Simar Doraha: ਸਿਮਰ ਦੋਰਾਹਾ ਦੀ ਖੁੱਲ੍ਹੀ ਪੋਲ, ਪੰਜਾਬੀ ਗਾਇਕ ਕੁੜੀਆਂ ਨੂੰ ਇਕੱਲੀਆਂ ਮਿਲਣ ਲਈ ਕਰਦਾ Message
ਇਸ ਵਿਚਾਲੇ ਪੰਜਾਬੀ ਗਾਇਕ ਨਾਲ ਜੁੜੀ ਅਜਿਹੀ ਖਬਰ ਸਾਹਮਣੇ ਆ ਰਹੀ ਹੈ। ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਯੂਟਿਊਬਰ ਕਰਨ ਦੱਤਾ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਹੈ। ਜੋ ਹਰ ਕਿਸੇ ਦੇ ਹੋਸ਼ ਉੱਡਾ ਰਿਹਾ ਹੈ। ਆਖਿਰ ਸਿਮਰ ਦੋਰਾਹਾ ਬਾਰੇ ਅਜਿਹੀ ਕਿਹੜੀ ਸੱਚਾਈ ਸਾਹਮਣੇ ਆਈ ਹੈ, ਜਾਣਨ ਲਈ ਪੜ੍ਹੋ ਪੂਰੀ ਖਬਰ...
Download ABP Live App and Watch All Latest Videos
View In Appਯੂਟਿਊਬਰ ਕਰਨ ਦੱਤਾ ਨੇ ਖੁਲਾਸਾ ਕਰ ਦੱਸਿਆ ਕਿ ਪੰਜਾਬੀ ਗਾਇਕ ਸਿਮਰ ਦੋਰਾਹਾ ਕੁੜੀਆਂ ਨੂੰ ਮੈਸੇਜ ਕਰਕੇ ਮਿਲਣ ਲਈ ਬੁਲਾਉਂਦਾ ਹੈ। ਕਰਨ ਦੱਤਾ ਨੇ ਆਪਣੇ ਯੂਟਿਊਬ ਚੈਨਲ ਉੱਪਰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ।
ਆਖਿਰ ਕਿਵੇਂ ਉਹ ਕੁੜੀਆਂ ਨੂੰ ਮੈਸੇਜ ਕਰਕੇ ਮਿਲਣ ਲਈ ਬੁਲਾਉਂਦਾ ਹੈ। ਕਰਨ ਦੱਤਾ ਨੇ ਦੱਸਿਆ ਕਿ ਇੱਕ ਸਟਾਰ ਹੋ ਕੇ ਉਹ ਆਪਣੀ ਇਮੇਜ਼ ਖਰਾਬ ਕਰ ਰਿਹਾ ਹੈ, ਸਮਾਜ ਨੂੰ ਖਰਾਬ ਕਰ ਰਹੇ ਆ। ਉਨ੍ਹਾਂ ਇਹ ਵੀ ਦੱਸਿਆ ਕੀ ਇੱਕ ਹੀ ਮੈਸੇਜ ਕਾੱਪੀ ਪੇਸਟ ਕਰ ਸਾਰੀਆਂ ਕੁੜੀਆਂ ਨੂੰ ਭੇਜ ਰਿਹਾ ਹੈ। ਇਸਦੇ ਨਾਲ ਹੀ ਉਹ ਪੈਸੇ ਦੀ ਮੰਗ ਵੀ ਕਰ ਰਿਹਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਸਿਮਰ ਦੋਰਾਹਾ ਆਪਣੇ ਗੀਤਾਂ ਦੇ ਨਾਲ-ਨਾਲ ਢਾਬੇ 'ਤੇ ਗੁੰਡਾਗਰਦੀ ਦੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀ ਸੁਰਖੀਆਂ ਵਿੱਚ ਰਿਹਾ। ਉਸ ਦੌਰਾਨ ਗਾਇਕ ਉੱਪਰ ਢਾਬਾ ਕਰਮਚਾਰੀਆਂ ਨਾਲ ਬਦਸਲੂਕੀ ਕਰਨ ਦੇ ਦੋਸ਼ ਲੱਗੇ ਸੀ।
ਇਸ ਦੇ ਨਾਲ ਹੀ ਉਸ ਨੇ ਢਾਬੇ ਵਾਲਿਆ ਦਾ ਸਮਾਨ ਵੀ ਗੁੱਸੇ 'ਚ ਖਿਲਾਰ ਦਿੱਤਾ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਜਿਸਦੇ ਕਈ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਏ ਸੀ।