Singer Singga: ਗਾਇਕ ਸਿੰਗਾ ਕਿਸ ਕੁੜੀ ਨੂੰ ਕਰ ਰਿਹਾ ਡੇਟ, ਤਸਵੀਰਾਂ 'ਚ ਫਿਰ ਨਜ਼ਰ ਆਈ 'Mystery Girl'
ਗਾਇਕ ਸਿੰਗਾ ਵੱਲੋਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ਨੂੰ ਲੈ ਹਰ ਪਾਸੇ ਹਲਚਲ ਮੱਚ ਗਈ ਹੈ। ਦਰਅਸਲ, ਇੱਕ ਵਾਰ ਫਿਰ ਤੋਂ ਸਿੰਗਾ ਦੀਆਂ ਤਸਵੀਰਾਂ ਵਿੱਚ ਮਿਸਟ੍ਰੀ ਗਰਲ ਨਜ਼ਰ ਆਈ ਹੈ।
Download ABP Live App and Watch All Latest Videos
View In Appਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਪੰਜਾਬੀ ਕਲਾਕਾਰ ਕਿਸੇ ਨਾਲ ਡੇਟ ਨਾਈਟ ਤੇ ਗਿਆ ਹੈ। ਇਸ ਵਿੱਚ ਨਾ ਸਿਰਫ ਸਿੰਗਾ ਦੀ ਲੁੱਕ ਨੇ ਧਿਆਨ ਖਿੱਚਿਆ ਸਗੋਂ, ਤਸਵੀਰਾਂ ਵਿੱਚ ਨਜ਼ਰ ਆਉਣ ਵਾਲੀ ਇੱਕ ਮਿਸਟ੍ਰੀ ਗਰਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਤੋਂ ਪਹਿਲਾਂ ਵੀ ਗਾਇਕ ਦੀਆਂ ਤਸਵੀਰਾਂ ਵਿੱਚ ਇੱਕ ਮਿਸਟ੍ਰੀ ਗਰਲ ਨਜ਼ਰ ਆਈ ਸੀ। ਹਾਲਾਂਕਿ ਇਹ ਕਲਾਕਾਰ ਦੇ ਕਿਸੇ ਪ੍ਰੋਜੈਕਟ ਦਾ ਹਿੱਸਾ ਹੈ, ਜਾ ਕੁਝ ਹੋਰ ਇਸ ਬਾਰੇ ਖੁਲਾਸਾ ਨਹੀਂ ਹੋਇਆ ਹੈ।
ਕਲਾਕਾਰ ਦੀਆਂ ਪਹਿਲੀਂ ਤਸਵੀਰਾਂ ਨੂੰ ਵੇਖ ਕੇ ਪ੍ਰਸ਼ੰਸਕਾਂ ਨੇ ਮਿਸਟਰੀ ਗਰਲ ਨੂੰ ਸਿੰਗਾ ਦੀ ਗਰਲਫ੍ਰੈਂਡ ਦੱਸਿਆ ਸੀ। ਹਾਲਾਂਕਿ ਇਸ ਉੱਪਰ ਗਾਇਕ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਵਰਕਫਰੰਟ ਦੀ ਗੱਲ ਕਰਿਏ ਤਾਂ ਗਾਇਕ ਸਿੰਗਾ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ।
ਹਾਲ ਹੀ ਵਿੱਚ ਗਾਇਕ ਦਾ ਗੀਤ 100 Gulab ਰਿਲੀਜ਼ ਹੋਇਆ ਹੈ, ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ।