Sharry Maan: ਸ਼ੈਰੀ ਮਾਨ ਅੱਜ ਮਨਾ ਰਹੇ ਵਿਆਹ ਦੀ ਵਰ੍ਹੇਗੰਢ, ਪਤਨੀ ਪਰੀਜ਼ਾਦ ਨਾਲ ਸ਼ੇਅਰ ਕੀਤੀਆਂ ਖਾਸ ਤਸਵੀਰਾਂ
ਦੱਸ ਦੇਈਏ ਕਿ ਕਲਾਕਾਰ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਿਹਾ ਹੈ। ਇਸ ਖਾਸ ਮੌਕੇ ਤੇ ਸ਼ੈਰੀ ਮਾਨ ਵੱਲੋਂ ਪਤਨੀ ਨਾਲ ਕੁਝ ਖਾਸ ਪਲਾਂ ਦੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।
Download ABP Live App and Watch All Latest Videos
View In Appਸ਼ੈਰੀ ਦੀਆਂ ਇਨ੍ਹਾਂ ਤਸਵੀਰਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਤਸਵੀਰਾਂ ਵਿੱਚ ਪੰਜਾਬੀ ਗਾਇਕ ਆਪਣੀ ਪਤਨੀ ਪਰੀਜ਼ਾਦ ਨਾਲ ਕਿਸੇ ਰੈਸਟੋਰੇਂਟ ਵਿੱਚ ਵਿਖਾਈ ਦੇ ਰਹੇ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਸ਼ੈਰੀ ਮਾਨ ਨੇ ਕੈਪਸ਼ਨ ਵਿੱਚ ਲਿਖਿਆ, ਹੈਪੀ ਐਨੀਵਰਸਰੀ ਪਿਆਰੀ ਬੇਗਮ ਡਾਰਲਿੰਗ…ਮੇਰੇ ਨਾਲ ਹੋਣ ਲਈ ਤੁਹਾਡਾ ਧੰਨਵਾਦ…ਡਿਨਰ ਡੇਟ ਚੰਗੀ ਰਹੀ…ਤੁਹਾਡੀ ਭਾਬੀ ਨੂੰ ਇੱਕ ਵਾਅਦਾ ਵੀ ਕੀਤਾ ਅੱਜ ਸੋਮਵਾਰ ਸ਼ੇਅਰ ਕਰਦੈਂ ਤੁਹਾਡੇ ਸਾਰੀਆਂ ਨਾਲ…ਲਵ ਯੂ ਆੱਲ...
ਪੰਜਾਬੀ ਗਾਇਕ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰ ਵਧਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੰਗੀਤ ਜਗਤ ਨਾਲ ਜੁੜੇ ਸਿਤਾਰੇ ਵੀ ਇਸ ਪੋਸਟ ਉੱਪਰ ਪਿਆਰ ਬਰਸਾ ਰਹੇ ਹਨ।
ਇਸ ਗੱਲ ਤੋਂ ਸ਼ਾਇਦ ਤੁਸੀ ਜਾਣੂ ਹੀ ਹੋਵੋਗੇ ਕਿ ਸ਼ੈਰੀ ਮਾਨ ਦੀ ਪਤਨੀ ਪਾਕਿਸਤਾਨੀ ਹੈ। ਉਨ੍ਹਾਂ ਦਾ ਜਨਮ ਪਾਕਿਸਤਾਨ ‘ਚ ਹੋਇਆ। ਖਾਸ ਗੱਲ਼ ਇਹ ਹੈ ਕਿ ਕੈਨੇਡਾ ‘ਚ ਉਸ ਨੇ ਐਕਟਿੰਗ ‘ਚ ਕਾਫੀ ਨਾਮ ਕਮਾਇਆ। ਉਸ ਦੌਰਾਨ ਪਰੀਜ਼ਾਦ ਦੀ ਮੁਲਾਕਾਤ ਸ਼ੈਰੀ ਮਾਨ ਨਾਲ ਹੋਈ ਸੀ।
ਇਸ ਦੌਰਾਨ ਮੁਲਾਕਾਤ ਤੋਂ ਬਾਅਦ ਦੋਵਾਂ ਨੇ ਲਵ ਮੈਰਿਜ ਕੀਤੀ ਸੀ। ਸ਼ੈਰੀ ਨਾਲ ਵਿਆਹ ਤੋਂ ਬਾਅਦ ਉਹ ਕਾਫੀ ਜ਼ਿਆਦਾ ਲਾਈਮਲਾਈਟ ‘ਚ ਆ ਗਈ ਸੀ। ਹਾਲਾਂਕਿ ਵਿਆਹ ਤੋਂ ਬਾਅਦ ਉਹ ਲਾਈਮਲਾਈਟ ਤੋਂ ਦੂਰ ਹੋ ਗਈ ਸੀ।