Sargun Mehta ਤੇ Ravi Dubey ਦੇ ਰਿਸ਼ਤੇ ਨੂੰ ਹੋਏ 12 ਸਾਲ, ਸਰਗੁਨ ਨੇ ਇਸ ਅੰਦਾਜ਼ 'ਚ ਕੀਤਾ ਖੁਸ਼ੀ ਦਾ ਇਜ਼ਹਾਰ
ਮਨੋਰੰਜਨ ਜਗਤ ਦੀ ਪਾਵਰਫੁਲ ਕੱਪਲ ਸਰਗੁਣ ਮਹਿਤਾ ਤੇ ਰਵੀ ਦੂਬੇ ਨੇ 08 ਮਾਰਚ ਨੂੰ ਕੁਝ ਖਾਸ ਸੈਲੀਬ੍ਰੇਟ ਕੀਤਾ ਹੈ ਤੇ ਇਸ ਖਾਸ ਪਲ ਹੈ ਦੋਵਾਂ ਦੇ ਰਿਸ਼ਤੇ ਦੀ ਵਰ੍ਹੇਗੰਢ।
Download ABP Live App and Watch All Latest Videos
View In Appਜੀ ਹਾਂ ਦੋਵਾਂ ਨੂੰ ਇੱਕਠੇ ਇੱਕ ਦੂਜੇ ਦਾ ਸਾਥ ਦਿੰਦਿਆਂ 12 ਸਾਲ ਹੋ ਗਈ ਹਾ। ਉਂਝ ਦੱਸ ਦਈਏ ਕਿ ਦੋਵਾਂ ਦੇ ਵਿਆਹ ਦੀ ਵਰ੍ਹੇਗੰਢ ਦਸੰਬਰ ਵਿੱਚ ਆਉਂਦੀ ਹੈ, ਪਰ ਇਹ ਉਨ੍ਹਾਂ ਦੇ ਰਿਸ਼ਤੇ ਦੀ ਵਰ੍ਹੇਗੰਢ ਹੈ।
ਅਸਲ ਵਿੱਚ ਦੋਵਾਂ ਨੇ ਇੱਕ ਦੂਜੇ ਦੇ ਪਿਆਰ ਵਿੱਚ 12 ਸਾਲ ਪੂਰੇ ਕਰ ਲਏ ਹਨ। ਇਸ ਮੌਕੇ 'ਤੇ ਸਰਗੁਣ ਤੇ ਰਵੀ ਦੋਵਾਂ ਨੇ ਕੁਝ ਸੱਚਮੁੱਚ ਮਿੱਠੀਆਂ ਪੋਸਟਾਂ ਪੋਸਟ ਕੀਤੀਆਂ ਹਨ।
ਸਰਗੁਣ ਮਹਿਤਾ ਨੇ ਉਨ੍ਹਾਂ ਦੀਆਂ ਸ਼ਾਨਦਾਰ, ਪਿਆਰ ਨਾਲ ਭਿੱਜੀਆਂ ਤਸਵੀਰਾਂ ਦੀ ਇੱਕ ਸੀਰੀਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਦੋਵਾਂ ਨੂੰ ਇੰਪ੍ਰੈਸੀਵ ਡਰੈੱਸ 'ਚ ਵੇਖਿਆ ਜਾ ਸਕਦਾ ਹੈ।
ਇਨ੍ਹਾਂ ਤਸਵੀਰਾਂ ਵਿੱਚ ਸਰਗੁਣ ਨਿਊਡ sequined ਸਾੜੀ ਵਿੱਚ, ਜਦੋਂ ਕਿ ਰਵੀ ਆਪਣੇ ਸਾਫ਼-ਸੁਥਰੇ ਹਰੇ ਥ੍ਰੀ-ਪੀਸ ਸੂਟ ਵਿੱਚ ਖੂਬ ਸਮਾਰਟ ਲੱਗ ਰਹੇ ਹਨ।
ਤਸਵੀਰਾਂ ਸਾਂਝੀਆਂ ਕਰਦੇ ਹੋਏ ਸਰਗੁਣ ਨੇ ਲਿਖਿਆ- 10 ਫੋਟੋਆਂ ਪਰ 12 ਸਾਲ ਇਕੱਠੇ।
ਸਰਗੁਣ ਮਹਿਤਾ ਤੇ ਰਵੀ ਦੂਬੇ ਦੀ ਜੋੜੀ ਫੈਨਸ ਨੂੰ ਕਾਫੀ ਪਸੰਦ ਆਉਂਦੀ ਹੈ। ਉਹ ਆਪਣੀ ਨਿੱਜੀ ਜ਼ਿੰਦਗੀ 'ਚ ਹੀ ਨਹੀਂ ਸਗੋਂ ਪੇਸ਼ੇਵਰ ਜ਼ਿੰਦਗੀ 'ਚ ਵੀ ਲਗਾਤਾਰ ਸਫਲਤਾ ਦੀ ਪੌੜੀਆਂ ਚੜ੍ਹ ਰਹੇ ਹਨ।
ਹੁਣ ਐਕਟਿੰਗ ਦੇ ਨਾਲ-ਨਾਲ ਦੋਵੇਂ ਨਿਰਮਾਤਾ ਵੀ ਬਣ ਗਏ ਹਨ। ਰਵੀ ਤੇ ਸਰਗੁਣ ਦੀ ਲਵ ਸਟੋਰੀ ਕਾਫੀ ਦਿਲਚਸਪ ਹੈ।