Afsana Khan: ਅਫਸਾਨਾ ਖਾਨ ਤੇ ਅਮੇਰੀਕਨ ਰੈਪਰ ਰਾਜਾ ਕੁਮਾਰੀ ਹੋਈਆਂ ਇਕੱਠੀਆਂ, ਫੈਨਜ਼ ਲਈ Big ਕੌਲੈਬ ਦਾ ਕੀਤਾ ਐਲਾਨ
ਦੱਸ ਦੇਈਏ ਕਿ ਪੰਜਾਬੀ ਗਾਇਕਾ ਅਫਸਾਨਾ ਖਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਮੇਰੀਕਨ ਰੈਪਰ ਰਾਜਾ ਕੁਮਾਰੀ ਨਾਲ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।
Download ABP Live App and Watch All Latest Videos
View In Appਅਫਸਾਨਾ ਖਾਨ ਅਤੇ ਰਾਜਾ ਕੁਮਾਰੀ ਦੀਆਂ ਤਸਵੀਰਾਂ ਵੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਬੇਹੱਦ ਉਤਸ਼ਾਹਿਤ ਹੋ ਗਏ ਹਨ।
ਦਰਅਸਲ, ਇਹ ਅਫਸਾਨਾ ਅਤੇ ਰਾਜਾ ਕੁਮਾਰੀ ਦੋਵਾਂ ਨੇ ਮਿਲ ਕੇ ਪ੍ਰਸ਼ੰਸਕਾਂ ਲਈ ਖਾਸ ਕੌਲੈਬ ਦਾ ਐਲਾਨ ਕੀਤਾ ਹੈ। ਇਸ ਦੌਰਾਨ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਖੂਬ ਵਾਰਈਲ ਹੋ ਰਹੀਆਂ ਹਨ।
ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਤਸਵੀਰਾਂ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਦੋ ਰਾਣੀਆ ਇੱਕੋ ਫ੍ਰੇਮ ਵਿੱਚ... ਵੱਡੀ ਕੌਲੈਬ...ਮੇਰੀ ਖੂਬਸੂਰਤ ਭੈਣ ਨਾਲ @therajakumari ਉਸ ਲਈ ਬਹੁਤ ਪਿਆਰ ਅਤੇ ਸਤਿਕਾਰ ❤️💫...ਅਫਸਾਨਾ ਖਾਨ X ਰਾਜਾ ਕੁਮਾਰੀ...
ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਹਾਰਟ ਇਮੋਜ਼ੀ ਕਮੈਂਟ ਕੀਤੇ ਜਾ ਰਹੇ ਹਨ।
ਕਾਬਿਲੇਗੌਰ ਹੈ ਕਿ ਅਮੇਰੀਕਨ ਰੈਪਰ ਰਾਜਾ ਕੁਮਾਰੀ ਕਈ ਮਸ਼ਹੂਰ ਹਸਤੀਆਂ ਵਿੱਚ ਗਿਣੀ ਜਾਂਦੀ ਹੈ। ਉਸ ਦੇ ਗੀਤਾਂ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਦਾ ਹੈ।
ਇਸ ਤੋਂ ਇਲਾਵਾ ਪੰਜਾਬੀ ਗਾਇਕਾ ਅਫਸਾਨਾ ਖਾਨ ਦੀ ਗੱਲ਼ ਕਰਿਏ ਤਾਂ ਉਹ ਸਿੰਗਲ ਟ੍ਰੈਕ ਦੇ ਨਾਲ-ਨਾਲ ਕਈ ਫਿਲਮਾਂ ਵਿੱਚ ਸ਼ਾਨਦਾਰ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੀ ਹੈ।