Satwinder Bugga: ਸਤਵਿੰਦਰ ਬੁੱਗਾ ਨੇ ਭਰਾ ਵੱਲੋਂ ਲਗਾਏ ਇਲਜ਼ਾਮਾਂ ਨੂੰ ਨਕਾਰਿਆ, ਲੋਕਾਂ ਨੂੰ ਦੱਸਿਆ ਕਿਵੇਂ ਹੋਈ ਭਰਜਾਈ ਦੀ ਮੌਤ
ਦੱਸ ਦੇਈਏ ਕਿ ਦੋਵਾਂ ਵਿਚਾਲੇ ਜ਼ਮੀਨੀ ਵਿਵਾਦ ਇਨ੍ਹਾਂ ਜ਼ਿਆਦਾ ਵੱਧ ਗਿਆ ਇਸ ਕਲਾਕਾਰ ਨੇ ਆਪਣੇ ਭਰਾ ਦਵਿੰਦਰ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਹੈਰਾਨੀ ਦੀ ਗੱਲ਼ ਇਹ ਹੈ ਕਿ ਦਵਿੰਦਰ ਨੇ ਆਪਣੀ ਪਤਨੀ ਦੀ ਮੌਤ ਦਾ ਦੋਸ਼ ਗਾਇਕ ਸਤਵਿੰਦਰ ਬੁੱਗਾ ਉੱਪਰ ਲਗਾ ਦਿੱਤਾ।
Download ABP Live App and Watch All Latest Videos
View In Appਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਵੀਡੀਓ ਸ਼ੇਅਰ ਕਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਿਚਾਲੇ ਹੁਣ ਗਾਇਕ ਨੇ ਖੁਦ ਆਪਣੀ ਭਰਜਾਈ ਦੇ ਕਤਲ ਦਾ ਰਾਜ਼ ਖੋਲ੍ਹਿਆ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਆਖਿਰ ਉਸ ਦਿਨ ਕੀ ਹੋਇਆ ਸੀ।
ਇਸ ਵਿੱਚ ਤੁਸੀ ਗਾਇਕ ਨੂੰ ਇਹ ਕਹਿੰਦੇ ਹੋਏ ਸੁਣ ਸਕਦੇ ਹੋ ਕਿ ਮੈਂ ਉਨ੍ਹਾਂ ਨੂੰ ਇਹ ਸਮਝਾ ਰਿਹਾ ਕਿ ਆਹਾ ਕਿਆਰੀ ਮੇਰੀ ਹੈ ਤੇ ਆਹਾ ਕਿਆਰੀ ਉਨ੍ਹਾਂ ਦੀ ਹੈ। ਮੇਰੀ ਕਿਆਰੀ ਵੱਲ ਅਸੀ ਮੂੰਹ ਕਰਕੇ ਖੜ੍ਹੇ ਆ...ਇਸ ਦੌਰਾਨ ਜਿੰਨੇ ਵੀ ਉੱਥੇ ਸੀ ਸਾਰੇ ਉੱਧਰ ਨੂੰ ਮੂੰਹ ਕਰਕੇ ਖੜ੍ਹੇ ਸੀ।
ਇਸ ਦੌਰਾਨ ਉਸਦੀ ਪਤਨੀ ਪਿੱਛੇ ਖੜ੍ਹੀ-ਖੜ੍ਹੀ ਡਿੱਗ ਗਈ। ਇਸ ਤੋਂ ਬਾਅਦ ਜਿਹੜੇ ਪੁਲਿਸ ਮੁਲਾਜ਼ਮ ਸੀ, ਉਨ੍ਹਾਂ ਨੇ ਉਸਦੀ ਪਤਨੀ ਦੇ ਹੱਥ ਪੈਰ ਝੱਸੇ ਅਤੇ ਹਸਪਤਾਲ ਲੈ ਗਏ। ਇਸ ਤੋਂ ਬਾਅਦ ਮੇਰੇ ਰਿਸ਼ਤੇਦਾਰ ਮੈਨੂੰ ਵੀ ਚੱਕ ਕੇ ਹਸਪਤਾਲ ਲੈ ਗਏ, ਹਾਲਾਂਕਿ ਇਸ ਤੋਂ ਪਹਿਲਾਂ ਅਸੀ ਇਨ੍ਹਾਂ ਖਿਲਾਫ ਥਾਣੇ ਵਿੱਚ ਰਿਪੋਰਟ ਕਰਨ ਪੁੱਜੇ ਜੋ ਇਨ੍ਹਾਂ ਨੇ ਮੇਰੇ ਤੇ ਗੱਡੀ ਚੜ੍ਹਾਈ, ਮੈਨੂੰ ਦੋਵਾਂ ਜਾਣਿਆਂ ਨੇ ਮਿਲ ਕੇ ਮਾਰਨ ਦੀ ਕੋਸ਼ਿਸ਼ ਕੀਤੀ...
ਵਰਕਫਰੰਟ ਦੀ ਗੱਲ ਕਰਿਏ ਤਾਂ ਸਤਵਿੰਦਰ ਬੁੱਗਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
ਉਨ੍ਹਾਂ ਨੇ ਵਿੱਛੜਣ ਵਿੱਛੜਣ ਕਰਦੀ ਏਂ, ਇਸ਼ਕ ਇਸ਼ਕ ਸਣੇ ਕਈ ਸੁਪਰਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਤੇ ਲਗਾਤਾਰ ਗਾਇਕੀ ਦੇ ਖੇਤਰ ‘ਚ ਸਰਗਰਮ ਹਨ। ਫਿਲਹਾਲ ਦੋਵਾਂ ਭਰਾਵਾਂ ਵਿੱਚ ਸੰਪਤੀ ਨੂੰ ਲੈ ਹੋ ਰਿਹਾ ਵਿਵਾਦ ਸੁਲਝਣ ਦਾ ਨਾਂਅ ਨਹੀਂ ਲੈ ਰਿਹਾ। ਦੋਵੇਂ ਹੀ ਸੋਸ਼ਲ ਮੀਡੀਆ ਰਾਹੀਂ ਆਪਣੇ-ਆਪਣੇ ਪੱਖ ਦੀ ਗੱਲ ਰੱਖ ਰਹੇ ਹਨ।