Ranjit Bawa: ਰਣਜੀਤ ਬਾਵਾ ਦੇ ਸੰਗੀਤ ਜਗਤ 'ਚ 10 ਸਾਲ ਪੂਰੇ, ਗਾਇਕ ਨੇ ਇਸ ਗੀਤ ਨਾਲ ਦੁਨੀਆ 'ਚ ਖੱਟੀ ਵਾਹੋ-ਵਾਹੀ
ਦੱਸ ਦੇਈਏ ਕਿ ਆਪਣੀ ਗਾਇਕੀ ਦੇ ਦਮ ਨੇ ਦੁਨੀਆ ਭਰ ਵਿੱਚ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਰਣਜੀਤ ਬਾਵਾ ਨੇ ਹਾਲ ਹੀ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ 10 ਸਾਲ ਪੂਰੇ ਕਰ ਲਏ ਹਨ।
Download ABP Live App and Watch All Latest Videos
View In Appਇਸ ਮੌਕੇ ਕਲਾਕਾਰ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਲੰਬਾ ਪੋਸਟ ਸਾਂਝਾ ਕੀਤਾ ਹੈ। ਜਿਸ ਉੱਪਰ ਪ੍ਰਸ਼ੰਸਕ ਵੀ ਕਲਾਕਾਰ ਦੀਆਂ ਤਾਰੀਫ਼ਾਂ ਦੇ ਨਾਲ-ਨਾਲ ਵਧਾਈਆਂ ਦੇ ਰਹੇ ਹਨ। ਤੁਸੀ ਵੀ ਵੇਖੋ ਰਣਜੀਤ ਬਾਵਾ ਦੀ ਇਹ ਖਾਸ ਪੋਸਟ...
ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਅੱਜ 13 ਜੂਨ 2023 ਨੂੰ ਗਾਇਕੀ ਦੇ ਖੇਤਰ ਵਿੱਚ 10 ਸਾਲ ਪੂਰੇ ਹੋਏ , 13 ਜੂਨ 2013 ਨੂੰ ਜੱਟ ਦੀ ਅਕਲ (ਪੰਜਆਬ ਰਿਕਰਾਡਜ) ਨੇ ਰਿਲੀਜ਼ ਕੀਤਾ ਸੀ ਜਿਸ ਗੀਤ ਨੇ ਮੈਨੂੰ ਲੋਕਾਂ ਸਾਹਮਣੇ ਬਹੁਤ ਮਾਣ ਸਤਿਕਾਰ ਦਿੱਤਾ, ਇੰਨ੍ਹਾਂ 10 ਸਾਲਾਂ ਵਿੱਚ ਤੁਹਾਡੇ ਲੋਕਾਂ ਵੱਲੋ ਅਥਾਹ ਮਹੁੱਬਤ ਪਿਆਰ, ਆਲੋਚਨਾ , ਹਿੱਟ , ਫਲੋਪ ਸਭ ਕੁਝ ਖਿੜੇ ਮੱਥੇ ਪਰਵਾਨ ਕੀਤਾ।
ਉਨ੍ਹਾਂ ਅੱਗੇ ਲਿਖਿਆ ਬਹੁਤ ਸਾਰੇ ਗਾਣੇ ਤੁਸੀ ਸੁਪਰਹਿੱਟ ਕੀਤੇ ਨਾਲ ਹੀ ਬਹੁਤ ਐਸੇ ਵੀ ਗੀਤ ਰਹੇ ਜੋ ਤੁਸੀ ਨਹੀ ਵੀ ਪਸੰਦ ਕੀਤੇ 🙏🏻ਪਹਿਲੀ ਐਲਬਮ ਮਿੱਟੀ ਦਾ ਬਾਵਾ ਤੁਸੀ ਬਹੁਤ ਜਿਆਦਾ ਪਸੰਦ ਕੀਤੀ ਨਾਲ ਨਾਲ ਦੁਨੀਆਂ ਭਰ ਵਿੱਚ ਹਰ ਸਟੇਜ ਸ਼ੋਅ ਤੇ ਤੁਸੀ ਲੋਕਾਂ ਮਾਣ ਸਤਿਕਾਰ ਦਿੱਤਾ 🙏🏻ਸਿਆਣੇ ਕਹਿੰਦੇ ਕਲਾਕਾਰ ਹਮੇਸ਼ਾ ਉਹ ਗਾਵੇ ਜੋ ਹਰ ਵਰਗ ਨੂੰ ਪਸੰਦ ਆਵੇ ਤੇ ਹਰ ਘਰ ਪਰਿਵਾਰ ਵਿੱਚ ਸੁਣਿਆ ਜਾਵੇ।
ਮਿੱਟੀ ਦਾ ਬਾਵਾ 2 ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਬਹੁਤ ਮਿਹਨਤ ਨਾਲ ਨਾਲ ਇੱਕ ਇੱਕ ਗੀਤ ਚੁਣ ਕੇ ਇਸ ਨੂੰ ਤਿਆਰ ਕੀਤਾ ਹੈ ।ਹਰ ਗੀਤਕਾਰ , ਸੰਗੀਤਕਾਰ ਦਾ ਬਹੁਤ ਯੋਗਦਾਨ ਹੈ ਇਸ ਵਿੱਚ , ਮੈਂ ਆਸ ਕਰਦਾ ਇਹ ਵੀ ਮੇਰੀ ਜਿੰਦਗੀ ਦੀ ਇੱਕ ਅਹਿਮ ਐਲਬਮ ਹੋਵੇਗੀ ਤੇ ਪੰਜਾਬੀ ਸੰਗੀਤ ਜਗਤ ਵਿੱਚ ਖਾਸ ਜਗਾਹ ਰੱਖੇਗੀ 🙏🏻ਪਿਆਰ ਬਣਾਈ ਰੱਖਿਉ 🙏🏻ਪੰਜਾਬ ਪੰਜਾਬੀ ਜਿੰਦਾਬਾਦ ।ਮਿੱਟੀ ਦਾ ਬਾਵਾ... ਮਾਲਕ ਤੰਦਰੁਸਤੀ ਦੇਵੇ ਤੇ ਤੁਹਾਡੇ ਲੋਕਾਂ ਦਾ ਪਿਆਰ ਬਣਾਈ ਰੱਖੇ ਹਾਲੇ ਬਹੁਤ ਮੰਜਿਲਾਂ ਨੂੰ ਫਤਿਹ ਕਰਨਾ 🙏🏻ਸਰਬੱਤ ਦਾ ਭਲਾ...
ਦੱਸ ਦੇਈਏ ਕਿ ਇਸਦੇ ਨਾਲ ਹੀ ਕਲਾਕਾਰ ਵੱਲੋਂ ਕੁਝ ਲੋਕਾਂ ਦਾ ਧੰਨਵਾਦ ਕਰਦੇ ਹੋਏ ਟੈਗ ਵੀ ਕੀਤਾ ਗਿਆ ਹੈ। ਉਨ੍ਹਾਂ ਅੱਗੇ ਲਿਖਿਆ, @harwindersidhu ਬਾਈ ਧੰਨਵਾਦ @charanlikhariofficial @preethundalmohaliwala #virsaarts #panjaabrecords ਜੱਟ ਦੀ ਅਕਲ ਵਾਲੀ ਸਾਰੀ ਟੀਮ ਦਾ ਹਮੇਸ਼ਾ ਦਿਲੋਂ ਧੰਨਵਾਦ...
ਵਰਕਫਰੰਟ ਦੀ ਗੱਲ ਕਰਿਏ ਤਾਂ ਰਣਜੀਤ ਬਾਵਾ ਹਾਲ ਹੀ ਵਿੱਚ ਫਿਲਮ 'ਲੈਂਬਰਗਿੰਨੀ' ਵਿੱਚ ਦਿਖਾਈ ਦਿੱਤੇ। ਜਿਸ ਨੂੰ ਦਰਸ਼ਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ।