Sargun Mehta: ਸਰਗੁਣ ਮਹਿਤਾ ਨੇ ਮਾਂ Aradhana ਦਾ ਮਨਾਇਆ ਜਨਮਦਿਨ, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
ਇਸ ਦੇ ਨਾਲ-ਨਾਲ ਸਰਗੁਣ ਮਹਿਤਾ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੀ ਹੈ।
Download ABP Live App and Watch All Latest Videos
View In Appਇਸ ਵਿਚਾਲੇ ਅਦਾਕਾਰਾ ਸਰਗੁਣ ਨੇ ਆਪਣੀ ਮਾਂ ਅਰਾਧਨਾ ਮਹਿਤਾ ਦਾ ਜਨਮਦਿਨ ਮਨਾਇਆ। ਜਿਸ ਦੀਆਂ ਖਾਸ ਅਤੇ ਅਣਦੇਖੀਆਂ ਤਸਵੀਰਾਂ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆ ਕੀਤੀਆਂਂ ਗਈਆਂ ।
ਇਨ੍ਹਾਂ ਤਸਵੀਰਾਂ ਵਿੱਚ ਸਰਗੁਣ ਆਪਣੀ ਮਾਂ ਅਰਾਧਨਾ ਨਾਲ ਬੇਹੱਦ ਮਜ਼ਾਕੀਆਂ ਅਤੇ ਮਸਤੀ ਭਰੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਜੇਕਰ ਬਾਕੀ ਤਸਵੀਰਾਂ ਵਿੱਚ ਵੇਖਿਆ ਜਾਵੇ ਤਾਂ ਉਨ੍ਹਾਂ ਵਿੱਚ ਅਰਾਧਨਾ ਆਪਣੇ ਵੱਖਰੇ ਹੀ ਫਿਲਮੀ ਸਟਾਈਲ ਵਿੱਚ ਵਿਖਾਈ ਦੇ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਸਰਗੁਣ ਨੇ ਕੈਪਸ਼ਨ ਵਿੱਚ ਲਿਖਿਆ, ਹੈਪੀ ਬਰਥ੍ਡੇ ਕਵੀਨ ਬੀ... ਮਾਈ ਮਮਾ... @aradhanasp14... ਮੈਨੂੰ ਲੱਗਦਾ ਹੈ ਜੋ ਵੀ ਮੈਨੂੰ ਦੇਖਦਾ ਹੈ ਉਹ ਮੇਰੇ ਵਿੱਚੋਂ ਤੁਹਾਨੂੰ ਦੇਖਦਾ ਹੈ।
ਇਸ ਤੋਂ ਅੱਗੇ ਸਰਗੁਣ ਨੇ ਲਿਖਿਆ, ਮੈਂ ਸੱਚਮੁੱਚ ਚਾਹੁੰਦੀ ਹਾਂ ਕਿ ਮੈਂ ਤੁਹਾਡੇ ਜਿੰਨੀ ਚੰਗੀ ਹੋ ਜਾਵਾਂ, ਸਭ ਤੋਂ ਵਧੀਆ ਮਾਂ, ਸਭ ਤੋਂ ਵਧੀਆ ਧੀ, ਸਭ ਤੋਂ ਵਧੀਆ ਭੈਣ, ਸਭ ਤੋਂ ਵਧੀਆ ਪਤਨੀ, ਸਭ ਤੋਂ ਵਧੀਆ ਦੋਸਤ ਜੋ ਤੁਸੀਂ ਕਰਦੇ ਹੋ ਉਸ ਵਿੱਚ ਸਭ ਤੋਂ ਵਧੀਆ। ਮਾਂ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਜਾਨੇ ਕਿਉ ਦਿਲ ਜਾਨਤਾ ਹੈ, ਤੂ ਹੈ ਤੋਂ ਆਈ ਵਿਲ ਹੀ ਔਲਰਾਈਟ
ਸਰਗੁਣ ਮਹਿਤਾ ਵੱਲੋਂ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਸਰਗੁਣ ਮਹਿਤਾ ਜਲਦ ਹੀ ਪੰਜਾਬੀ ਗਾਇਕ ਹਾਰਡੀ ਸੰਧੂ ਨਾਲ ਕਿਸੇ ਪ੍ਰੋਜੈਕਟ ਵਿੱਚ ਦਿਖਾਈ ਦੇ ਸਕਦੀ ਹੈ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।