ਪੰਜਾਬੀ ਅਦਾਕਾਰਾ Navneet Kaur Dhillon ਨੇ ਸੋਸ਼ਲ ਮੀਡੀਆ 'ਤੇ ਲਾਇਆ ਗਲੈਮਰ ਦਾ ਤੜਕਾ, ਅਦਾਵਾਂ 'ਤੇ ਫੈਨਜ਼ ਫਿਦਾ
Navneet Kaur Dhillon Photos: ਪੰਜਾਬ ਦੀ ਸੁਪਰਮਾਡਲ ਤੇ ਫੈਮਿਨਾ ਮਿਸ ਇੰਡੀਆ ਰਹਿ ਚੁੱਕੀ ਅਦਾਕਾਰਾ ਨਵਨੀਤ ਕੌਰ ਢਿੱਲੋਂ (Navneet Kaur Dhillon)ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਛਾਈ ਹੋਈ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੇ ਗਲੈਮਰਸ ਲੁੱਕ ਦੀਆਂ ਕੁਝ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In Appਹਰਿਆਣਾ ਦੇ ਅੰਬਾਲਾ ਸ਼ਹਿਰ ਵਿੱਚ ਜਨਮੀ ਨਵਨੀਤ ਕੌਰ ਢਿੱਲੋਂ ਅੱਜ ਪੰਜਾਬੀ ਫ਼ਿਲਮਾਂ ਦਾ ਇੱਕ ਮਸ਼ਹੂਰ ਚਿਹਰਾ ਹੈ।
ਅਦਾਕਾਰਾ ਹੋਣ ਦੇ ਨਾਲ-ਨਾਲ ਨਵਨੀਤ ਇੱਕ ਮਸ਼ਹੂਰ ਮਾਡਲ ਵੀ ਹੈ। ਉਸਨੇ ਮਿਸ ਵਰਲਡ 2013 ਵਿੱਚ ਭਾਰਤ ਨੂੰ ਰਿਪ੍ਰਜ਼ੈਂਟ ਕੀਤਾ ਸੀ।
ਇਸ ਤੋਂ ਇਲਾਵਾ ਨਵਨੀਤ ਕੌਰ ਪੌਂਡਸ ਦੇ 50ਵੇਂ ਐਡੀਸ਼ਨ ਫੈਮਿਨਾ ਮਿਸ ਵਰਲਡ ਇੰਡੀਆ 2013 ਦਾ ਤਾਜ ਵੀ ਜਿੱਤ ਚੁੱਕੀ ਹੈ।
ਨਵਨੀਤ ਫਿਲਮਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਜੋ ਕਿ ਫਿਟਨੈਸ ਫ੍ਰੀਕ ਹੈ। ਇਸ ਲਈ ਉਹ ਫੈਨਜ਼ ਨੂੰ ਫਿੱਟ ਰਹਿਣ ਦੇ ਟਿਪਸ ਵੀ ਦਿੰਦੀ ਰਹਿੰਦੀ ਹੈ।
ਇਹੀ ਕਾਰਨ ਹੈ ਕਿ ਅੱਜ ਸੋਸ਼ਲ ਮੀਡੀਆ 'ਤੇ ਨਵਨੀਤ ਕੌਰ ਨੂੰ ਲੱਖਾਂ ਲੋਕ ਫੌਲੋ ਕਰਦੇ ਹਨ।