Death: ਮਸ਼ਹੂਰ ਕਾਮੇਡੀਅਨ ਦੇ ਦੇਹਾਂਤ ਨਾਲ ਸਦਮੇ 'ਚ ਫੈਨਜ਼, ਪੰਜਾਬੀ ਕਲਾਕਾਰ ਨੇ ਨਮ ਅੱਖਾਂ ਨਾਲ ਕੀਤਾ ਯਾਦ
ਜਿਸ ਨਾਲ ਨਾਲ ਸਿਰਫ ਪੰਜਾਬੀ ਬਲਕਿ ਪਾਕਿਸਤਾਨੀ ਫਿਲਮ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ।
Download ABP Live App and Watch All Latest Videos
View In Appਦਰਅਸਲ, ਮਸ਼ਹੂਰ ਸਟੇਜ, ਟੀਵੀ ਅਤੇ ਫਿਲਮਾਂ ਦੇ ਨਾਮੀ ਕਾਮੇਡੀਅਨ ਸਰਦਾਰ ਕਮਲ ਇਸ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਗਏ ਹਨ। ਦੱਸ ਦੇਈਏ ਕਿ ਕਾਮੇਡੀਅਨ ਦੇ ਦੇਹਾਂਤ 'ਤੇ ਗੁਰਚੇਤ ਚਿੱਤਰਕਾਰ ਨੇ ਦੁੱਖ ਪ੍ਰਗਟਾਇਆ ਹੈ।
ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਪਾਕਿਸਤਾਨੀ ਪ੍ਰਸਿੱਧ ਕਮੇਡੀਅਨ ਸਰਦਾਰ ਕਮਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਡਰਾਮੇ ਤੇ ਫਿਲਮਾਂ ਵਿੱਚ ਚੰਗੀ ਸ਼ੋਹਰਤ ਹਾਸਿਲ ਕੀਤੀ, ਲਾਹੌਰ ਵਿਖੇ ਮੇਰੀ ਮੁਲਾਕਾਤ ਹੋਈ ਸੀ ਬੜੇ ਮਿਲਣਸਾਰ ਸੀ, ਰੱਬ ਕਰੇ ਜੰਨਤ ਨਸੀਬ ਹੋਵੇ ਆਮੀਨ...
ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਦੁੱਖ ਜ਼ਾਹਿਰ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਬਹੁਤ ਬੁਰਾ ਹੋਇਆ, ਸਰਦਾਰ ਕਮਲ ਬਹੁਤ ਹੀ ਵਧਿਆ ਕਲਾਕਾਰ ਸੀ।
ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਬਕਮਾਲ ਅਦਾਕਾਰ, ਇਸਦੇ ਨਾਲ ਹੀ ਇੱਕ ਹੋਰ ਨੇ ਲਿਖਿਆ ਬਹੁਤ ਮਾੜਾ ਹੋਇਆ... ਇਸ ਤੋਂ ਇਲਾਵਾ ਪ੍ਰਸ਼ੰਸਕ ਰੋਣ ਵਾਲੀਆਂ ਇਮੋਜ਼ੀ ਸ਼ੇਅਰ ਕਰ ਰਹੇ ਹਨ।
ਕਾਬਿਲੇਗੌਰ ਹੈ ਕਿ ਗੁਰਚੇਤ ਪਿਛਲੇ ਕਰੀਬ 2 ਦਹਾਕਿਆਂ ਤੋਂ ਪੰਜਾਬੀਆਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੀ ਕਾਮੇਡੀ ਸੀਰੀਜ਼ 'ਫੈਮਿਲੀ 420' ਦੀਆਂ ਅੱਜ ਵੀ ਲੋਕ ਖੂਬ ਤਾਰੀਫ਼ਾ ਕਰਦੇ ਹਨ। ਉਨ੍ਹਾਂ ਦੀ ਕਾਮੇਡੀ ਅੱਜ ਵੀ ਦਰਸ਼ਕਾਂ ਨੂੰ ਹੱਸਾ-ਹੱਸਾ ਲੋਟਪੋਟ ਕਰ ਦਿੰਦੀ ਹੈ।