Surinder Shinda: ਸੁਰਿੰਦਰ ਛਿੰਦਾ ਦੀ ਫੁੱਲਾਂ ਨਾਲ ਸਜੇ ਟਕੱਰ 'ਚ ਨਿਕਲੇਗੀ ਅੰਤਿਮ ਯਾਤਰਾ, ਇੰਝ ਚੱਲ ਰਹੀਆਂ ਵਿਦਾਈ ਦੀਆਂ ਤਿਆਰੀਆਂ
ਦੱਸ ਦੇਈਏ ਕਿ ਅੱਜ ਮਰਹੂਮ ਗਾਇਕ ਸੁਰਿੰਦਰ ਛਿੰਦਾ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ। ਅੱਜ ਦੁਪਹਿਰ 1 ਵਜੇ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
Download ABP Live App and Watch All Latest Videos
View In Appਇਸ ਵਿਚਾਲੇ ਸੁਰਿੰਦਰ ਛਿੰਦਾ ਦੀ ਆਖਰੀ ਯਾਤਰਾ ਲਈ ਟਰੱਕ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਤੁਸੀ ਵੀ ਵੇਖੋ ਮਰਹੂਮ ਗਾਇਕ ਦੇ ਘਰ ਦਾ ਮਾਹੌਲ।
ਦੱਸ ਦੇਈਏ ਕਿ ਕਲਾਕਾਰ ਦੇ ਘਰ ਦੇ ਬਾਹਰ ਪ੍ਰਸ਼ੰਸਕਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈ। ਸੁਰਿੰਦਰ ਛਿੰਦਾ ਨੂੰ ਫੈਨਜ਼ ਅੰਤਿਮ ਵਿਦਾਈ ਦੇਣ ਆ ਰਹੇ ਹਨ।
ਦੱਸ ਦੇਈਏ ਕਿ ਪੰਜਾਬੀ ਲੋਕ ਗਾਇਕ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਦਮ ਤੋੜਿਆ। ਇਸ ਖਬਰ ਦ ਸਾਹਮਣੇ ਆਉਂਦੇ ਹੀ ਪੰਜਾਬੀ ਸਟਾਰ ਜਗਤ ਛਿੰਦਾ ਦੇ ਦੇਹਾਂਤ ਤੋਂ ਬਾਅਦ ਗਮਗੀਨ ਹੈ।
ਉਨ੍ਹਾਂ ਦੇ ਛੋਟੇ ਪੁੱਤਰ ਮਨਿੰਦਰ ਛਿੰਦਾ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਭਰਾ ਸਿਮਰਨ ਛਿੰਦਾ ਕੈਨੇਡਾ ਤੋਂ ਵੀਰਵਾਰ ਨੂੰ ਦੁਪਹਿਰ ਬਾਅਦ ਭਾਰਤ ਆਇਆ।
ਜਦਕਿ ਉਨ੍ਹਾਂ ਦੀ ਬੇਟੀ ਸ਼ੁੱਕਰਵਾਰ ਦੀ ਸ਼ਾਮ ਨੂੰ ਕੈਨੇਡਾ ਤੋਂ ਲੁਧਿਆਣਾ ਪਰਤੀ। ਇਸ ਸਭ ਨੂੰ ਧਿਆਨ 'ਚ ਰੱਖਦਿਆਂ ਹੀ ਅੰਤਿਮ ਸਸਕਾਰ 29 ਜੁਲਾਈ ਨੂੰ ਕਰਨ ਦਾ ਫੈਸਲਾ ਕੀਤਾ ਗਿਆ।
ਦੱਸ ਦੇਈਏ ਕਿ ਅੰਤਿਮ ਦਰਸ਼ਨ ਤੋਂ ਬਾਅਦ ਕਰੀਬ ਦੁਪਹਿਰ 1 ਵਜੇ ਕਲਾਕਾਰ ਪੰਜ ਤੱਤਾਂ 'ਚ ਵਿਲੀਨ ਹੋ ਜਾਵੇਗਾ। ਸੁਰਿੰਦਰ ਛਿੰਦਾ ਦੀ ਮੌਤ ਪੰਜਾਬੀ ਸੰਗੀਤ ਜਗਤ ਵਿੱਚ ਪੂਰਾ ਨਾ ਹੋਣ ਵਾਲਾ ਸਭ ਤੋਂ ਵੱਡਾ ਘਾਟਾ ਹੈ।