Punjabi Film Actors: ਪੰਜਾਬੀ ਫਿਲਮ ਇੰਡਸਟਰੀ ਦੇ ਟੌਪ ਐਕਟਰ, ਜਿਨ੍ਹਾਂ ਦੀ ਐਕਟਿੰਗ ਵੇਖ ਹਮੇਸ਼ਾ ਫੈਨਸ ਹੁੰਦੇ ਹੈਰਾਨ
ਪੰਜਾਬੀ ਸੁਪਰਸਟਾਰ ਐਮੀ ਵਿਰਕ ਨੇ ਸਾਲ 2015 ਵਿੱਚ ਫਿਲਮ ਅੰਗਰੇਜ਼ ਨਾਲ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਐਮੀ ਵਿਰਕ ਨੇ ਕਈ ਰੋਮਾਂਟਿਕ-ਕਾਮੇਡੀ ਫਿਲਮਾਂ ਵਿੱਚ ਕੰਮ ਕੀਤਾ ਹੈ। ਕਿਸਮਤ ਅਤੇ ਸੁਫਨਾ ਵਿੱਚ ਐਮੀ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ।
Download ABP Live App and Watch All Latest Videos
View In Appਗੁਰਪ੍ਰੀਤ ਘੁੱਗੀ ਨੇ ਕਈ ਪੰਜਾਬੀ ਕਾਮੇਡੀ ਫਿਲਮਾਂ ਵਿੱਚ ਕੰਮ ਕੀਤਾ ਹੈ। ਗੁਰਪ੍ਰੀਤ ਘੁੱਗੀ ਨੇ ਸਾਲ 2002 'ਚ 'ਜੀ ਅਇਆਂ ਨੂੰ' ਨਾਲ ਇੰਡਸਟਰੀ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਕੇ ਕਾਮਯਾਬੀ ਹਾਸਲ ਕੀਤੀ ਹੈ।
ਦੇਵ ਖਰੌੜ ਨੇ ਕਈ ਐਕਸ਼ਨ ਥ੍ਰਿਲਰ ਫਿਲਮਾਂ ਵਿੱਚ ਕੰਮ ਕੀਤਾ ਹੈ। ਦੇਵ ਨੇ ਪੰਜਾਬੀ ਇੰਡਸਟਰੀ 'ਚ ਆਪਣੀ ਸ਼ੁਰੂਆਤ ਫਿਲਮ 'ਹਸ਼ਰ' ਨਾਲ ਕੀਤੀ ਸੀ।
ਜਸਵਿੰਦਰ ਸਿੰਘ ਭੱਲਾ ਆਪਣੇ ਨਸ਼ੇੜੀ ਕਿਰਦਾਰਾਂ ਲਈ ਜਾਣਿਆ ਜਾਂਦਾ ਹੈ। ਜਸਵਿੰਦਰ ਨੇ ਆਪਣੀ ਕਾਮੇਡੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਜਸਵਿੰਦਰ ਸਿੰਘ ਭੱਲਾ ਨੇ 1998 ਵਿੱਚ ਆਈ ਫਿਲਮ ਦੁੱਲਾ ਭੱਟੀ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਬੀਨੂੰ ਢਿੱਲੋਂ ਨੇ ਕਈ ਸੁਪਰਹਿੱਟ ਪੰਜਾਬੀ ਫਿਲਮਾਂ ਦਿੱਤੀਆਂ ਹਨ। ਅਦਾਕਾਰ ਆਪਣੀਆਂ ਰੋਮਾਂਟਿਕ ਤੋਂ ਐਕਸ਼ਨ ਫਿਲਮਾਂ ਲਈ ਜਾਣੇ ਜਾਂਦੇ ਹਨ। ਬਿੰਨੂ ਨੇ ਸਾਲ 2002 ਵਿੱਚ ਫਿਲਮ ਸ਼ਹੀਦ-ਏ-ਆਜ਼ਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਜਿੰਮੀ ਸ਼ੇਰਗਿੱਲ ਪੰਜਾਬੀ ਫਿਲਮ ਇੰਡਸਟਰੀ ਦਾ ਵੱਡਾ ਨਾਂ ਹੈ। ਐਕਟਰ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਹੁਣ ਉਹ ਖੁਦ ਫਿਲਮਾਂ ਦਾ ਨਿਰਮਾਣ ਵੀ ਕਰਦਾ ਹੈ। ਜਿੰਮੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਮਾਚਿਸ ਨਾਲ ਕੀਤੀ ਸੀ।
ਦਿਲਜੀਤ ਦੋਸਾਂਝ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗਾਇਕ ਵਜੋਂ ਕੀਤੀ। ਦਿਲਜੀਤ ਨੇ ਕਈ ਪੰਜਾਬੀ ਹਿੱਟ ਗੀਤ ਦਿੱਤੇ ਹਨ। ਇਸ ਤੋਂ ਬਾਅਦ ਇਸ ਅਦਾਕਾਰ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਜਿਸ ਵਿੱਚ ਜੱਟ ਐਂਡ ਜੂਲੀਅਟ ਤੋਂ ਲੈ ਕੇ ਸੂਰਮਾ ਤੱਕ ਸ਼ਾਮਿਲ ਹਨ। ਦਿਲਜੀਤ ਇਨ੍ਹੀਂ ਦਿਨੀਂ ਬਾਲੀਵੁੱਡ 'ਚ ਵੀ ਧਮਾਲ ਮਚਾ ਰਿਹਾ ਹੈ।
ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗਾਇਕ ਵਜੋਂ ਕੀਤੀ ਸੀ। ਗਿੱਪੀ ਗਰੇਵਾਲ ਨੇ ਕਈ ਹਿੱਟ ਗੀਤ ਦੇਣ ਤੋਂ ਬਾਅਦ ਅਦਾਕਾਰੀ ਦੀ ਸ਼ੁਰੂਆਤ ਕੀਤੀ, ਗਿੱਪੀ ਨੇ ਪਹਿਲੀ ਫਿਲਮ ਮੇਲ ਕਰਾਦੇ ਰੱਬਾ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ।