼ ਨੂੰ ਦੀਵਾਨਾ ਬਂਣਾਉਂਦੀ ਹੈ।
Sargun Mehta
1/6

ਦੱਸ ਦੇਈਏ ਕਿ ਸਰਗੁਣ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।
2/6

ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵਿੱਚ ਉਹ ਗ੍ਰੇ ਕਲਰ ਦੀ ਸਾੜ੍ਹੀ 'ਚ ਬੇਹੱਦ ਹੌਟ ਨਜ਼ਰ ਆ ਰਹੀ ਹੈ।
3/6

ਸਰਗੁਣ ਮਹਿਤਾ ਵੱਲੋਂ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਉਹ ਲਗਾਤਾਰ ਕਮੈਂਟ ਕਰ ਸਰਗੁਣ ਦੀ ਤਾਰੀਫ ਕਰ ਰਹੇ ਹਨ।
4/6

ਦੱਸ ਦੇਈਏ ਕਿ ਪੰਜਾਬੀ ਫਿਲਮਾਂ ਦੇ ਨਾਲ-ਨਾਲ ਸਰਗੁਣ ਮਹਿਤਾ ਨੇ ਟੀਵੀ ਇੰਡਸਟਰੀ 'ਚ ਵੀ ਖੂਬ ਨਾਮ ਕਮਾਇਆ ਹੈ। ਉਸ ਦੀ ਇੱਕ ਝਲਕ ਪਾਉਣ ਲਈ ਫੈਨਜ਼ ਬੇਤਾਬ ਰਹਿੰਦੇ ਹਨ।
5/6

ਸਰਗੁਣ ਮਹਿਤਾ ਪੰਜਾਬੀ ਫਿਲਮ ਜਗਤ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਪੰਜਾਬੀ ਦੇ ਨਾਲ-ਨਾਲ ਸਰਗੁਣ ਨੇ ਹਿੰਦੀ ਫਿਲਮ 'ਕੱਠਪੁਤਲੀ' 'ਚ ਵੀ ਕੰਮ ਕੀਤਾ ਹੈ। ਇਹ ਅਦਾਕਾਰਾ ਦੀ ਵੱਡੀ ਉਪਲੱਬਧੀ ਸੀ।
6/6

ਵਰਕਫਰੰਟ ਦੀ ਗੱਲ ਕਰਿਏ ਤਾਂ ਸਰਗੁਣ ਮਹਿਤਾ ਦੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਫਿਲਮ ਬਾਕਸ ਆਫਿਸ 'ਤੇ ਵੀ ਖੂਬ ਕਮਾਈ ਕਰ ਰਹੀ ਹੈ।
Published at : 04 Apr 2024 07:54 AM (IST)
View More
Advertisement
Advertisement





















