Khan Saab: ਖਾਨ ਸਾਬ ਦੀਆਂ ਅੱਖਾਂ 'ਚ ਆਏ ਖੁਸ਼ੀ ਦੇ ਹੰਝੂ, ਮਾਪਿਆ ਦੇ ਗਲੇ ਲੱਗ ਭੁੱਬਾ ਮਾਰ ਰੋਏ, ਜਾਣੋ ਕਿਉਂ
ਦੱਸ ਦੇਈਏ ਕਿ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦੇਣ ਵਾਲੇ ਖਾਨ ਸਾਬ ਨਾਲ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸ਼ਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੇ ਹਨ।
Download ABP Live App and Watch All Latest Videos
View In Appਉਹ ਖੁਦ ਨਾਲ ਜੁੜੀਆਂ ਅਪਡੇਟਸ ਅਕਸਰ ਪ੍ਰਸ਼ੰਸਕਾਂ ਨੂੰ ਦਿੰਦੇ ਰਹਿੰਦੇ ਹਨ। ਇਸ ਵਿਚਾਲੇ ਕਲਾਕਾਰ ਵੱਲੋਂ ਕੁਝ ਖਾਸ ਪਲਾਂ ਦੀਆਂ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ...
ਦਰਅਸਲ, ਹਾਲ ਹੀ ਵਿੱਚ ਪੰਜਾਬੀ ਗਾਇਕ ਖਾਨ ਸਾਬ ਨੇ ਆਪਣੇ ਮਾਪਿਆ ਨੂੰ ਇੱਕ ਨਵਾਂ ਘਰ ਤੋਹਫ਼ੇ ਵਜੋਂ ਦਿੱਤਾ ਹੈ। ਇਸ ਦੌਰਾਨ ਕਲਾਕਾਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਭਾਵੁਕ ਕਰ ਦੇਣ ਵਾਲੇ ਸ਼ਬਦਾਂ ਵਿੱਚ ਕਈ ਗੱਲਾਂ ਲਿਖ ਸੋਸ਼ਲ ਮੀਡੀਆ ਉੱਪਰ ਪੋਸਟ ਕੀਤੀਆਂ। ਇਸਦੇ ਨਾਲ ਹੀ ਕਲਾਕਾਰ ਦੀਆਂ ਖਾਸ ਤਸਵੀਰਾਂ ਨੂੰ ਵੀ ਸਾਂਝਾ ਕੀਤਾ।
ਅਸਲ ਚ ਖਾਨ ਸਾਬ ਨੇ ਨਵੇਂ ਘਰ ਦੀਆਂ ਤਸਵੀਰਾਂ ਦੇ ਨਾਲ ਕੈਪਸ਼ਨ ਦਿੰਦੇ ਹੋਏ ਲਿਖਿਆ, ‘ਇਹ ਉਹ ਮੋਮੈਂਟਸ ਨੇ ਜਦੋਂ ਮੈਂ ਆਪਣੀ ਮਾਂ ਨੂੰ ਉਨ੍ਹਾਂ ਦੇ ਨਵੇਂ ਘਰ ਦੀਆਂ ਚਾਬੀਆਂ ਫੜਾਈਆਂ ਸਨ ਤਾਂ ਮੇਰੀ ਮਾਂ ਨੇ ਹੱਥ ਜੋੜ ਕੇ ਅੱਲ੍ਹਾਪਾਕ ਨੂੰ ਦੁਆ ਕੀਤੀ ਸੀ ਕਿ ਅੱਲ੍ਹਾਪਾਕ ਜੋ ਅੱਜ ਮੈਨੂੰ ਦਿਨ ਦਿਖਾਇਆ ਉਹ ਦੁਨੀਆ ਦੇ ਹਰਕੇ ਧੀ ਪੁੱਤ ਆਪਣੇ ਮਾਪਿਆਂ ਨੂੰ ਦਿਖਾਉਣ।
ਜਿੱਦਾਂ ਸਾਡਾ ਪੁੱਤ ਸਾਡਾ ਦਿਲ ਠੰਢਾ ਕਰ ਰਿਹਾ ਹੈ ਓਦਾਂ ਹੀ ਸਾਰਿਆਂ ਦੇ ਧੀਆਂ ਪੁੱਤ ਕਰਨ। ਇਹ ਮੇਰੀ ਮਾਂ ਦੇ ਬੋਲ ਮੁਬਾਰਕ ਸੀ ਤੇ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਹੈ ਕਿ ਪਿਆਰ ਕਰਨ ਵਾਲਿਓ ਆਪਣੇ ਮਾਂ ਬਾਪ ਦਾ ਦਿਲ ਠੰਢਾ ਕਰੋਗੇ ਤਾਂ ਕਿਸੇ ਚੀਜ਼ ਦੀ ਥੋੜ ਨਹੀਂ ਰਹਿਣੀ। ਜੇ ਆਪਣੇ ਮਾਂ ਬਾਪ ਦੀ ਖਿਦਮਤ ਕਰਦੇ ਕਰਦੇ ਮਰ ਵੀ ਗਏ ਤਾਂ ਤੁਹਾਨੂੰ ਜ਼ਿੰਦਗੀ ਕੋਈ ਪਛਤਾਵਾ ਨਹੀਂ ਰਹੇਗਾ ਕਿ ਅਸੀਂ ਆ ਵੀ ਕਰਨਾ ਸੀ ਤੇ ਉਹ ਵੀ ਕਰਨਾ ਸੀ।
ਖਾਨ ਸਾਬ ਨੇ ਪੋਸਟ ਵਿੱਚ ਅੱਗੇ ਲਿਖਦੇ ਹੋਏ ਕਿਹਾ ਤੁਹਾਨੂੰ ਏਨਾ ਪਤਾ ਹੋਵੇਗਾ ਕਿ ਹਾਂ ਅਸੀਂ ਆਪਣੇ ਮਾਂ ਬਾਪ ਦੀ ਖਿਦਮਤ ਕਰ ਕੇ ਆਏ ਹਾਂ। ਅੱਜ ਮੇਰੇ ਨਾਲ ਕਮੈਂਟਸ ਦੇ ਵਿੱਚ ਵਾਅਦਾ ਕਰੋ ਕਿ ਤੁਸੀਂ ਸਾਰੇ ਆਪਣੇ ਮਾਂ ਬਾਪ ਨੂੰ ਇਹ ਦਿਨ ਦਿਖਾਉਣਾ ਈ ਦਿਖਾਉਣਾ ਹੈ ਅਤੇ ਜਿਨ੍ਹਾਂ ਨੇ ਦਿਖਾਇਆ ਹੈ, ਉਹ ਵੀ ਕਮੈਂਟਸ ਕਰਕੇ ਜ਼ਰੂਰ ਦੱਸਿਓ’।
ਵਰਕਫਰੰਟ ਦੀ ਗੱਲ ਕਰਿਏ ਤਾਂ ਖਾਨ ਸਾਬ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤਾਂ ਨਾਲ ਸ਼ਿੰਗਾਰਿਆ ਹੈ। ਉਨ੍ਹਾਂ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਇਸ ਤੋਂ ਇਲਾਵਾ ਕਲਾਕਾਰ ਆਪਣੇ ਵੀਡੀਓ ਕਲਿੱਪਸ ਨਾਲ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਰਹਿੰਦਾ ਹੈ।