CM ਮਾਨ- ਡਾ. ਗੁਰਪ੍ਰੀਤ ਕੌਰ ਨੂੰ ਵਿਆਹ ਦੀ ਵਰ੍ਹੇਗੰਢ ਤੇ ਪੰਜਾਬੀ ਸਿਤਾਰਿਆਂ ਨੇ ਦਿੱਤੀ ਵਧਾਈ, ਖੁਸ਼ੀ 'ਚ ਸ਼ਾਮਲ ਹੋਏ ਇਹ ਸਿਤਾਰੇ
ਇਸ ਮੌਕੇ ਉਨ੍ਹਾਂ ਦੀ ਖੁਸ਼ੀ ਵਿੱਚ ਰਾਜਨੀਤੀ ਦੇ ਨਾਲ-ਨਾਲ ਸਿਨੇਮਾ ਜਗਤ ਨਾਲ ਜੁੜੇ ਕਈ ਸਿਤਾਰੇ ਸ਼ਾਮਲ ਹੋਏ। ਦਰਅਸਲ, ਫਿਲਮੀ ਸਿਤਾਰਿਆਂ ਵੱਲੋਂ ਸੀ.ਐਮ ਮਾਨ ਨੂੰ ਵਿਆਹ ਦੀ ਵਰ੍ਹੇਗੰਢ ਤੇ ਵਧਾਈ ਦਿੱਤੀ ਗਈ।
Download ABP Live App and Watch All Latest Videos
View In Appਦੱਸ ਦੇਈਏ ਕਿ ਪੰਜਾਬੀ ਗੀਤਕਾਰ, ਲੇਖਕ, ਨਿਰਮਾਤਾ-ਨਿਰਦੇਸ਼ਕ ਬੰਟੀ ਬੈਂਸ ਵੱਲੋਂ ਸੀਐਮ ਮਾਨ ਅਤੇ ਡਾ. ਗੁਰਪ੍ਰੀਤ ਕੌਰ ਨਾਲ ਖਾਸ ਤਸਵੀਰ ਸ਼ੇਅਰ ਕਰ ਵਧਾਈ ਦਿੱਤੀ ਗਈ।
ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਨੂੰ ਵਿਆਹ ਦੀ ਪਹਿਲੀ ਵਰੇਗੰਢ ਬਹੁਤ ਬਹੁਤ ਮੁਬਾਰਕ।🍃🎂
ਇਸ ਤੋਂ ਇਲਾਵਾ ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਵੱਲੋਂ ਵੀ ਸੀਐਮ ਮਾਨ ਨੂੰ ਵਿਆਹ ਦੀ ਵਰ੍ਹੇਗੰਢ ਮੌਕੇ ਵਧਾਈ ਦਿੱਤੀ ਗਈ। ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ, ਜੋੜੀ ਜੁਗ-ਜੁਗ ਜੀਵੇ... ਦੋਵਾਂ ਨੂੰ ਲਵ ਯੂ...
ਇਸ ਤੋਂ ਇਲਾਵਾ ਸੀਐਮ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਜੋ ਪੋਸਟ ਸਾਂਝੀ ਕੀਤੀ ਗਈ ਸੀ ਉਸ ਨੂੰ ਰੋਮਾਂਟਿਕ ਕੈਪਸ਼ਨ ਦਿੰਦੇ ਹੋਏ ਲਿਖਿਆ ਗਿਆ ਇੱਕੋ ਮੇਹਰ ਮੈਂ ਓਸ ਸੋਹਣੇ ਰੱਬ ਤੋਂ ਮੰਗੀ ਐ… ਸਾਡੀ ਫ਼ੋਟੋ ਦੇਖਕੇ ਲੋਕ ਕਹਿਣ, ਦੋਵਾਂ ਦੀ ਕਿਸਮਤ ਚੰਗੀ ਐ… ਹੈਪੀ ਐਨੀਵਰਸਰੀ ਡਾ. ਗੁਰਪ੍ਰੀਤ ਕੌਰ...
ਇਸਦੇ ਨਾਲ ਹੀ ਸੀਐਮ ਮਾਨ ਦੀ ਇਸ ਤਸਵੀਰ ਉੱਪਰ ਪੰਜਾਬੀ ਸਿਤਾਰਿਆਂ ਦੇ ਕਮੈਂਟ ਵੀ ਆਉਣੇ ਸ਼ੁਰੂ ਹੋ ਗਏ। ਪੰਜਾਬੀ ਅਦਾਕਾਰ ਅਤੇ ਗਾਇਕ ਹਰਸਿਮਰਨ ਨੇ ਤਸਵੀਰ ਉੱਪਰ ਵਧਾਈ ਦਿੰਦੇ ਹੋਏ ਲਿਖਿਆ ਵਾਹਿਗੂਰੁ ਮੇਹਰ ਰੱਖੇ ਜੀ...
ਇਸ ਤੋਂ ਇਲਾਵਾ ਪੰਜਾਬੀ ਗਾਇਕਾ ਕਮਲਜੀਤ ਨੀਰੂ, ਅਮਰ ਨੂਰੀ, ਬੰਟੀ ਬੈਂਸ, ਜਸਬੀਰ ਜੱਸੀ, ਗੈਵੀ ਚਹਿਲ ਪੰਜਾਬੀ ਲੋਕ ਗੀਤਾਂ ਦੇ ਬਾਦਸ਼ਾਹ ਪੰਮੀ ਬਾਈ ਵੱਲੋਂ ਵੀ ਕਮੈਂਟ ਕਰ ਸੀਐਮ ਮਾਨ ਅਤੇ ਡਾ. ਗੁਰਪ੍ਰੀਤ ਕੌਰ ਨੂੰ ਵਿਆਹ ਦੀ ਵਰ੍ਹੇਗੰਢ ਤੇ ਵਧਾਈ ਦਿੱਤੀ ਗਈ।